22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੈਨੇਡਾ ‘ਚ ਰਾਏਕੋਟ ਇਲਾਕੇ ਦੇ ਲੋਕਾਂ ਤੇ ਲੇਖਕ ਸਭਾ ਵਲੋਂ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਕਿਤਾਬ ਦਾ ਰਿਲੀਜ਼ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 16-06-2026
ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ, ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ‘ਚ ਵੱਡੇ ਸਾਹਿਬਜਾਦਿਆਂ ਤੇ ਸਿੰਘਾਂ ਦੀ ਸ਼ਹਾਦਤ ਹੋਣਾ ਅਤੇ ਸਰਹੰਦ ਦੀਆਂ ਨੀਹਾਂ ‘ਚ ਚਿਣ ਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਣਾ ਅਤੇ ਇਹ ਖ਼ਬਰ ਰਾਏਕੋਟ ਦੀ ਧਰਤੀ ‘ਤੇ ਨਵਾਬ ਰਾਏ ਕੱਲ੍ਹਾ ਜੀ ਵੱਲੋਂ ਨੂਰੇ ਮਾਹੀ ਰਾਹੀਂ ਗੁਰੂ ਸਾਹਿਬ ਜੀ ਨੂੰ ਮੰਗਵਾ ਕੇ ਦੇਣਾ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਰੱਖ ਕੇ ਸੇਵਾ ਕਰਨਾ ਤੇ ਗੁਰੂ ਸਾਹਿਬ ਜੀ ਵੱਲੋਂ ਸੇਵਾ ਤੋਂ ਖੁਸ਼ ਹੋ ਕੇ ਨਵਾਬ ਰਾਏ ਕੱਲ੍ਹਾ ਨੂੰ ਨਿਸ਼ਾਨੀਆਂ ਭੇਟ ਕਰਨ ਦੇ ਇਤਿਹਾਸ ਅਤੇ ਰਾਏ ਕੱਲ੍ਹਾ ਜੀ ਦੀ ਨੌਵੀਂ ਪੀੜੀ ਵੱਲੋਂ ਹੁਣ ਤੱਕ ਗੁਰੂ ਸਾਹਿਬ ਜੀ ਦੀ ਪਵਿੱਤਰ ਨਿਸ਼ਾਨੀ ‘ਪਵਿੱਤਰ ਗੰਗਾ ਸਾਗਰ’ ਨੂੰ ਸੰਭਾਲਣਾ ਅਤੇ ਇਸ ਪਵਿੱਤਰ ਨਿਸ਼ਾਨੀ ਦੀ ਸੇਵਾ ਕਰਨ ਦੇ ਇਤਿਹਾਸ ਨੂੰ ਪੁਰਾਤਨ ਤੇ ਮੌਜੂਦਾ ਸਰੋਤਾਂ ‘ਤੇ ਖੋਜ ਭਰਪੂਰ ਕਿਤਾਬ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਦੇ ਇਤਿਹਾਸਿਕ ਦਸਤਾਵੇਜ਼ ਨੂੰ ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਨੌਰਥ ਅਮਰੀਕਾ ਤੇ ਰਾਏਕੋਟ ਇਲਾਕੇ ਦੇ ਲੋਕਾਂ ਵੱਲੋਂ ਕੈਨੇਡਾ ‘ਚ ਇੱਕ ਸ਼ਾਂਝੇ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੁੱਖਤਾ ਦੀ ਭਲਾਈ, ਜ਼ਬਰ ਤੇ ਜ਼ੁਲਮ ਖ਼ਿਲਾਫ ਗੌਰਵਮਈ ਇਤਿਹਾਸ ਅਤੇ ਗੁਰੂ ਸਾਹਿਬ ਜੀ ਦੀ ਰੂਹਾਨੀਅਤ ਵਾਲੀ ਪੈਗੰਬਰੀ ਹਸਤੀ ਨੂੰ ਯਾਦ ਕੀਤਾ ਤੇ ਰਾਏ ਕੱਲ੍ਹਾ ਜੀ ਦੀ ਮਹਾਨ ਸੇਵਾ ਦੇ ਇਤਿਹਾਸ ਨੂੰ ਵੀ ਰੂ-ਬਰੂ ਕੀਤਾ।