19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਅਜੇ ਸਿੰਘ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਅਰਪਣ ਕਰਨ ਸਮੇਂ ਜਥੇਦਾਰ ਰਣਜੀਤ ਸਿੰਘ, ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਤੇਜਾ ਸਿੰਘ ਗਿੱਲ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ <br/> 10-06-2026
ਮੁੱਲਾਂਪੁਰ-ਦਾਖਾ, 9 ਜੂਨ (ਨਿਰਮਲ ਸਿੰਘ ਧਾਲੀਵਾਲ)-ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਫਲਸਫ਼ਾ ਦੇ ਪ੍ਰਚਾਰ-ਪਸਾਰ ਵਿਚ ਲੱਗੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਬਾਬਾ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਭਵਨ ਰਕਬਾ (ਲੁਧਿ:) ਵਿਖੇ ਮਨਾਇਆ ਗਿਆ | ਕਿਰਤੀਆਂ ਦਾ ਕਦਰਦਾਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੱਥੀਂ ਥਾਪੇ ਗਏ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਵਨ ਰਕਬਾ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ 'ਚ ਢਾਡੀ ਬਲਦੇਵ ਸਿੰਘ ਰਕਬਾ ਦੇ ਜਥੇ ਵਲੋਂ ਸੰਗਤਾਂ ਨੂੰ ਦੁਨੀਆ ਦੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਨ ਵਾਲੇ ਸਮੇਂ ਨੂੰ ਪ੍ਰਸੰਗ ਵਿਚ ਪੇਸ਼ ਕੀਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਸੰਗਤ ਦੇ ਸਹਿਯੋਗ ਨਾਲ ਪਿਛਲੇ ਮਈ ਮਹੀਨੇ ਫਤਿਹ ਦਾ ਝੰਡਾ ਸਰਹਿੰਦ 'ਤੇ ਲਹਿਰਾਇਆ ਗਿਆ | ਅੱਜ ਬਾਬਾ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਸਪੁੱਤਰ ਅਜੇ ਸਿੰਘ ਦੀ ਸ਼ਹਾਦਤ ਦਾ ਵਿਸ਼ੇਸ਼ ਤੌਰ 'ਤੇ ਵਰਣਨ ਕਰਦਿਆਂ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਫਲਸਫਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਸਨ | ਕਈ ਹੋਰ ਬੁਲਾਰਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਰੋਹ ਸਮੇਂ ਉਨ੍ਹਾਂ ਦੁਆਰਾ ਸਿੱਖ ਰਾਜ ਦਾ ਵਿਸ਼ੇਸ਼ ਵਰਣਨ ਕੀਤਾ ਗਿਆ | ਭਵਨ ਰਕਬਾ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਵਿਸ਼ੇ 'ਤੇ ਵਿਦਵਾਨਾਂ ਵਲੋਂ ਪਰਚਾ ਪੜਿ੍ਹਆ ਗਿਆ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਪਹਿਲਾਂ ਜਗਦੇਵ ਸਿੰਘ ਜੱਸੋਵਾਲ, ਫਿਰ ਐੱਸ.ਪੀ ਸਿੰਘ ਓਬਰਾਏ, ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰਾ, ਬਾਬਾ ਤਰਸੇਮ ਸਿੰਘ ਗੁਰਦਾਸ ਨੰਗਲ ਗੜ੍ਹੀ, ਮਲਕੀਤ ਸਿੰਘ ਦਾਖਾ, ਗੁਰਮੀਤ ਸਿੰਘ ਗਿੱਲ, ਹਰੀ ਦਾਸ ਬਾਵਾ, ਕਰਨੈਲ ਸਿੰਘ ਗਿੱਲ ਦੇ ਸਹਿਯੋਗ ਨਾਲ ਭਵਨ ਰਕਬਾ ਵਿਖੇ ਮਿਊਜ਼ੀਅਮ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ | ਭਵਨ ਰਕਬਾ ਵਿਖੇ ਅੱਜ ਦੇ ਸਮਾਰੋਹ ਵਿਚ ਬਾਬਾ ਬਲਦੇਵ ਸਿੰਘ, ਸੰਤ ਬਾਬਾ ਸਰਬਜੋਤ ਸਿੰਘ, ਜਸਵੰਤ ਸਿੰਘ ਛਾਪਾ, ਕਰਨੈਲ ਸਿੰਘ ਗਿੱਲ, ਤੇਜਾ ਸਿੰਘ ਗਿੱਲ ਹੰਬੜਾਂ, ਜਗਜੀਵਨ ਸਿੰਘ ਗਰੀਬ, ਜਗਸੀਰ ਸਿੰਘ, ਚਰਨ ਸਿੰਘ, ਉਮਰਾਉ ਸਿੰਘ, ਗੁਰਬਖਸ਼ ਸਿੰਘ, ਢਾਡੀ ਬਲਦੇਵ ਸਿੰਘ ਰਕਬਾ, ਤੋਤਾ ਦਾਸ ਬਾਵਾ, ਅੰਮਿ੍ਤਪਾਲ ਸਿੰਘ ਸ਼ੰਕਰ, ਸੋਨੀਆ ਅਰੋੜਾ, ਕਰਮਜੀਤ ਕੌਰ ਛੰਦੜਾਂ, ਅੰਮਿ੍ਤਪਾਲ ਕੌਰ, ਸੰਤੋਸ਼ ਰਾਣੀ, ਦਾਰਾ ਦਾਸ ਬਾਵਾ, ਪਰਾਗ ਅਰੋੜਾ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਕੈਂਥ, ਰਵਿੰਦਰ ਸਿੰਘ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਨੇ ਲਗਵਾਇਆ 8 ਦਿਨਾਂ 'ਚ ਇਕ ਹੋਰ ਵਿਜ਼ਟਰ ਵੀਜ਼ਾ-ਡੱਲਾ <br/> ਅਗਲੀ ਖ਼ਬਰ ਬਰਤਾਨੀਆ ਦੇ ਬੈਲਫਾਸਟ 'ਚ ਚਾਕੂ ਨਾਲ ਭਿਆਨਕ ਹਮਲਾ, ਇਕ ਵਿਅਕਤੀ ਗੰਭੀਰ ਜ਼ਖ਼ਮੀ
Ad Position 24