ਡਾਇ: ਥਿੰਦ ਦੀ ਅਗਵਾਈ ’ਚ ਡਾ. ਸੱਚਦੇਵਾ ਦਾ ਨਿਊ ਜੀ.ਐੱਮ.ਟੀ ਸਕੂਲ ਪੁੱਜਣ ’ਤੇ ਨਿੱਘਾ ਸਵਾਗਤ
ਹੰਬੜਾਂ, 14 ਜੂਨ (ਮੇਜਰ ਹੰਬੜਾਂ)-ਏ.ਆਈ, ਐੱਮ.ਬੀ.ਸੀ.ਆਈ.ਈ-ਸੈਟੇਲਾਈਟ ਸੈਂਟਰ ਆਈ.ਆਈ.ਟੀ ਰੋਪੜ ਵਲੋਂ ਏ.ਆਈ ਅਤੇ ਐਜੂਕੇਟਰਜ਼ ਗ੍ਰੈਜੂਏਸ਼ਨ ਸਮਾਰੋਹ 2026 ਦਾ ਆਯੋਜਨ ਮਾਤਾ ਠਾਕੁਰ ਦੇਵੀ ਆਡੀਟੋਰੀਅਮ, ਐੱਮ.ਬੀ.ਸੀ.ਆਈ.ਈ ਕੈਂਪਸ, ਬੀ.ਸੀ.ਐਮ ਸਕੂਲ, ਲੁਧਿਆਣਾ ਵਿਚ ਕੀਤਾ ਗਿਆ | ਇਸ ਸਮਾਰੋਹ ਵਿਚ ਉਨ੍ਹਾਂ ਅਧਿਆਪਕਾਂ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਗਿਆ, ਜਿਨ੍ਹਾਂ ਨੇ ਸਿੱਖਿਆ ਵਿਚ ਨਵੀਂ ਸੋਚ ਨੂੰ ਅਪਣਾਉਂਦੇ ਹੋਏ ਅਤੇ ਕਿ੍ਤਿ੍ਮ ਬੁੱਧੀਮਤਾ ਰਾਹੀਂ ਸਿੱਖਿਆ ਦੇ ਭਵਿੱਖ ਦੀ ਅਗਵਾਈ ਕਰਨ ਲਈ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਕੀਤਾ | ਪ੍ਰਬੰਧਕ ਡਾ. ਪ੍ਰੇਮ ਕੁਮਾਰ ਨੇ ਸੈਂਟਰ ਦੇ ਸਫ਼ਰ, ਇਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਅਤੇ ਭਵਿੱਖ ਲਈ ਤਿਆਰ ਹੁਨਰਾਂ ਨਾਲ ਅਧਿਆਪਕਾਂ ਅਤੇ ਪੇਸ਼ੇਵਰਾਂ ਨੂੰ ਸਮਰੱਥ ਬਣਾਉਣ ਸਿੱਖਿਆ ਦੇ ਖੇਤਰ ਵਿਚ ਆਧੁਨਿਕ ਤਕਨਾਲੋਜੀ ਅਤੇ ਕਿ੍ਤਿ੍ਮ ਬੁੱਧੀ (ਏ.ਆਈ) ਦੇ ਪ੍ਰਭਾਵਸ਼ਾਲੀ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਨਿਊ.ਜੀ.ਐੱਮ.ਟੀ ਪਬਲਿਕ ਸਕੂਲ਼ ਭੱਠਾਧੂਹਾ ਦੇ ਪਿ੍ੰਸੀਪਲ ਡਾ. ਕਨਿਕਾ ਸਚਦੇਵਾ ਨੂੰ ਏ.ਆਈ ਅਤੇ ਐਜੂਕੇਸ਼ਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਤੇ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਕਿਹਾ ਕਿ ਪਿ੍ੰਸੀਪਲ ਡਾ. ਕਨਿਕਾ ਸਚਦੇਵਾ ਨੇ ਪ੍ਰੋਗਰਾਮ ਦੌਰਾਨ ਏ.ਆਈ. ਅਧਾਰਿਤ ਸਿੱਖਣ-ਸਿਖਾਉਣ ਦੀਆਂ ਆਧੁਨਿਕ ਵਿਧੀਆਂ ਨੂੰ ਸਮਝਣ ਅਤੇ ਸਿੱਖਿਆ ਵਿਚ ਨਵੀਨਤਾ ਲਿਆਉਣ ਲਈ ਉਲੇਖਣਯੋਗ ਪ੍ਰਦਰਸ਼ਨ ਕੀਤਾ ਹੈ ਜੋ ਕਿ ਜਿੱਥੇ ਅਧਿਆਪਕ ਵਰਗ ਲਈ ਪ੍ਰੇਰਣਾਦਾਇਕ ਹੈ, ਉੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਕਨਾਲੋਜੀ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਵੀ ਹੈ | ਪਿ੍ੰਸੀਪਲ ਡਾ. ਕਨਿਕਾ ਸੱਚਦੇਵਾ ਦੀ ਇਸ ਪ੍ਰਾਪਤੀ ‘ਤੇ ਉਨ੍ਹਾਂ ਦੇ ਨਿਊ.ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਵਿਖੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਡਾਇਰੈਕਟਰ ਜਸਵੀਰ ਸਿੰਘ ਥਿੰਦ, ਪ੍ਰਬੰਧਕ ਜਸਵਿੰਦਰ ਸਿੰਘ ਥਿੰਦ, ਕਾਰੋਬਾਰੀ ਸੱਚਦੇਵਾ ‘ਤੇ ਪਰਿਵਾਰਿਕ ਮੈਂਬਰਾਂ, ਸਹਿਯੋਗੀਆਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ |
ਪਿ੍ੰ. ਕਨਿਕਾ ਸੱਚਦੇਵਾ ‘ਏ.ਆਈ. ਐਜੂਕੇਸ਼ਨ ਪ੍ਰੋਗਰਾਮ’ ਨੂੰ ਸਫ਼ਲਤਾਪੂਰਵਕ ਪੂਰਾ ਕਰਨ ’ਤੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ
ਅਜੀਤ ਡੈਸਕ
15-06-2026