06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਇਸ਼ਤਿਹਾਰੀ ਮੁਜਰਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਸਖ਼ਤ ਹੋਈ- ਡੀ.ਐੱਸ.ਪੀ. ਸੰਧੂ

Ad Position 21
No active advertisement
ਅਜੀਤ ਡੈਸਕ 20-06-2026

ਮੁੱਲਾਂਪੁਰ-ਦਾਖਾ, 19 ਜੂਨ (ਨਿਰਮਲ ਸਿੰਘ ਧਾਲੀਵਾਲ)- ਬਾਹਰੋਂ ਆਉਂਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਦਾਖਾ ਪੁਲਿਸ ਸਬ ਡਵੀਜ਼ਨ ਅਧੀਨ ਪੁਲਿਸ ਵਲੋਂ ਆਪਣੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਦੇ ਆਦੇਸ਼ਾਂ ਅਤੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਦੀ ਨਜ਼ਰਸਾਨੀ ਹੇਠ ਮਜਬੂਤ ਅਤੇ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਕੁਝ ਇਸ਼ਤਿਹਾਰੀ ਮੁਜ਼ਰਮਾਂ ਦੀ ਗ੍ਰਿਫ਼ਤਾਰੀ ‘ਤੇ ਡੀ.ਐੱਸ.ਪੀ ਕਰਨ ਸੰਧੂ ਕਿਹਾ ਕਿ ਅਜਿਹੇ ਲੋਕ ਭਗੌੜੇ ਹੋ ਕੇ ਮਾੜੇ ਅਨਸਰਾਂ ਦੇ ਹੱਥੀਂ ਜਾ ਚੜ੍ਹਦੇ ਹਨ, ਜੋ ਇਨ੍ਹਾਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਵੱਲ ਧੱਕ ਦਿੰਦੇ ਹਨ, ਚਾਹੇ ਉਹ ਲੁੱਟ-ਖੋਹ ਹੋਵੇ ਜਾਂ ਨਸ਼ਾ ਤਸਕਰੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਪਤਾਹ ਦੇ ਚੱਲਦਿਆਂ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵਲੋਂ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਗਈ। ਨਸ਼ਾ ਤਸਕਰਾਂ, ਭ੍ਰਿਸ਼ਟਾਚਾਰੀਆਂ, ਮਾਫੀਆ ਤੇ ਗੈਂਗਸਟਰਾਂ ਖਿਲਾਫ ਬੇਹੱਦ ਸਖਤ ਡੀ.ਐੱਸ.ਪੀ ਕਰਨ ਸੰਧੂ ਵਲੋਂ ਪੁਲਿਸ ਨੂੰ ਸਖ਼ਤ ਹਦਾਇਤ ਹੈ ਕਿ ਮੁਜ਼ਰਮ ਪਾਏ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਹੋਵੇ।
ਨਹਿਰਾਂ ‘ਚ ਨਹਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਹੋਈ ਪੁਲਿਸ
ਸਕੂਲ ਕਾਲਜਾਂ ‘ਚ ਛੁੱਟੀਆਂ ਦੇ ਚੱਲਦਿਆਂ ਦੁਪਹਿਰ ਸਮੇਂ ਨਹਿਰ ‘ਚ ਵ ਨਹਾ ਰਹੇ ਨੌਜਵਾਨਾਂ ‘ਚੋਂ ਕੁਝ ਇਕ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਜਾਣ ਨਾਲ ਰਾਜ ਭਰ ਵਿਚ ਡਿਪਟੀ ਕਮਿਸ਼ਨਰਾਂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਤੇਜ਼ ਵਹਾਅ ਪਾਣੀ ‘ਚ ਨਹਾਉਣ ਤੋਂ ਰੋਕਣ ਲਈ ਸਖ਼ਤੀ ਦੀ ਹਦਾਇਤ ਹੈ। ਦਾਖਾ ਪੁਲਿਸ ਸਬ ਡਵੀਜ਼ਨ ਅਧੀਨ ਸਿੱਧਵਾਂ ਬਰਾਂਚ ਦੀ ਕਨਾਲ (ਨਹਿਰ) ਚੱਕ-ਈਸੇਵਾਲ ਪੁਲ, ਅਬੋਹਰ ਬ੍ਰਾਂਚ ਅਧੀਨ ਸੁਧਾਰ ਬਜ਼ਾਰ, ਢੈਪਈ, ਨਾਰੰਗਵਾਲ ਪੁਲਾਂ ‘ਤੇ ਨਹਿਰ ‘ਚ ਨਹਾਉਣ ਵਾਲੇ ਨੌਜਵਾਨਾਂ ਦੀ ਕਾਫੀ ਭੀੜ ਇਕੱਤਰ ਹੋਣ ‘ਤੇ ਡੀ.ਐੱਸ.ਪੀ ਦੇ ਆਦੇਸ਼ਾਂ ਨਾਲ ਸਬੰਧਿਤ ਥਾਣਾ ਮੁਖੀ ਵਲੋਂ ਨੌਜਵਾਨਾਂ ਨੂੰ ਪਾਣੀ ਨਾਲ ਭਰੀ ਨਹਿਰ ‘ਚ ਨਹਾਉਣ ਤੋਂ ਵਰਜਿਤ ਕੀਤਾ ਜਾ ਰਿਹਾ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਪੰਜਾਬੀਆਂ ਖ਼ਿਲਾਫ਼ ਬਿਆਨ ਦਾ ਕੀਤਾ ਵਿਰੋਧ ਅਗਲੀ ਖ਼ਬਰ ਸਿੱਧਵਾਂ ਬੇਟ ਵਿਖੇ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ
Ad Position 24
No active advertisement