08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਮਾਲ 'ਚ ਸਮਾਗਮ 16-17-18 ਨੂੰ

Ad Position 21
No active advertisement
ਅਜੀਤ ਡੈਸਕ 12-06-2026
ਮੁੱਲਾਂਪੁਰ-ਦਾਖਾ, 11 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਪ੍ਰੇਮ ਸਾਗਰ ਤਪ ਅਸਥਾਨ ਸੰਤ ਬਾਬਾ ਕਰੋੜਾ ਸਿੰਘ ਜੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ ਵਿਖੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ 16, 17 ਅਤੇ 18 ਜੂਨ ਨੂੰ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਪਮਾਲ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ | ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਨੁਸਾਰ 16 ਜੂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ | ਸ਼ਾਮ 7 ਵਜੇ ਤੋਂ 8 ਵਜੇ ਤੱਕ ਭਾਈ ਮਨਜੀਤ ਸਿੰਘ ਲੁਧਿਆਣਾ ਕਥਾ ਰਾਹੀ ਸੰਗਤ ਨੂੰ ਨਿਹਾਲ ਕਰਨਗੇ, ਉਪਰੰਤ ਬਾਲ ਦਰਬਾਰ ਹੋਵੇਗਾ | ਜੂਨ 17 ਨੂੰ ਦੁਪਹਿਰ 1 ਵਜੇ ਤੋਂ ਸ਼ਾਮ 3 ਵਜੇ ਤੱਕ ਬਾਬਾ ਜੀਵਨ ਸਿੰਘ ਬਗੀਚੇ ਵਾਲੇ ਸੰਗਤ ਨੂੰ ਕਥਾ, ਕੀਰਤਨ ਰਾਹੀਂ ਨਿਹਾਲ ਕਰਨਗੇ | ਬੁੱਧਵਾਰ ਨੂੰ ਹੀ ਬਾਅਦ ਦੁਪਹਿਰ ਵਿਸ਼ਾਲ ਨਗਰ ਕੀਰਤਨ ਪਿੰਡ ਪਮਾਲ ਦੀ ਪਰਿਕਰਮਾ ਕਰੇਗਾ | ਵੀਰਵਾਰ 18 ਜੂਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਿਨ ਭਰ ਦੀਵਾਨ ਸਜਾਏ ਜਾਣਗੇ, ਜਿਸ ਵਿਚ ਗਿਆਨੀ ਮਲਕੀਤ ਸਿੰਘ ਪਪਰਾਲੀ, ਗਿਆਨੀ ਅਮਨਦੀਪ ਸਿੰਘ ਫਰਵਾਲਾ ਅਤੇ ਬੀਬੀ ਸੰਦੀਪ ਕੌਰ ਖ਼ਾਲਸਾ ਦੇ ਪ੍ਰਸਿੱਧ ਢਾਡੀ ਜਥੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਸਮਾਗਮ ਦੇ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਪਿੰਡ ਪਮਾਲ, ਅੱਬੂਵਾਲ, ਹਲਵਾਰਾ, ਦਾਦ, ਰਾੜਾ ਸਾਹਿਬ ਘਵੱਦੀ, ਕਿਲਾ ਰਾਏਪੁਰ, ਲੁਧਿਆਣਾ ਦੀ ਸੰਗਤ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਬੀਆਂ ਵਿਖੇ 9 ਰੋਜ਼ਾ ਗੁਰਮਤਿ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਬੌਂਕੜ ਗੁੱਜਰਾਂ ਮਾਮਲੇ 'ਚ ਪਰਿਵਾਰ ਨੂੰ ਇਨਸਾਫ਼ ਦਵਾ ਕੇ ਹਟਾਂਗੇ-ਐਡਵੋਕੇਟ ਧਾਲੀਵਾਲ
Ad Position 24