10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਗਰ ਕੌਂਸਲ ਚੋਣਾਂ ਦੌਰਾਨ ਹੋਈ ਲੜਾਈ ਦਾ ਮਾਮਲਾ- ਮਹਿਲਾ ਕੌਂਸਲਰ ਦੇ ਪੁੱਤਰ ਸਮੇਤ 19 ਖ਼ਿਲਾਫ਼ ਕਰਾਸ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 15-06-2026


ਜਗਰਾਉਂ, 14 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ-13 ਵਿਚ ਚੋਣ ਪ੍ਰਚਾਰ ਸਮੇਂ (ਆਪ) ਅਤੇ (ਕਾਂਗਰਸ) ਸਮੱਰਥਕਾਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ ਵਿਚ ਪਹਿਲਾਂ ਕੇਵਲ ਕਾਂਗਰਸ ਸਮੱਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਪਰ ਹੁਣ ਥਾਣਾ ਸਿਟੀ ਜਗਰਾਉਂ ਪੁਲਿਸ ਨੇ ਕਾਂਗਰਸ ਸਮੱਰਥਕ ਸੰਦੀਪ ਸਿੰਘ ਦੀ ਸ਼ਿਕਾਇਤ ‘ਤੇ ਆਪ ਦੀ ਚੁਣੀ ਮਹਿਲਾ ਕੌਸਲਰ ਦੇ ਪੁੱਤਰ ਸਾਜਨ ਮਲਹੋਤਰਾ ਸਮੇਤ 19 ਲੋਕਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਲਿਆ ਹੈ | ਗੌਰਤਲਬ ਹੈ ਕਿ ਨਗਰ ਕੌਂਸਲ ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ-13 ਵਿਚ ਕਾਂਗਰਸ ਅਤੇ ਆਪ ਸਮਰਥਕ ਆਹਮੋ-ਸਾਹਮਣੇ ਆ ਗਏ ਸਨ | ਦੋਵੇਂ ਧਿਰਾਂ ਨੇ ਇਕ-ਦੂਜੇ ‘ਤੇ ਇੱਟਾਂ-ਪੱਥਰ ਚਲਾਉਣ, ਡੰਡਿਆਂ ਨਾਲ ਹਮਲਾ ਕਰਨ ਅਤੇ ਹਿੰਸਾ ਫੈਲਾਉਣ ਦੇ ਦੋਸ਼ ਲਗਾਏ ਸਨ | ਇਸ ਝੜਪ ਵਿਚ ਕਈ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚ ਆਪ ਦੀ ਉਮੀਦਵਾਰ ਅਤੇ ਮੌਜੂਦਾ ਸੁਨੈਨਾ ਮਲਹੋਤਰਾ ਅਤੇ ਉਨ੍ਹਾਂ ਦੇ ਲੁਧਿਆਣਾ ਤੋਂ ਆਏ ਭਰਾ ਵੀ ਜ਼ਖ਼ਮੀ ਹੋਏ ਦੱਸੇ ਗਏ ਸਨ | ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਆਪ ਪੱਖ ਦੀ ਸ਼ਿਕਾਇਤ ‘ਤੇ ਕਾਂਗਰਸ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਇਥੇ ਦੱਸਣਯੋਗ ਹੈ ਕਿ ਮਹਿਲਾ ਕੌਲਸਰ ਸੁਨੈਨਾ ਮਲਹੋਤਰਾ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਭਰੋਸੇਯੋਗ ਸਾਥੀ ਹਨ, ਹੁਣ ਕਾਂਗਰਸ ਪੱਖ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਦੂਜੀ ਐੱਫ.ਆਈ.ਆਰ ਦਰਜ ਕਰ ਮਾਮਲੇ ਨੂੰ ਕਰਾਸ ਕੇਸ ਦਾ ਰੂਪ ਦੇ ਦਿੱਤਾ ਹੈ | ਇਥੇ ਦੱਸਣਯੋਗ ਹੈ ਕਿ ਜਗਰਾਉਂ ਨਗਰ ਕੌਸਲ ਚੋਣਾਂ ਦੌਰਾਨ ਰੋਡ ਸ਼ੋਅ ਸਮੇਂ ਇਹ ਵਿਵਾਦ ਸ਼ੁਰੂ ਹੋਇਆ ਸੀ, ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਗੁਰਜੀਤ ਸਿੰਘ ਦੇ ਅਨੁਸਾਰ ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਮੁਹੱਲਾ ਆਵੇ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਉਮੀਦਵਾਰ ਅਨੀਤਾ ਰਾਣੀ ਦੇ ਹੱਕ ਵਿਚ 