10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਾਰਡ ਨੰਬਰ-15 ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਜੁਟੀ ਕੌਂਸਲਰ ਰਜਨੀ ਚੋਪੜਾ

Ad Position 21
No active advertisement
ਅਜੀਤ ਡੈਸਕ 15-06-2026

ਜਗਰਾਉਂ, 14 ਜੂਨ (ਵਿਨੋਦ ਕੁਮਾਰ)-ਜਗਰਾਉਂ ਦੇ ਵਾਰਡ ਨੰਬਰ-15 ਤੋਂ ਚੁਣੇ ਗਏ ਕੌਂਸਲਰ ਰਜਨੀ ਚੋਪੜਾ ਨੇ ਜਿੱਤ ਤੋਂ ਤੁਰੰਤ ਬਾਅਦ ਹੀ ਵਾਰਡ ਦੇ ਵਿਕਾਸ ਲਈ ਕੰਮ ਸ਼ੁਰੂ ਕਰ ਦਿੱਤਾ ਹੈ | ਆਪਣੇ ਵਾਰਡ ਵਿਚ ਸਫ਼ਾਈ, ਬਿਜਲੀ, ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ, ਚਾਹੇ ਮੋਟਰ ਖ਼ਰਾਬ ਹੋਣ ਦੀ ਸਮੱਸਿਆ ਹੋਵੇ, ਪਾਣੀ ਦੀ ਕਮੀ ਹੋਵੇ ਜਾਂ ਹੋਰ ਕੋਈ ਜਨਤਕ ਮੁੱਦਾ, ਉਹ ਉਸਦਾ ਹੱਲ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ | ਵਾਰਡ ਦੇ ਵਿਕਾਸ ਬਾਰੇ ਗੱਲਬਾਤ ਦੌਰਾਨ ਕੌਸਲਰ ਚੋਪੜਾ ਨੇ ਕਿਹਾ ਕਿ ਵਾਰਡ ਦੇ ਲੱਗਭਗ ਸਾਰੇ ਪਰਿਵਾਰਾਂ ਨੇ ਜੋ ਭਰੋਸਾ ਉਨ੍ਹਾਂ ਤੇ ਕੀਤਾ ਹੈ, ਉਹ ਉਸ ‘ਤੇ ਪੂਰਾ ਕਰਨਗੇ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੌਂਸਲਰ ਵਜੋਂ ਮਿਲਣ ਵਾਲਾ ਮਾਨਭੱਤਾ ਜਾਂ ਤਨਖ਼ਾਹ ਦਾ ਇਕ ਵੀ ਪੈਸਾ ਨਿੱਜੀ ਵਰਤੋਂ ਲਈ ਨਹੀਂ ਲਿਆ ਜਾਵੇਗਾ, ਸਗੋਂ ਪੂਰੀ ਰਕਮ ਵਾਰਡ ਦੇ ਵਿਕਾਸ ਕਾਰਜਾਂ ‘ਤੇ ਹੀ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਅਸੀਂ ਇੱਥੇ ਤਨਖ਼ਾਹ ਲੈਣ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਆਏ ਹਾਂ | ਭਾਰਤੀ ਜਨਤਾ ਪਾਰਟੀ ਦਾ ਮੰਤਵ ਰਾਜ ਭੋਗਣਾ ਨਹੀਂ, ਸੇਵਾ ਕਰਨਾ ਹੈ | ਅਸੀਂ ਸੱਤ੍ਹਾ ਦਾ ਸੁਖ ਲੈਣ ਨਹੀਂ, ਸਗੋਂ ਜਨਤਾ ਨੂੰ ਸੁੱਖ ਦੇਣ ਲਈ ਆਏ ਹਾਂ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਅਤੇ ਹਰ ਆਗੂ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਹੈ | ਜਗਰਾਉਂ ਨਗਰ ਕੌਂਸਲ ਵਿਚ ਭਾਜਪਾ ਦੇ ਚਾਰ ਕੌਂਸਲਰ ਜਿੱਤ ਕੇ ਆਏ ਹਨ ਅਤੇ ਇਹ ਚਾਰੇ ਕੌਂਸਲਰ ਬਾਕੀ ਕੌਂਸਲਰਾਂ ਦੇ ਬਰਾਬਰ ਕੰਮ ਕਰਕੇ ਜਗਰਾਉਂ ਸ਼ਹਿਰ ਦੇ ਵਿਕਾਸ ਅਤੇ ਕਾਇਆ-ਕਲਪ ਲਈ ਲਗਾਤਾਰ ਯਤਨਸ਼ੀਲ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸਰਾਭਾ ਆਸ਼ਰਮ ਨੇ ਦਿੱਤਾ ਇਕ ਹੋਰ ਬੇਘਰ ਮਰੀਜ਼ ਨੂੰ ਆਸਰਾ ਆਸ਼ਰਮ ’ਚ ਪੁੱਜ ਕੇ ਕੇਵਲ ਕਿ੍ਸ਼ਨ ਨੂੰ ਮਿਲਿਆ ਨਵਾਂ ਜੀਵਨ ਅਗਲੀ ਖ਼ਬਰ ਬੀ.ਕੇ.ਯੂ. ਏਕਤਾ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਦੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਵਿਸ਼ਾਲ ਇਕੱਤਰਤਾ
Ad Position 24