13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਦੇ 21 ਜ਼ਿਲਿ੍ਹਆਂ ਦੇ ਮਿਊਾਸੀਪਲ ਕਾਮਿਆਂ ਦੀ ਜਗਰਾਉਂ ਵਿਖੇ ਮੀਟਿੰਗ

Ad Position 21
No active advertisement
ਜਗਰਾਉਂ ਵਿਖੇ ਮਿਊਾਸੀਪਲ ਕਾਮਿਆਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਾ ਬੁਲਾਰਾ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 14-06-2026
ਜਗਰਾਉਂ, 13 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਆਪਣੇ ਹੱਕਾਂ ਅਤੇ ਭਵਿੱਖ ਦੀ ਸੁਰੱਖਿਆ ਲਈ ਜਦੋਂ ਕਰਮਚਾਰੀ ਇਕੱਠੇ ਹੁੰਦੇ ਹਨ ਤਾਂ ਉਹ ਸੰਘਰਸ਼ ਇਕ ਤਾਕਤਵਰ ਅੰਦੋਲਨ ਦਾ ਰੂਪ ਧਾਰ ਲੈਂਦਾ ਹੈ | ਅਜਿਹਾ ਹੀ ਦਿ੍ਸ਼ ਅੱਜ ਜਗਰਾਉਂ ਦੇ ਲੰਮਿਆਂ ਵਾਲਾ ਬਾਗ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਸੱਦੀ ਗਈ ਮੀਟਿੰਗ ਇਕ ਵਿਸ਼ਾਲ ਇਕੱਠ ਵਿੱਚ ਬਦਲ ਗਈ | ਪੰਜਾਬ ਦੇ 21 ਜ਼ਿਲਿ੍ਹਆਂ ਤੋਂ ਆਏ ਵੱਡੀ ਗਿਣਤੀ 'ਚ ਕਰਮਚਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਹੁਣ ਆਪਣੀਆਂ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਸਭਾ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਲਗਾਤਾਰ ਹੇਠਲੇ ਵਰਗ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਯੂਨੀਅਨ ਦੇ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਹਮੇਸ਼ਾ ਤੀਸਰੇ ਅਤੇ ਚੌਥੇ ਦਰਜੇ ਦੇ ਕਰਮਚਾਰੀਆਂ ਨਾਲ ਅਣਗੌਲਿਆ ਰਵੱਈਆ ਅਪਣਾਇਆ ਹੈ | ਉਨ੍ਹਾਂ ਐਲਾਨ ਕੀਤਾ ਕਿ 24 ਜੂਨ ਨੂੰ ਖਰੜ ਵਿਖੇ ਹੋਣ ਵਾਲੇ ਵੱਡੇ ਸੰਘਰਸ਼ ਵਿਚ ਪੰਜਾਬ ਭਰ ਤੋਂ 20 ਹਜ਼ਾਰ ਤੋਂ ਵੱਧ ਮਿਊਾਸੀਪਲ ਕਾਮੇ ਸ਼ਮੂਲੀਅਤ ਕਰਨਗੇ, ਜਿਸ ਲਈ ਅੱਜ ਤੋਂ ਹੀ ਸੂਬੇ ਭਰ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਪੰਜਾਬ ਪ੍ਰਧਾਨ ਅਸ਼ੋਕ ਸਰਵਨ, ਜਨਰਲ ਸਕੱਤਰ ਮਹੇਸ਼ ਗੈਚਡ, ਫਤਿਹ ਚੰਦ, ਸੁਨੀਲ ਪਟਿਆਲਾ, ਹੰਸਰਾਜ ਰਾਜਪੁਰਾ, ਗੁਲਸ਼ਨ ਬਰਨਾਲਾ, ਪ੍ਰਦੀਪ ਸੂਦ, ਅਮਿਤ ਖਰੜ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਉਨ੍ਹਾਂ ਦੀ ਟੀਮ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਗਾਇਕ ਸੰਤੋਖ ਰਾਮ ਗਿੱਲ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ, ਜਦਕਿ ਦੂਰ-ਦੁਰਾਡੇ ਤੋਂ ਪਹੁੰਚੇ ਕਰਮਚਾਰੀਆਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਸਮਾਗਮ ਦੇ ਅਖ਼ੀਰ 'ਤੇ ਹਜ਼ਾਰਾਂ ਕਰਮਚਾਰੀਆਂ ਨੇ ਇਕਜੁੱਟ ਹੋ ਕੇ ਇਹ ਸੰਕਲਪ ਲਿਆ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਦਾ ਇਹ ਕਾਰਵਾਂ ਰੁਕਣ ਵਾਲਾ ਨਹੀਂ |
Ad Position 22
No active advertisement
ਪਿਛਲੀ ਖ਼ਬਰ ਹਰ ਛੋਟੇ-ਵੱਡੇ ਕਾਰੋਬਾਰੀਆਂ ਦੇ ਹਿਤਾਂ ਲਈ 'ਆਪ' ਸਰਕਾਰ ਵਚਨਬੱਧ-ਵਿਧਾਇਕ ਠੇਕੇਦਾਰ ਅਗਲੀ ਖ਼ਬਰ ਟਰਾਲੇ ਅਤੇ ਕੈਂਟਰ ਦੀ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ, ਇਕ ਜ਼ਖ਼ਮੀ
Ad Position 24