ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੇ ਕਨਵੀਨਰ ਮਲਕੀਤ ਸਿੰਘ ਕੋ ਕਨਵੀਨਰ ਗੁਰਸੇਵਕ ਸਿੰਘ ਮੋਹੀ ਅਤੇ ਪਰਮਜੀਤ ਸਿੰਘ ਅੇੈਡਵੋਕੇਟ ਸਕੱਤਰ ਜਗਦੇਵ ਸਿੰਘ ਨੇ ਕਿਹਾ ਕਿ ਆਊਟਸੋਰਸਿਸ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵੱਲੋਂ 15 ਜੂਨ ਨੂੰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਅੱਗੇ ਕੀਤੇ ਜਾ ਰਹੇ ਧਰਨੇ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ | ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵੱਖ ਵੱਖ ਯੂਨੀਅਨ ਦੇ ਆਗੂਆਂ ਜਸਵੀਰ ਸਿੰਘ ਅਸਗਿਰੀਪੁਰ ਬੀ. ਕੇ. ਯੂ ਉਗਰਾਹਾਂ, ਕਾਮਰੇਡ ਗੁਰਮੀਤ ਸਿੰਘ ਜਨਰਲ ਮਜ਼ਦੂਰ ਯੂਨੀਅਨ ਜਸਵਿੰਦਰ ਸਿੰਘ ਬਲਵੀਰ ਸਿੰਘ ਬੁੱਧ ਸਿੰਘ ਟੈਕਨੀਕਲ ਸਰਵਿਸਜ਼ ਯੂਨੀਅਨ ਖੰਨਾ ਅਤੇ ਤਰਸੇਮ ਲਾਲ ਸਾਬਕਾ ਸਰਕਲ ਸਕੱਤਰ ਟੀ. ਅੇੇੈਸ .ਯੂ ਖੰਨਾ ਵੱਲੋਂ ਸੰਘਰਸ਼ ਕਰਦੀਆਂ ਯੂਨੀਅਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਵੱਧ ਤੋਂ ਵੱਧ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ |