* ਹਲਕੇ ਦਾਖੇ ਵਿਚ ਜਲਦੀ ਫੇਰੀ ਪਾਵਾਂਗਾ-ਸੁਖਬੀਰ ਸਿੰਘ ਬਾਦਲ
ਚੌਂਕੀਮਾਨ, 19 ਜੂਨ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਗਵਾਈ ਵਿਚ ਇਕ ਵਫ਼ਦ ਜਿਸ ਵਿਚ ਸਾਬਕਾ ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਉੱਪਲ, ਪ੍ਰਧਾਨ ਸੁਰਜੀਤ ਸਿੰਘ ਕੋਠੇ ਹਾਂਸ, ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱੱਦੀ, ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ, ਸਾਬਕਾ ਸਰਪੰਚ ਹਰਪਾਲ ਸਿੰਘ ਕੋਠੇ ਪੋਨਾ, ਯੂਥ ਆਗੂ ਗੁਰਿੰਦਰਜੀਤ ਸਿੰਘ ਰੂਮੀ, ਪ੍ਰਧਾਨ ਗੁਰਦੀਪ ਸਿੰਘ ਫੱਲੇਵਾਲ, ਚੇਅਰਮੈਨ ਜਗਦੀਪ ਸਿੰਘ ਗੋਰਸੀਆਂ, ਜਸਵਿੰਦਰ ਸਿੰਘ ਛੀਨਾ ਗੋਰਸੀਆਂ, ਸੁਰਿੰਦਰ ਸਿੰਘ ਲਤਾਲਾ, ਗੁਰਦੀਪ ਸਿੰਘ ਕਾਕਾ ਸਵੱੱਦੀ, ਸਤਵੰਤ ਸਿੰਘ ਮਲਸੀਹਾਂ, ਜਗਦੀਪ ਸਿੰਘ ਦੀਪਾ ਮੋਹੀ, ਇਕਬਾਲ ਸਿੰਘ ਪਾਲੀ ਮੋਹੀ ਤੇ ਸੁਸ਼ੀਲ ਕੁਮਾਰ ਵਿੱੱਕੀ ਚੌਧਰੀ ਸ਼ਾਮਿਲ ਸਨ, ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਲਵਿੰਦਰ ਸਿੰਘ ਭੂੰਦੜ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਲਕੇ ਦਾਖੇ ਦੀ ਮੌਜੂਦਾ ਰਾਜਨੀਤੀ ਸਥਿਤੀ ਬਾਰੇ ਜਾਣੂੰ ਕਰਵਾਇਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਭਖਦੇ ਮਸਲਿਆਂ ‘ਤੇ ਵਿਚਾਰਾਂ ਕੀਤੀਆਂ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਹਲਕੇ ਦਾਖੇ ਦੇ ਆਗੂਆਂ ਤੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪ ਜਲਦੀ ਹਲਕੇ ਦਾਖੇ ਵਿਚ ਆਉਣਗੇ ਤੇ ਵਰਕਰਾਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਨੇ ਅਕਾਲੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਧੱਕਾ ਨਹੀਂ ਹੋਣ ਦੇਣਗੇ ਤੇ ਉਸ ਨਾਲ ਡੱਟ ਖੜ੍ਹਨਗੇ। ਉਨ੍ਹਾਂ ਨੇ ਸਮੁੱਚੇ ਆਗੂਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ । ਇਸ ਮੌਕੇ ਪ੍ਰਧਾਨ ਬਸੰਤ ਸਿੰਘ ਛੱਜਾਵਾਲ, ਪ੍ਰਧਾਨ ਸਿਕੰਦਰ ਸਿੰਘ ਸਿੱਧਵਾਂ, ਰਮਨਦੀਪ ਸਿੰਘ ਰਮਨਾ ਮਾਨ, ਗੁਰਪ੍ਰੀਤ ਸਿੰਘ ਬੋਪਾਰਾਏ, ਗੁਰਮੁੱਖ ਲਤਾਲਾ, ਦਲਬੀਰ ਸਿੰਘ ਲਤਾਲਾ, ਜੈਲਦਾਰ ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਜੰਡੀ, ਮਨਜੀਤ ਸਿੰਘ ਬੱਦੋਵਾਲ, ਅਰਸ ਗੌਹਰ, ਟੋਨੀ ਘੁੰਗਰਾਣਾ, ਬਿੱਲਾ ਬੱਲੋਵਾਲ, ਰਮਨਦੀਪ ਸਿੰਘ ਗੋਰਸੀਆ, ਪ੍ਰੀਤਮ ਸਿੰਘ ਆਲੀਵਾਲ, ਸੁੱਖੀ ਸਹੌਲੀ, ਕਰਨੈਲ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਆਗੂਆਂ ਵਲੋਂ ਬਾਦਲ ਤੇ ਭੂੰਦੜ ਨਾਲ ਮੀਟਿੰਗ
ਅਜੀਤ ਡੈਸਕ
20-06-2026