14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਾਰੰਗਵਾਲ ਵਿਖੇ ਕੇਂਦਰ ਸਰਕਾਰ ਦੀ ਮਦਰ ਐਂਡ ਚਾਈਲਡ ਕੇਅਰ ਸਕੀਮ ਤਹਿਤ ਨਾਈਟਿੰਗੇਲ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਨਾਰੰਗਵਾਲ ਵਿਖੇ ਜਾਗਰੂਕਤਾ ਕੈਂਪ ਦੌਰਾਨ ਡਾ ਸਰਬਜੀਤ ਸਿੰਘ, ਮਮਤਾ ਰਿਚਰਡ, ਸੰਦੇਸ਼ ਸਿੰਘ ਰਾਜਪੂਤ, ਸਰਪੰਚ ਮਨਿੰਦਰ ਸਿੰਘ ਤੇ ਹੋਰ¢ ਤਸਵੀਰ : ਗੁਰਵਿੰਦਰ ਸਿੰਘ ਹੈਪੀ <br/> 14-06-2026
ਜੋਧਾਂ, 13 ਜੂਨ (ਗੁਰਵਿੰਦਰ ਸਿੰਘ ਹੈਪੀ)-ਅਪੋਲੋ ਮੈਡਸਕਿਲਸ ਲਿਮਟਿਡ ਵਲੋਂ ਕੇਂਦਰ ਸਰਕਾਰ ਦੀ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਲਈ ਚਲਾਈ ਮਦਰ ਐਂਡ ਚਾਈਲਡ ਕੇਅਰ ਸਕੀਮ ਤਹਿਤ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਦੀ ਸਹਾਇਤਾ ਨਾਲ ਪਿੰਡ ਨਾਰੰਗਵਾਲ ਕਲਾਂ 'ਚ ਸਰਪੰਚ ਮਨਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ¢ ਇਸ ਮੌਕੇ ਅਪੋਲੋ ਮੈਡਸਕਿਲਸ ਲਿਮਟਿਡ ਵਲੋਂ ਪਹੁੰਚੇ ਮਮਤਾ ਰਿਚਰਡ ਤੇ ਸੰਦੇਸ਼ ਸਿੰਘ ਰਾਜਪੂਤ ਵਲੋਂ ਇਕੱਤਰ ਹੋਈਆਂ ਲੜਕੀਆਂ ਨੂੰ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭੁਯੁਦੇ ਯੋਜਨਾ ਤਹਿਤ ਚੱਲਣ ਵਾਲੇ ਇਸ ਤਿੰਨ ਮਹੀਨੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ¢ ਜਿਸ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਿਤ 18 ਤੋਂ 35 ਸਾਲ ਦੀਆ ਮੈਟਿ੍ਕ ਪਾਸ ਲੜਕੀਆਂ ਇਸ ਪ੍ਰੋਗਰਾਮ ਤਹਿਤ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ 'ਚ ਬਿਨਾਂ ਕਿਸੇ ਫ਼ੀਸ ਦੇ ਦਾਖਲਾ ਲੈ ਸਕਦੀਆਂ ਹਨ¢ ਉਨ੍ਹਾਂ ਦੱਸਿਆ ਕਿ ਮਦਰ ਕੇਅਰ ਅਤੇ ਚਾਈਲਡ ਕੇਅਰ ਕੋਰਸ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਦੇ ਹਨ¢ ਇਸ ਮੌਕੇ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਨਾਲ ਲੜਕੀਆਂ ਨੂੰ ਹਸਪਤਾਲਾਂ, ਕਲੀਨਿਕਾਂ, ਹੋਮ ਕੇਅਰ, ਬਿਰਧ ਆਸ਼ਰਮਾਂ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ ਜਿਸ ਲਈ ਲੜਕੀਆਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਮਦਰ ਐਂਡ ਚਾਈਲਡ ਕੇਅਰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ¢ ਨਾਈਟਿੰਗੇਲ ਕਾਲਜ ਦੀ ਮੁੱਖ ਪ੍ਰਬੰਧਕ ਡਾ. ਸਵੀਟ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਲਈ ਚਲਾਈ ਗਈ ਮਦਰ ਐਂਡ ਚਾਈਲਡ ਕੇਅਰ ਸਕੀਮ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਨਾਈਟਿੰਗੇਲ ਕਾਲਜ 'ਚ ਲਾਂਚ ਕੀਤੀ ਜਾਵੇਗੀ¢ ਨਾਰੰਗਵਾਲ ਦੇ ਸਰਪੰਚ ਮਨਿੰਦਰ ਸਿੰਘ ਮਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਰਾਜ ਵਿਚ ਸਫਲਤਾ ਪੂਰਵਕ ਚਲਾਇਆ ਜਾਵੇਗਾ¢ ਉਨ੍ਹਾਂ ਵਲੋਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਚਲਾਈ ਇਸ ਸਕੀਮ ਦਾ ਵੱਧ ਤੋਂ ਫ਼ਾਇਦਾ ਲੈਣ ਲਈ ਲੜਕੀਆਂ ਨੂੰ ਪ੍ਰੇਰਿਤ ਕੀਤਾ ਗਿਆ¢ ਇਸ ਮੌਕੇ ਡਾ. ਸਰਬਜੀਤ ਸਿੰਘ, ਮਮਤਾ ਰਿਚਰਡ, ਸੰਦੇਸ਼ ਸਿੰਘ ਰਾਜਪੂਤ, ਡਾ. ਸਵੀਟ ਕੌਰ, ਸਰਪੰਚ ਮਨਿੰਦਰ ਸਿੰਘ, ਪੰਚ ਜਸਪ੍ਰੀਤ ਕੌਰ, ਪੰਚ ਕਰਮਜੀਤ ਕੌਰ, ਪੰਚ ਦੀਪਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਵਿਧਾਇਕ ਹਾਕਮ ਸਿੰਘ ਨੇ ਰਾਏਕੋਟ ਹਲਕੇ 'ਚ ਜਾਗਰੂਕਤਾ ਵਾਹਨਾਂ ਨੂੰ ਹਰੀ ਝੰਡੀ ਦ... ਅਗਲੀ ਖ਼ਬਰ ਆਊਟਸੋਰਸਿਸ ਠੇਕਾ ਸੰਘਰਸ਼ ਕਮੇਟੀ ਵਲੋਂ ਮੰਤਰੀ ਦੀ ਕੋਠੀ ਅੱਗੇ ਧਰਨੇ ਦੀ ਲੋਕ ਸੰਘਰਸ਼ ਕਮੇਟੀ ਵਲੋਂ ਹਮਾਇਤ
Ad Position 24