ਹਲਵਾਰਾ, 11 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ ਏਅਰਪੋਰਟ ਰੋਡ 'ਤੇ ਸਥਿਤ ਕੁਟੀਆ ਨਗੀਨਾ ਦਾਸ ਤੇ ਦਰਗਾਹ ਹਜ਼ਰਤ ਨਵਾਬ ਸ਼ਾਹ ਦੇ ਮੁੱਖ ਸੇਵਾਦਾਰ ਕੌਮਾਂਤਰੀ ਪੱਧਰ ਦੇ ਬਾਸਕਿਟਬਾਲ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਦੋਵੇਂ ਸਾਂਝ ਦੀਆਂ ਪ੍ਰਤੀਕ ਰੂਹਾਂ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਉੱਘੇ ਕਵਾਲਾਂ ਦਾ ਪ੍ਰੋਗਰਾਮ 14 ਤੇ 15 ਜੂਨ ਨੂੰ ਕਰਵਾਇਆ ਜਾਵੇਗਾ ਜਿਸ ਵਿਚ ਕਬਾਲ ਸਰਦਾਰ ਅਲੀ, ਲਵਜੀਤ ਖਾਨ, ਸਲਾਮਤ ਮਤੋਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਮੌਕੇ ਇਲਾਕੇ ਦੇ ਰਾਜਨੀਤਿਕ ਆਗੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਮਨੀ ਸਾਂਈ ਨੇ ਦੱਸਿਆ ਮੇਲੇ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ |