10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਨਪ੍ਰੀਤ ਸਿੰਘ ਇਯਾਲੀ ਪਿੰਡਾਂ ਵਾਂਗ, ਸ਼ਹਿਰੀ ਵੋਟਰ ਦਾ ਵੀ ਪਸੰਦੀਦਾ ਆਗੂ-ਸਜਨ ਬਾਂਸਲ

Ad Position 21
No active advertisement
ਅਜੀਤ ਡੈਸਕ 12-06-2026
ਮੁੱਲਾਂਪੁਰ-ਦਾਖਾ, 11 ਜੂਨ (ਨਿਰਮਲ ਸਿੰਘ ਧਾਲੀਵਾਲ)-ਮਨਪ੍ਰੀਤ ਸਿੰਘ ਇਯਾਲੀ ਆਪਣੇ ਸ਼ਹਿਰੀ ਵੋਟਰਾਂ ਤੇ ਸਮਰਥਕਾਂ ਦੀ ਰਾਏ ਨਾਲ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਇਆ, ਸ਼ਹਿਰੀ ਵੋਟਰ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨਾਲ ਪਹਿਲਾ ਵਾਂਗ ਅੱਜ ਵੀ ਚੱਟਾਨ ਵਾਂਗ ਖੜ੍ਹਾ, ਹੁਣ ਸ਼ਹਿਰੀ ਵੋਟਰ ਵੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦਾ ਹੋ ਗਿਆ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸ਼ਹਿਰੀ ਆਗੂ ਕੌਂਸਲਰ ਸਜਨ ਬਾਂਸਲ, ਕੌਂਸਲਰ ਬਲਬੀਰ ਚੰਦ, ਇਸਤਰੀ ਵਿੰਗ ਦੇ ਸ਼ਹਿਰੀ ਮੁਖੀ ਮੋਨਿਕਾ ਬਾਂਸਲ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਪਰਮਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ | ਸਜਨ ਬਾਂਸਲ ਨੇ ਕਿਹਾ ਕਿ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ 13 ਵਾਰਡਾਂ ਦਾ ਵੋਟਰ ਮਨਪ੍ਰੀਤ ਸਿੰਘ ਇਯਾਲੀ ਦੀ ਸ਼ਖਸੀਅਤ ਨਾਲ ਸਿੱਧੇ ਰੂਪ 'ਚ ਜੁੜਿਆ ਹੋਇਆ ਹੈ | ਸ਼ਹਿਰ ਅੰਦਰ ਦਾਖਾ ਹਾਈਟੈਕ ਖੇਡ ਗਰਾਊਾਡ ਕਮ ਪਾਰਕ, ਸਰਕਾਰੀ ਹਸਪਤਾਲ ਦਾਖਾ ਅਤੇ ਦਾਖਾ ਪੁਲਿਸ ਸਟੇਸ਼ਨ, ਮੁੱਲਾਂਪੁਰ ਸਬ-ਤਹਿਸੀਲ ਤਿੰਨਾਂ ਲਈ ਆਲੀਸ਼ਾਨ ਇਮਾਰਤਾਂ ਸਭ ਮਨਪ੍ਰੀਤ ਸਿੰਘ ਇਯਾਲੀ ਸਦਕਾ ਹੀ ਸੰਭਵ ਹੋਇਆ | ਹਰ ਵਰਗ ਪਰਿਵਾਰਾਂ ਲਈ ਸ਼ਹਿਰ 'ਚ ਅੰਬੇਡਕਰ ਭਵਨ ਇਯਾਲੀ ਦੀ ਬਦੌਲਤ ਹੀ ਨਿਰਮਾਣ ਅਧੀਨ ਹੈ | ਕੌਂਸਲਰ ਬਲਬੀਰ ਚੰਦ ਬੀਰਾ ਨੇ ਕਿਹਾ ਕਿ ਆਗਾਮੀ ਚੋਣਾਂ 'ਚ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਯਕੀਨਣ ਰਹੇਗੀ | ਅਕਾਲੀ ਦਲ 'ਵਾਰਿਸ ਪੰਜਾਬ ਦੇ' ਲਈ ਸ਼ਹਿਰੀ ਪ੍ਰਧਾਨ, ਕਮ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਇਯਾਲੀ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਖਲੋ ਜਾਣਾ ਪੰਥਕ ਪਰਿਵਾਰਾਂ ਲਈ ਕਿਸੇ ਵਿਸ਼ੇਸ਼ ਚਾਅ ਤੋਂ ਘੱਟ ਨਹੀਂ | ਮੁੱਲਾਂਪੁਰ ਨੇ ਕਿਹਾ ਕਿ ਹਲਕਾ ਦਾਖਾ 'ਚ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਰਜ਼ ਦਾ ਨਤੀਜਾ 2027 ਦੀ ਵਿਧਾਨ ਸਭਾ 'ਚ ਇਯਾਲੀ ਦੇ ਹੱਕ ਵਿਚ ਆਵੇਗਾ | ਮੰਡੀ ਮੁੱਲਾਂਪੁਰ ਸ਼ਹਿਰ 'ਚ ਐੱਮ.ਐੱਲ.ਏ. ਮਨਪ੍ਰੀਤ ਸਿੰਘ ਦੇ ਸਮਰਥਕ ਬਾਂਸਲ ਪਰਿਵਾਰ ਦੀ ਬੀਬੀ ਮੋਨਿਕਾ ਬਾਂਸਲ (ਪ੍ਰਧਾਨ ਇਸਤਰੀ ਅਕਾਲੀ ਦਲ) ਵਲੋਂ ਵੀ ਆਗਾਮੀ ਚੋਣਾਂ 'ਚ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਦਾ ਸੰਕੇਤ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਰਕਬਾ ਵਿਖੇ ਲਾਲ ਦਾਸ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ 3 ਰੋਜ਼ਾ ਸੰਤ ਸਮਾਗਮ 14 ਤੋਂ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਪਿੰਡਾਂ ਵਾਂਗ, ਸ਼ਹਿਰੀ ਵੋਟਰ ਦਾ ਵੀ ਪਸੰਦੀਦਾ ਆਗੂ-ਸਜਨ ਬਾਂਸਲ
Ad Position 24