ਅੱਡਾ ਚੌਂਕੀਮਾਨ ਦੇ ਦੁਕਾਨਦਾਰਾਂ ਨੇ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ
ਚੌਂਕੀਮਾਨ, 21 ਅਗਸਤ (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਂਕੀਮਾਨ ਦੇ ਦੁਕਾਨਦਾਰ ਵੀਰਾਂ ਨੇ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਜੱਸੋਵਾਲ (ਸਾਬਕਾ ਸਰਪੰਚ), ਡਾ: ਅਮਰਜੀਤ ਸਿੰਘ ਸਿੱਧਵਾਂ, ਜਿੰਦਰਪਾਲ ਸਿੰਘ ਹੇਰਾਂ (ਪੰਜਾਬ ਮੈਡੀਕਲ), ਮਹਾਂ ਸਿੰਘ ਮੰਡਿਆਣੀ (ਟੇਲਰ ਮਾਸਟਰ), ਜਗਮੋਹਨ ਸਿੰਘ ਸਵੱਦੀ (ਜੋਤ ਸਟੂਡੀਉ), ਬਾਬਾ ਅਮਰਜੀਤ ਸਿੰਘ ਸਿੱਧਵਾਂ ਕਾਲਜ, ਜਥੇਦਾਰ ਜਰਨੈਲ ਸਿੰਘ ਗੁੜੇ, ਇਕਬਾਲ ਸਿੰਘ ਬਾਲੀ ਗੁੜੇ, ਬਲਵੰਤ ਸਿੰਘ ਗੁੜੇ, ਸਵਰਨ ਸਿੰਘ ਬੱਬੂ ਸਵੱਦੀ, ਜਗਰੂਪ ਸਿੰਘ ਰੂਪੀ ਧਾਲੀਵਾਲ, ਵਰਿੰਦਰ ਸਿੰਘ ਚੌਂਕੀਮਾਨ (ਟੇਲਰ ਮਾਸਟਰ), ਭਿੰਦਰ ਸਿੰਘ, ਬੂਟਾ ਸਿੰਘ ਚੌਂਕੀਮਾਨ, ਡਾ: ਗੁਰਮੀਤ ਸਿੰਘ ਟੂਸਾ ਤੇ ਦੇਵ ਸਿੰਘ ਦੇਹਰਾਦੂਨ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਇਸ਼ਾਰੇ ’ਤੇ 15 ਅਗਸਤ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸਨ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਵੱਲੋਂ ਕੀਤੇ ਜ਼ਬਰ ਦੀ ਨਿਖੇਧੀ ਕੀਤੀ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਸੂਬੇ ਦਾ ਹਰ ਵਰਗ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਹੈ ਜਿਸ ਲਈ ਸਮੁੱਚੇ ਪੰਜਾਬ ਵਾਸੀਆਂ ਨੇ ਬੰਦ ਦਾ ਸਮਰਥਨ ਕੀਤਾ।
ਚੌਂਕੀਮਾਨ, 21 ਅਗਸਤ (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਂਕੀਮਾਨ ਦੇ ਦੁਕਾਨਦਾਰ ਵੀਰਾਂ ਨੇ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਜੱਸੋਵਾਲ (ਸਾਬਕਾ ਸਰਪੰਚ), ਡਾ: ਅਮਰਜੀਤ ਸਿੰਘ ਸਿੱਧਵਾਂ, ਜਿੰਦਰਪਾਲ ਸਿੰਘ ਹੇਰਾਂ (ਪੰਜਾਬ ਮੈਡੀਕਲ), ਮਹਾਂ ਸਿੰਘ ਮੰਡਿਆਣੀ (ਟੇਲਰ ਮਾਸਟਰ), ਜਗਮੋਹਨ ਸਿੰਘ ਸਵੱਦੀ (ਜੋਤ ਸਟੂਡੀਉ), ਬਾਬਾ ਅਮਰਜੀਤ ਸਿੰਘ ਸਿੱਧਵਾਂ ਕਾਲਜ, ਜਥੇਦਾਰ ਜਰਨੈਲ ਸਿੰਘ ਗੁੜੇ, ਇਕਬਾਲ ਸਿੰਘ ਬਾਲੀ ਗੁੜੇ, ਬਲਵੰਤ ਸਿੰਘ ਗੁੜੇ, ਸਵਰਨ ਸਿੰਘ ਬੱਬੂ ਸਵੱਦੀ, ਜਗਰੂਪ ਸਿੰਘ ਰੂਪੀ ਧਾਲੀਵਾਲ, ਵਰਿੰਦਰ ਸਿੰਘ ਚੌਂਕੀਮਾਨ (ਟੇਲਰ ਮਾਸਟਰ), ਭਿੰਦਰ ਸਿੰਘ, ਬੂਟਾ ਸਿੰਘ ਚੌਂਕੀਮਾਨ, ਡਾ: ਗੁਰਮੀਤ ਸਿੰਘ ਟੂਸਾ ਤੇ ਦੇਵ ਸਿੰਘ ਦੇਹਰਾਦੂਨ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਇਸ਼ਾਰੇ ’ਤੇ 15 ਅਗਸਤ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸਨ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਵੱਲੋਂ ਕੀਤੇ ਜ਼ਬਰ ਦੀ ਨਿਖੇਧੀ ਕੀਤੀ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਸੂਬੇ ਦਾ ਹਰ ਵਰਗ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਹੈ ਜਿਸ ਲਈ ਸਮੁੱਚੇ ਪੰਜਾਬ ਵਾਸੀਆਂ ਨੇ ਬੰਦ ਦਾ ਸਮਰਥਨ ਕੀਤਾ। ਉਕਤ ਦੁਕਾਨਦਾਰ ਵੀਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਉਲਝਾ ਰਹੀ ਹੈ ਪ੍ਰੰਤੂ ਪੰਜਾਬ ਦੇ ਲੋਕ ਆਪਣੇ ਹੱਕ ਲਏ ਵਗੈਰ ਪਿੱਛੇ ਨਹੀਂ ਹੱਟਣਗੇ।