ਮਾਛੀਵਾੜਾ ਸਾਹਿਬ, 11 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦਾਣਾ ਮੰਡੀ ਦਫ਼ਤਰ 'ਚ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਪ੍ਰਸਤ ਸੁਰਿੰਦਰ ਕੁੰਦਰਾ ਦੀ ਅਗਵਾਈ ਹੇਠ ਹੋਈ | ਬਲਾਕ ਮੀਡੀਆ ਇੰਚਾਰਜ ਵਿਨੀਤ ਕੁਮਾਰ ਝੜੌਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ 'ਚ ਸਭ ਤੋਂ ਪਹਿਲਾਂ ਮਰਹੂਮ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਸਰਪ੍ਰਸਤ ਸੁਰਿੰਦਰ ਕੁੰਦਰਾ ਨੇ ਸਮੂਹ ਮੈਂਬਰਾਂ ਨੂੰ ਆਪਣੇ-ਆਪਣੇ ਬੂਥ ਪੱਧਰ 'ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਸਮੂਹ ਮੈਂਬਰਾਂ ਨੂੰ ਪਾਰਟੀ ਵੱਲੋਂ ਚੁਣੇ ਗਏ ਬੀ.ਐੱਲ.ਓ.-2 ਨੂੰ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਐੱਸ.ਆਈ.ਆਰ. ਮੁਹਿੰਮ ਤਹਿਤ ਆਪਣੇ ਆਪਣੇ ਬੂਥਾਂ 'ਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਨਜਾਇਜ਼ ਵੋਟਾਂ ਨਾ ਕੱਟੀਆਂ ਜਾਣ | ਸਮੂਹ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਦਾ ਪ੍ਰਣ ਲਿਆ | ਇਸ ਮੌਕੇ ਸੁਖਦੀਪ ਸਿੰਘ ਬਾਜਵਾ, ਜਗਦੇਵ ਸਿੰਘ, ਹਜ਼ਾਰਾ ਸਿੰਘ ਅਕਾਲਗੜ੍ਹ, ਜਗਤਾਰ ਸਿੰਘ ਖੀਰਨੀਆਂ, ਕੁਲਵੰਤ ਸਿੰਘ ਸਰਪੰਚ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਸ਼ੇਰੀਆਂ, ਯੁਵਰਾਜਜੀਤ ਸਿੰਘ ਰਾਏ, ਸਰਪੰਚ ਰਾਜਨ ਕੁਮਾਰ, ਸੰਜੀਵ ਕੁਮਾਰ, ਰਮੇਸ਼ ਕੁਮਾਰ ਚੱਕਲ਼ੀ ਆਦਲ, ਮਨਜੀਤ ਮੰਡੇਰ, ਸ਼ੇਰ ਸਿੰਘ ਬੋਹਾਪੁਰ, ਬਲਕਾਰ ਸਿੰਘ ਪਵਾਰ, ਭੋਲਾ ਰਾਣਾ ਸਿਹਾਲਾ ਹਾਜ਼ਰ ਸਨ |