06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਪੰਜਾਬੀਆਂ ਖ਼ਿਲਾਫ਼ ਬਿਆਨ ਦਾ ਕੀਤਾ ਵਿਰੋਧ

Ad Position 21
No active advertisement
ਅਜੀਤ ਡੈਸਕ 20-06-2026
ਸਮਾਣਾ, 19 ਜੂਨ (ਪ੍ਰੀਤਮ ਸਿੰਘ ਨਾਗੀ)-ਅੱਜ ਦਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਸਮਾਣਾ ਵਿਖੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵਲੋਂ ਪੰਜਾਬੀਆਂ ਬਾਰੇ ਕੀਤੀਆਂ ਅਪਮਾਨਜਨਕ ਅਤੇ ਮਾਣਹਾਨੀ ਪੂਰਨ ਟਿੱਪਣੀਆਂ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ ‘‘ਇਮੋਸ਼ਨਲ ਬਲੱਡੀ ਫੂਲਜ’’ ਕਰਾਰ ਦਿੱਤਾ ਸੀ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਭਾਜਪਾ ਅਤੇ ਚੰਡੀਗੜ੍ਹ ਭਾਜਪਾ ਦੇ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ। ਉਨ੍ਹਾਂ ਨੇ ਕਿਹਾ ਕਿ ਮਲਹੋਤਰਾ ਨੇ ਅਸਲ ਵਿਚ ਪੰਜਾਬੀਆਂ ਪ੍ਰਤੀ ਭਾਜਪਾ ਆਗੂਆਂ ਦੇ ਮਨ ਵਿਚ ਮੌਜੂਦ ਡੂੰਘੀ ਨਫ਼ਰਤ ਨੂੰ ਬੇਨਕਾਬ ਕਰ ਦਿੱਤਾ ਹੈ। ਬੀਬੀ ਰੰਧਾਵਾ ਨੇ ਪੰਜਾਬ ਭਾਜਪਾ ਆਗੂਆਂ, ਖ਼ਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪੁੱਛਿਆ ਕਿ ਕੀ ਉਹ ਮਲਹੋਤਰਾ ਵਲੋਂ ਪੰਜਾਬੀਆਂ ਬਾਰੇ ਕੀਤੀਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿਚ ਉਹ ਖ਼ੁਦ ਵੀ ਸ਼ਾਮਲ ਹਨ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਭਾਜਪਾ ਆਗੂ ਤੋਂ ਬਿਨਾਂ ਸ਼ਰਤ ਮਾਫ਼ੀ ਦੀ ਮੰਗ ਕੀਤੀ ਅਤੇ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਪਟਿਆਲਾ ਦੇ ਪ੍ਰਧਾਨ ਬਿੱਟੂ ਧਨੌਰੀ, ਨੈਬ ਭਾਨਰੀ, ਮੰਗਤ ਮਵੀ ਤੇ ਅਸ਼ਵਨੀ ਗੁਪਤਾ ਨੇ ਹੈਰਾਨੀ ਪ੍ਰਗਟਾਈ ਕਿ ਮਲਹੋਤਰਾ ਵਲੋਂ ਇਹ ਟਿੱਪਣੀਆਂ ਕੀਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੰਜਾਬ ਭਾਜਪਾ ਲੀਡਰਸ਼ਿਪ ਚੁੱਪ ਕਿਉਂ ਹੈ। ਅੱਜ ਦੇ ਧਰਨੇ ਵਿਚ ਬਿੱਟੂ ਧਨੌਰੀ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ, ਨੈਬ ਸਿੰਘ ਭਾਨਰੀ ਪ੍ਰਧਾਨ ਬਲਾਕ ਕਾਂਗਰਸ ਦਿਹਾਤੀ ਸਮਾਣਾ, ਰਸਮਿੰਦਰ ਸਿੰਘ ਖੇੜੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਦਿਹਾਤੀ, ਮੰਗਤ ਮਵੀ ਪ੍ਰਧਾਨ ਬਲਾਕ ਕਾਂਗਰਸ, ਅਸ਼ਵਨੀ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਾਣਾ, ਸਵਰਨ ਮਠਾੜੂ, ਜੱਗਾ ਪਟਵਾਰੀ ਯੂਥ ਕਾਂਗਰਸ ਪ੍ਰਧਾਨ, ਰਤਨ ