* ਨਸ਼ਾ ਮੁਕਤ ਹੋ ਚੁੱਕੇ ਪਿੰਡਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ-ਵਿਧਾਇਕਾ ਬੀਬੀ ਮਾਣੂੰਕੇ
* ਪੁਲਿਸ, ਸਿਵਲ, ਸਿਹਤ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹੋਏ ਸ਼ਾਮਿਲਜਗਰਾਉਂ, 19 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੱਜ ਐੱਸ.ਐੱਸ.ਪੀ ਦਫ਼ਤਰ ਜਗਰਾਉਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਹੋਈ । ਇਸ ਮੀਟਿੰਗ ਦੀ ਅਗਵਾਈ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਆਮ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲਤਾ ਮਿਲੀ ਹੈ, ਜਿਸ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ਼ ਜਿੱਥੇ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ ਹਨ, ਉੱਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ ਲਈ ਵੀ ਸਰਕਾਰ ਵਲੋਂ ਉਪਰਾਲੇ ਕੀਤੇ ਗਏ ਹਨ, ਜੋ ਹੁਣ ਵੀ ਜਾਰੀ ਹਨ। ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਇਸ ਮੁਹਿੰਮ ਦਾ ਇਹ ਅਸਰ ਹੋਇਆ ਹੈ ਕਿ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਹੋ ਚੁੱਕੇ ਪਿੰਡਾਂ ਦੀ ਨੰਬਰਦਾਰਾਂ ਤੇ ਪਿੰਡ ਦੇ ਮੁਹਤਬਰਾਂ ਤੋਂ ਰਿਪੋਰਟ ਲੈ ਕੇ ਉਨ੍ਹਾਂ ਪਿੰਡਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹੋਰ ਪਿੰਡ ਵੀ ਇਸ ਮੁਹਿੰਮ ਨਾਲ ਜੁੜਨਗੇ। ਇਸ ਮੌਕੇ ਐੱਸ.ਐੱਮ.�. ਡਾ. ਅਮਨ ਸ਼ਰਮਾ ਨੇ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹਸਪਤਾਲਾਂ ਵਿੱਚ ਨਸ਼ੇ ਨਾਲ ਸੰਬੰਧਿਤ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਉਨ੍ਹਾਂ ਦੱਸਿਆ ਕਿ ਜਗਰਾਉਂ ਹਲਕੇ ‘ਚ 4 �ਟ ਸੈਂਟਰ ਚਲਾਏ ਜਾ ਰਹੇ ਹਨ, ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਸਰਕਾਰ ਵਲੋਂ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ 1-4-2025 ਤੋਂ ਸ਼ੁਰੂ ਹੋਈ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਕਈ ਥਾਂਵਾਂ ‘ਤੇ ਨਸ਼ਿਆਂ ਦੀ ਚੇਨ ਤੋੜਨ ਵਿਚ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਵਿਵੇਕ ਗੋਇਲ ਸਿਵਲ ਹਸਪਤਾਲ ਜਗਰਾਉਂ ਨੇ ਜੋ ਨੌਜਵਾਨ ਪਿਛਲੇ 6 ਮਹੀਨੇ ਤੋਂ ਨਸ਼ਾ ਛੱਡ ਚੁੱਕੇ ਹਨ ਉਨ੍ਹਾਂ ਲਈ ਸਪੋਰਟਸ ਕੋਚ ਦੀ ਮੰਗ ਰੱਖੀ । ਇਸ ਮੌਕੇ ਰਾਜੇਸ਼ ਕੁਮਾਰ ਡੀ.ਐੱਸ.ਪੀ ਹੈੱਡ ਕੁਆਰਟਰ, ਸ਼ਿਵ ਕਮਲ ਡੀ.ਐੱਸ.ਪੀ ਜਗਰਾ�ਂ, ਸਾਗਰ ਬਨਾਲ ਡੀ.ਐੱਸ.ਪੀ., ਜਸਵਿੰਦਰ ਸਿੰਘ ਢੀਂਡਸਾਂ ਡੀ.ਐੱਸ.ਪੀ., ਡੀ.ਐੱਸ.ਪੀ ਜਗਜੀਤ ਸਿੰਘ, ਰੂਪਪ੍ਰੀਤ ਕੌਰ ਡਰੱਗ ਇੰਸਪੈਕਟਰ, ਪਵਨ ਕੁਮਾਰ ਫ਼ਾਰਮਾਸਿਸਟ ਪੁਲਿਸ ਲਾਈਨ ਜਗਰਾ�ਂ, ਪੁਸ਼ਪਿੰਦਰ ਸਿੰਘ ਨਾਇਬ ਤਹਿਸੀਲਦਾਰ, ਐੱਚ.ਐੱਸ ਡਿੰਪਲ, ਹੈੱਡ ਕਲਰਕ ਜਸਵੀਰ ਸਿੰਘ, ਸੀਨੀਅਰ ਕਾਂਸਟੇਬਲ ਗੁਰਿੰਦਰ ਸਿੰਘ, ਸਕੂਲ ਆਫ ਐਮੀਨੈਂਸ਼ ਤੋਂ ਜਤਿੰਦਰ ਸਹੋਤਾ, ਸਨਮਤੀ ਵਿਮਲ ਜੈਨ ਸਕੂਲ ਜਗਰਾ�ਂ ਤੋਂ ਹੈੱਡ ਕਲਰਕ ਵਿਨੋਦ ਕੁਮਾਰ, ਡੀ.ਏ.ਵੀ ਕਾਲਜ ਜਗਰਾਉਂ ਤੋਂ ਬਿਕਰਮਜੀਤ ਸਿੰਘ ਹਾਜ਼ਰ ਸਨ।