13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਰ ਛੋਟੇ-ਵੱਡੇ ਕਾਰੋਬਾਰੀਆਂ ਦੇ ਹਿਤਾਂ ਲਈ 'ਆਪ' ਸਰਕਾਰ ਵਚਨਬੱਧ-ਵਿਧਾਇਕ ਠੇਕੇਦਾਰ

Ad Position 21
No active advertisement
ਅਜੀਤ ਡੈਸਕ 14-06-2026
ਗੁਰੂਸਰ ਸੁਧਾਰ, 13 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਛੋਟੇ-ਵੱਡੇ ਤੇ ਦਰਮਿਆਨੇ ਕਾਰੋਬਾਰੀਆਂ ਦੇ ਹਿਤਾਂ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਵਚਨਬੱਧ ਹੈ ਤੇ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ 'ਆਪ' ਸਰਕਾਰ ਨੇ ਕਾਰੋਬਾਰ 'ਚ ਉੱਨਤੀ ਕਰਨ ਲਈ ਸੁਖਾਵਾਂ ਮਾਹੌਲ ਦੇਣ ਦੇ ਨਾਲ-ਨਾਲ ਅਨੇਕਾਂ ਸਹੂਲਤਾਂ ਦਿੱਤੀਆਂ ਹਨ | ਇਹ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਥਾਨਕ ਕਸਬਾ ਗੁਰੂਸਰ ਸੁਧਾਰ ਵਿਖੇ ਹਲਕਾ ਰਾਏਕੋਟ ਦੇ ਵਪਾਰ ਤੇ ਉਦਯੋਗ ਵਿੰਗ ਦੇ ਚੇਅਰਮੈਨ ਹਰਸ਼ ਜੈਨ ਦੇ ਯਤਨਾਂ ਸਦਕਾ ਵਪਾਰੀ ਵਰਗ ਨਾਲ ਅਹਿਮ ਮੀਟਿੰਗ ਦੌਰਾਨ ਕੀਤਾ | ਵਿਧਾਇਕ ਠੇਕੇਦਾਰ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨਾਲੋਂ ਹਰ ਵਰਗ ਦੇ ਵਪਾਰ ਅਤੇ ਕਾਰੋਬਾਰ ਨੂੰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੇ ਹਿਤਾਂ ਵਿਚ ਇਤਿਹਾਸਕ ਫ਼ੈਸਲੇ ਲਏ ਹਨ | ਹਾਕਮ ਸਿੰਘ ਠੇਕੇਦਾਰ ਦੀ ਹਾਜ਼ਰੀ ਵਿਚ ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਐਕਸਾਈਜ਼, ਜੀ.ਐੱਸ.ਟੀ., ਮਾਰਕੀਟ ਕਮੇਟੀ, ਲੇਬਰ ਵਿਭਾਗ, ਖੇਤੀਬਾੜੀ ਬਲਾਕ ਦਫ਼ਤਰ ਸੁਧਾਰ, ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ, ਸਿਵਲ ਖ਼ੁਰਾਕ ਤੇ ਸਪਲਾਈ ਵਿਭਾਗ ਆਦਿ ਸਮੇਤ ਹੋਰਨਾਂ ਅਧਿਕਾਰੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਵਪਾਰੀ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ, ਮੰਗਾਂ ਸੁਣੀਆਂ ਗਈਆਂ ਜਿੰਨ੍ਹਾਂ ਨੂੰ ਵਿਧਾਇਕ ਠੇਕੇਦਾਰ ਵਲੋਂ ਫੌਰੀ ਤੌਰ 'ਤੇ ਹੱਲ ਕਰਨ ਲਈ ਸਬੰਧਿਤ ਮਹਿਕਮਿਆਂ ਨੂੰ ਆਦੇਸ਼ ਦਿੱਤੇ ਗਏ | ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਛੋਟੇ ਤੋਂ ਵੱਡੇ ਕਾਰੋਬਾਰੀ, ਦੁਕਾਨਦਾਰ ਦੇ ਕਿੱਤਿਆਂ ਨੂੰ ਭਵਿੱਖ ਵਿਚ ਹੋਰ ਪ੍ਰਫੁੱਲਿਤ ਕਰਨ ਲਈ ਵਪਾਰ ਤੇ ਉਦਯੋਗ ਵਿੰਗ ਸਦਾ ਰਾਬਤਾ ਕਾਇਮ ਰੱਖੇਗਾ | ਇਸ ਸਮੇਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਡੀ.ਐੱਸ.ਪੀ. ਦਾਖਾ ਕਰਮ ਸਿੰਘ ਸੰਧੂ, ਜ਼ਿਲ੍ਹਾ ਚੇਅਰਪਰਸਨ ਪਰਮਪਾਲ ਬਾਵਾ, ਗੁਰਦਰਸ਼ਨ ਸਿੰਘ, ਬਬਲਦੀਪ ਸਿੰਘ, ਹਰਜੀਤ ਸਿੰਘ, ਮਨੋਜ ਕੁਮਾਰ, ਨੀਰਜ ਕੁਮਾਰ (ਸਾਰੇ ਮੈਂਬਰ ਟਰੇਡ ਵਿੰਗ ਰਾਏਕੋਟ), ਇੰਸਪੈਕਟਰ ਫੂਡ ਸਪਲਾਈ ਚਰਨਜੀਤ ਸਿੰਘ, ਇੰਸਪੈਕਟ ਧੀਰਜ ਕੁਮਾਰ, ਪਾਵਰਕਾਮ ਐੱਸ.ਡੀ.ਓ. ਫ਼ਤਹਿ ਸਿੰਘ, ਜੇ.ਈ. ਪਰਵਿੰਦਰ ਸਿੰਘ, ਲੇਬਰ ਇੰਸਪੈਕਟਰ ਵਿਕਾਸ ਗਿੱਲ, ਖੇਤੀਬਾੜੀ ਏ.ਡੀ.ਓ. ਲਵਪ੍ਰੀਤ ਸਿੰਘ, ਸਕੱਤਰ ਰੁਮੇਲ ਸਿੰਘ, ਇੰਸਪੈਕਟਰ ਅਮਨਪ੍ਰੀਤ ਸਿੰਘ, ਸਰਵਨ ਕੁਮਾਰ ਆਦਿ ਸਮੇਤ ਦੁਕਾਨਦਾਰ ਵੀਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਮਹਿਲਾਵਾਂ ਨੂੰ ਮਾਣ-ਸਤਿਕਾਰ ਦੇਣ 'ਚ ਅੱਗੇ-ਜ਼ਿਲ੍ਹਾ ਪ੍ਰਧਾਨ ਗਰੇਵਾਲ ਅਗਲੀ ਖ਼ਬਰ ਪੰਜਾਬ ਦੇ 21 ਜ਼ਿਲਿ੍ਹਆਂ ਦੇ ਮਿਊਾਸੀਪਲ ਕਾਮਿਆਂ ਦੀ ਜਗਰਾਉਂ ਵਿਖੇ ਮੀਟਿੰਗ
Ad Position 24