24 ਜੂਨ ਨੂੰ ਕਰੀਬ 70 ਵਰਕਰ ਘਰ-ਘਰ ਪ੍ਰਚਾਰ ਕਰ ਰਹੇ ਸਨ | ਦੁਪਹਿਰ ਕਰੀਬ 3:45 ਵਜੇ ਜਦੋਂ ਉਨ੍ਹਾਂ ਦਾ ਰੋਡ ਸ਼ੋਅ ਗੁਰਦੁਆਰਾ ਮੋਰੀ ਗੇਟ ਸਾਹਮਣੇ ਪਹੁੰਚਿਆ ਤਾਂ ਉੱਥੇ ਆਪ ਉਮੀਦਵਾਰ ਸੁਨੈਨਾ ਮਲਹੋਤਰਾ ਦੇ ਹੱਕ ਵਿਚ ਲਗਭਗ 100 ਵਰਕਰ ਪ੍ਰਚਾਰ ਕਰ ਰਹੇ ਸਨ | ਸ਼ਿਕਾਇਤ ਮੁਤਾਬਕ ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ‘ਤੇ ‘ਆਪ’ ਸਮੱਰਥਕਾਂ ਨੇ ਕਾਂਗਰਸ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸੇ ਦੌਰਾਨ ਕਥਿਤ ਤੌਰ ‘ਤੇ ਮਨਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਵਿਵਾਦ ਹਿੰਸਕ ਰੂਪ ਧਾਰ ਗਿਆ | ਇੱਟਾਂ-ਪੱਥਰ ਅਤੇ ਡੰਡਿਆਂ ਨਾਲ ਹਮਲੇ ਦੇ ਦੋਸ਼ ਸੰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਸਾਜਨ ਮਲਹੋਤਰਾ, ਸੁਨੀਲ ਕੁਮਾਰ ਉਰਫ਼ ਸੰਨੀ, ਤਰਸੇਮ ਸਿੰਘ, ਵਿਕਾਸ ਮਲਹੋਤਰਾ ਉਰਫ਼ ਵਿਕੀ, ਨਰਿੰਦਰ ਕੁਮਾਰ ਉਰਫ਼ ਨਿੰਦੀ, ਆਕਾਸ਼, ਮਨਿੰਦਰ ਸਿੰਘ ਅਤੇ ਹੋਰਾਂ ਨੇ ਕਾਂਗਰਸ ਸਮੱਰਥਕਾਂ ਨੂੰ ਘੇਰ ਲਿਆ | ਦੋਸ਼ ਹੈ ਕਿ ਉਨ੍ਹਾਂ ਉੱਪਰ ਇੱਟਾਂ-ਪੱਥਰ ਸੁੱਟੇ ਗਏ, ਝੰਡਿਆਂ ਦੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਸ਼ਿਕਾਇਤਕਰਤਾ ਦੇ ਮੁਤਾਬਕ ਹਮਲੇ ਦੌਰਾਨ ਉਸਦੇ ਸਿਰ ਦੇ ਪਿਛਲੇ ਹਿੱਸੇ ‘ਤੇ ਪੱਥਰ ਲੱਗਣ ਕਾਰਨ ਗੰਭੀਰ ਸੱਟ ਲੱਗੀ, ਜਦਕਿ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਲੱਗੀਆਂ ਸਨ | ਉਸ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਕਿਸੇ ਤਰ੍ਹਾਂ ਮੌਕੇ ਤੋਂ ਨਿਕਲ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਹੇ | ਬਾਅਦ ਵਿਚ ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਉਂ ਵਿਚ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਸ਼ਿਕਾਇਤ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਸਾਜਨ ਮਲਹੋਤਰਾ ਨਿਵਾਸੀ ਪ੍ਰਤਾਪ ਨਗਰ, ਸੁਨੀਲ ਕੁਮਾਰ ਉਰਫ਼ ਸੰਨੀ, ਤਰਸੇਮ ਸਿੰਘ, ਵਿਕਾਸ ਮਲਹੋਤਰਾ ਉਰਫ਼ ਵਿਕੀ, ਨਰਿੰਦਰ ਕੁਮਾਰ ਉਰਫ਼ ਨਿੰਦੀ, ਆਕਾਸ਼, ਮਨਿੰਦਰ ਸਿੰਘ ਸਮੇਤ 10 ਤੋਂ 12 ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ ਖੰਨਾ ਵਿੱਚ ਆਂਗਣਵਾੜੀ ਵਰਕਰਾਂ ਤੇ ਸਖ਼ੀਆਂ ਨੂੰ ਦਿੱਤੀ ਦੋ ਰੋਜ਼ਾ ਸਿਖਲਾਈ ਅਗਲੀ ਖ਼ਬਰ ਪਿ੍ੰ. ਕਨਿਕਾ ਸੱਚਦੇਵਾ ‘ਏ.ਆਈ. ਐਜੂਕੇਸ਼ਨ ਪ੍ਰੋਗਰਾਮ’ ਨੂੰ ਸਫ਼ਲਤਾਪੂਰਵਕ ਪੂਰਾ ਕਰਨ ’ਤੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿ...
Ad Position 24