ਇਸ ਮੌਕੇ ਬੁਲਾਰਿਆਂ ਨੇ ਨਵਾਬ ਰਾਏ ਕੱਲ੍ਹਾ ਜੀ ਦੀ ਨੌਵੀਂ ਪੀੜ੍ਹੀ ਰਾਏ ਅਜ਼ੀਜ਼ ਉੱਲ੍ਹਾ ਵੱਲੋਂ ਪਵਿੱਤਰ ਗੰਗਾ ਸਾਗਰ ਨੂੰ ਸੰਭਾਲਣਾ ਅਤੇ ਪੂਰੀ ਦੁਨੀਆਂ ‘ਚ ਇਸ ਪਵਿੱਤਰ ਨਿਸ਼ਾਨੀ ਦੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਉਣ ‘ਤੇ ਧੰਨਵਾਦ ਕੀਤਾ।ਇਸ ਮੌਕੇ ਰਾਏ ਅਜ਼ੀਜ਼ ਉੱਲ੍ਹਾ ਜੀ ਵੱਲੋਂ ਪੂਰੀ ਦੁਨੀਆਂ ‘ਚ ਸਿੱਖਾਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਮਿਲੇ ਮਾਣ-ਸਨਮਾਨ ਨੂੰ ਯਾਦ ਕੀਤਾ ਅਤੇ ਗੁਰੂ ਸਾਹਿਬ ਜੀ ਅੱਗੇ ਸ਼ਰਧਾ ਅਰਪਿਤ ਕੀਤੀ, ਉਨ੍ਹਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ ਪਵਿੱਤਰ ਗੰਗਾ ਸਾਗਰ ਦੀ ਉਨ੍ਹਾਂ ਦੀਆਂ ਪੀੜ੍ਹੀਆਂ ਵੱਲੋਂ ਸ਼ਰਧਾ ਨਾਲ ਸੇਵਾ ਦੇ ਇਤਿਹਾਸ ਨੂੰ ਵੀ ਦੱਸਿਆ।ਇਸ ਮੌਕੇ ਰਾਏਕੋਟ ਦੀਆਂ ਸੰਗਤਾਂ ਵੱਲੋਂ ਰਾਏ ਅਜ਼ੀਜ਼ ਉੱਲ੍ਹਾ ਜੀ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਰਾਏ ਕੱਲ੍ਹਾ ਜੀ ਦੀ ਦਸਵੀਂ ਪੀੜ੍ਹੀ ਰਾਏ ਮੁਹੰਮਦ ਅਲੀ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸਰੀ ਦੀ ਮੇਅਰ ਬਰਿੰਡਾ ਲੌਕ, ਰਾਏਕੋਟ ਤੋਂ ਹਰਦੇਵ ਸਿੰਘ ਗਰੇਵਾਲ, ਸੁਰਜੀਤ ਸਿੰਘ ਮਾਦੋਪੂਰੀ, ਬੀ.ਸੀ. ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ, ਸਿੱਖ ਆਗੂ ਪਿਆਰਾ ਸਿੰਘ ਨੱਤ, ਪ੍ਰਸਿੱਧ ਬਿਜਨਸਮੈੱਨ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ, ਬਲਦੇਵ ਸਿੰਘ ਬਾਠ, ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਥਿੰਦ, ਡਾ.ਪਿਆਰਾ ਸਿੰਘ ਗਿੱਲ, ਪ੍ਰੋ.ਕਸ਼ਮੀਰਾ ਸਿੰਘ, ਮਾਸਟਰ ਗੁਰਦਿਆਲ ਸਿੰਘ ਜੌਹਲ, ਸਮਾਜ ਸੇਵੀ ਰਣਜੀਤ ਸਿੰਘ ਸੋਹੀ, ਜਸਬੀਰ ਭਲੂਰੀਆ, ਬਰਜ ਢਾਹਾਂ ਸਮੇਤ ਕੈਨੇਡਾ ਦੀਆਂ ਅਹਿਮ ਸਖ਼ਸ਼ੀਅਤਾਂ ਤੇ ਰਾਏਕੋਟ ਇਲਾਕੇ ਦੇ ਲੋਕ ਹਾਜ਼ਰ ਸਨ। ਇਸ ਮੌਕੇ ਲੇਖਕ ਡਾ.ਗੁਰਦੇਵ ਸਿੰਘ ਅਤੇ ਪ੍ਰੋ.ਗੁਰਭਜਨ ਗਿੱਲ ਦਾ ਸੁਨੇਹਾ ਵੀ ਸੁਣਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੇ ਸਮੇਂ ਵਿਚ ਪੰਥਕ ਸੋਚ ਰੱਖਣ ਵਾਲੇ ਵੱਡੇ ਆਗੂ ਅਕਾਲੀ ਦਲ ਵਾਰਿਸ ਪੰਜਾਬ ਸ਼ਾਮਿਲ ਹੋਣਗੇ-ਮਨਪ੍ਰੀਤ ਸਿੰਘ ਇਯਾਲੀ ਅਗਲੀ ਖ਼ਬਰ ਜਗਰਾਉਂ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂਆਂ ਤੇ ਵਰਕਰਾਂ ਦੀ ਮੀਟਿੰਗ
Ad Position 24