ਜੋਧਾਂ, 13 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੀਤੀਆਂ ਨਵੀਂਆਂ ਨਿਯੁਕਤੀਆਂ ਵਿਚ ਐਡਵੋਕੇਟ ਕੁਲਵਿੰਦਰ ਕੌਰ ਗਰੇਵਾਲ ਗੁੱਜਰਵਾਲ ਨੂੰ ਲੀਗਲ ਸੈ?ਲ ਦਾ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਸਿਮਰਜੀਤ ਕੌਰ ਗਰੇਵਾਲ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਕੁਲਦੀਪ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ | ਨਵ ਨਿਯੁਕਤ ਸਕੱਤਰ ਕੁਲਵਿੰਦਰ ਕੌਰ ਗਰੇਵਾਲ ਨੇ ਇਸ ਪ੍ਰਾਪਤੀ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਂਸਦ ਲੁਧਿਆਣਾ, ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਅਤੇ ਕੈਪਟਨ ਸੰਦੀਪ ਸੰਧੂ ਇੰਚਾਰਜ ਹਲਕਾ ਦਾਖਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮਿਲੀ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਸਿਮਰਜੀਤ ਕੌਰ ਗਰੇਵਾਲ ਨੇ ਕਿਹਾ ਕਿ ਐਡਵੋਕੇਟ ਕੁਲਵਿੰਦਰ ਕੌਰ ਗਰੇਵਾਲ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ¢ ਇਸ ਮੌਕੇ ਸਿਮਰਜੀਤ ਕੌਰ ਗਰੇਵਾਲ, ਕਮਲਜੀਤ ਸਿੰਘ ਕਮਲ ਗਰੇਵਾਲ, ਪੰਚ ਹਰਸਿਮਰਨ ਕੌਰ ਗਰੇਵਾਲ, ਪੰਚ ਪਿ੍ਤਪਾਲ ਸਿੰਘ, ਪੰਚ ਕਰਮਜੀਤ ਕੌਰ, ਮਾ: ਸੁਖਪਾਲ ਸਿੰਘ ਗਰੇਵਾਲ, ਡਾ: ਕਮਲਜੀਤ ਸਿੰਘ, ਮੁਹੰਮਦ ਭੱਟੀ, ਹਰਵਿੰਦਰ ਸਿੰਘ ਰਾਏਕੋਟੀ, ਸਵਰਨਜੀਤ ਕੌਰ, ਮਨਦੀਪ ਸਿੰਘ ਡੀ.ਜੇ. ਈਵੈਂਟ ਆਦਿ ਹਾਜ਼ਰ ਸਨ |