10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੀ.ਕੇ.ਯੂ. ਏਕਤਾ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਦੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਵਿਸ਼ਾਲ ਇਕੱਤਰਤਾ

Ad Position 21
No active advertisement
ਅਜੀਤ ਡੈਸਕ 15-06-2026


4 ਜੁਲਾਈ ਦੇ ਚੰਡੀਗੜ੍ ਪ੍ਰੋਗਰਾਮ ਦੀ ਸਫ਼ਲਤਾ ਲਈ ਕਿਸਾਨਾਂ ਦੀ ਲਾਮਵੰਦੀ ਕੀਤੀ
ਰਾਏਕੋਟ, 14 ਜੂਨ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਦੀ ਭਰਵੀਂ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀਂ ਦਸਵੀਂ ਰਾਏਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਵੱਡੀ ਗਿਣਤੀ ‘ਚ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ 04 ਜੁਲਾਈ ਦੇ ਚੰਡੀਗੜ੍ਹ ਪਹੁੰਚਣ ਦੇ ਪ੍ਰੋਗਰਾਮ ਵਿੱਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਜਿਸ ‘ਤੇ ਹਾਜ਼ਰ ਕਿਸਾਨਾਂ ਨੇ ਵੱਖ-ਵੱਖ ਬਲਾਕਾਂ ਤੋਂ ਬੱਸਾਂ ਅਤੇ ਨਿੱਜੀ ਗੱਡੀਆਂ ਦੇ ਵੱਡੇ ਕਾਫ਼ਲੇ ਰਾਹੀਂ ਚੰਡੀਗੜ੍ਹ ਪਹੁੰਚਣ ਦਾ ਭਰੋਸਾ ਦਿਵਾਇਆ | ਮੀਟਿੰਗ ਦੌਰਾਨ ਆਉਣ ਵਾਲੇ ਸਮੇਂ ‘ਚ ਸੰਘਰਸ਼ ਨੂੰ ਤਿੱਖਾ ਕਰਨ ਲਈ ਇਕਾਈਆਂ ਨੂੰ ਫੰਡਾਂ ਦੀ ਮਹੱਤਤਾ ਬਾਰੇ ਵੀ ਸਮਝਾਇਆ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਕਈ ਪਿੰਡਾਂ ਵਿਚ ਕਿਸਾਨ ਪਿਛਲੇ ਕਰੀਬ 70 ਸਾਲਾਂ ਤੋਂ ਜੁਮਲਾ ਮੁਸ਼ਤਰਕਾ ਜ਼ਮੀਨ ਵੰਡ ਕੇ ਵਾਹੀ ਕਰ ਰਹੇ ਹਨ ਅਤੇ ਸਰਕਾਰ ਇਨ੍ਹਾਂ ਕਿਸਾਨਾਂ ਤੋਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ, ਜਦਕਿ ਸਿੱਧਵਾਂ ਬੇਟ ਇਲਾਕੇ ਦੇ ਕਾਫ਼ੀ ਕਿਸਾਨ ਇਸ ਮਾਰ ਥੱਲੇ ਆਉਣ ਕਾਰਨ ਸਹਿਮੇ ਹੋਏ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨ ਇਸ ਮਸਲੇ ‘ਤੇ ਸੰਘਰਸ਼ ਕਰਨ ਲਈ ਤਿਆਰ ਹਨ ਤਾਂ ਜਥੇਬੰਦੀ ਖੁੱਲ੍ਹ ਕੇ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕਰੇਗੀ, ਇਸਦੇ ਨਾਲ ਹੀ 16 ਜੂਨ ਨੂੰ ਕੁਲਰੀਆਂ ਵਿਖੇ ਚੱਲ ਰਹੇ ‘ਜ਼ਮੀਨ ਬਚਾ� ਮੋਰਚੇ’ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਲੁਧਿਆਣਾ ਤੋਂ ਵੱਡਾ ਜੱਥਾ ਸ਼ਾਮਿਲ ਹੋਵੇਗਾ | ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਜੰਗ ਦੇ ਨਾਮ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਾਉਣ, ਹੱਕ ਮੰਗਦੇ ਬੇਰੁਜ਼ਗਾਰਾਂ ‘ਤੇ ਅਤੇ ਸਨਅਤੀ ਮਜ਼ਦੂਰਾਂ ਉੱਪਰ ਹੋਏ ਤਸ਼ਦੱਦ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ | ਇਸ ਮੌਕੇ ਅਮਨਦੀਪ ਸਿੰਘ ਲਲਤੋਂ ਨੇ ਧੱਕੇਸ਼ਾਹੀ ਨਾਲ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ ਅਤੇ ਖੇਤੀਬਾੜੀ ਵਾਲੀਆਂ ਮੋਟਰਾਂ ਦਾ ਘੱਟ ਰੇਟ ਤੇ ਲੋਡ ਵਧਾਉਣ ਲਈ ਸਕੀਮ ਲਿਆਉਣ ਦੀ ਮੰਗ ਕੀਤੀ | ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਨੇ ਜਥੇਬੰਦੀ ਦੇ ਵਰਕਰਾਂ ਨੂੰ ਮਜ਼ਬੂਤ ਢੰਗ ਨਾਲ ਇਕੱਠੇ ਹੋ ਕੇ ਮੁੱਦਿਆਂ ‘ਤੇ ਸ਼ਾਂਝੀ ਲੜਾਈ ਲੜ੍ਹਨ ਦਾ ਸੱਦਾ ਦਿੱਤਾ | ਇਸ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਸਹੂਲਤਾਂ ਨਾਲ ਲੈੱਸ ਗੱਡੀ ਖ਼ਰੀਦਣ ਬਾਰੇ ਵਿਚਾਰਾਂ ਕੀਤੀਆਂ, ਸਗੋਂ ਅਮਨਦੀਪ ਸ਼ਰਮਾ ਵੱਲੋਂ ਨਵੀਂ ਗੱਡੀ ਲਈ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਅਖ਼ੀਰ ਵਿੱਚ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਹਾਜ਼ਰ ਕਿਸਾਨ ਵਰਕਰਾਂ ਅਤੇ ਸਾਰੀਆਂ ਇਕਾਈਆਂ ਦਾ ਮੀਟਿੰਗ ‘ਚ ਸ਼ਾਮਿਲ ਹੋਣ ‘ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ ਪ੍ਰਧਾਨ ਬਲਾਕ ਜਗਰਾਉਂ, ਸਰਬਜੀਤ ਸਿੰਘ ਧੂਰਕੋਟ ਪ੍ਰਧਾਨ ਬਲਾਕ ਰਾਏਕੋਟ, ਸਰਪੰਚ ਰਣਬੀਰ ਸਿੰਘ ਰੁੜ੍ਹਕਾ ਮੁੱਲਾਂਪੁਰ, ਜੱਗਾ ਸਿੰਘ ਕਲੇਰ ਸਿੱਧਵਾਂ ਬੇਟ, ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਹੰਬੜਾਂ, ਕੁਲਦੀਪ ਸਿੰਘ ਰੱਤੋਵਾਲ, ਹਰਜੀਤ ਸਿੰਘ ਕਲਸੀਆਂ, ਲੱਖਾ ਸਿੰਘ ਧਾਲੀਵਾਲ ਸਮੇਤ ਸਮੁੱਚੀਆਂ ਇਕਾਈਆਂ ਦੇ ਆਹੁਦੇਦਾਰ ਸ਼ਾਮਿਲ ਹੋਏ |

 

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-15 ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਜੁਟੀ ਕੌਂਸਲਰ ਰਜਨੀ ਚੋਪੜਾ ਅਗਲੀ ਖ਼ਬਰ ਸਵਾਮੀ ਲਾਲ ਦਾਸ ਜੀ ਨੇ ਜੀਵਨ ਭਰ ਸੰਗਤਾਂ ਨੂੰ ਨਾਮ ਬਾਣੀ ਤੇ ਧਰਮ ਮਾਰਗ ਨਾਲ ਜੋੜਿਆ- ਆਚਾਰਿਆ ਚੇਤਨਾ ਨੰਦ
Ad Position 24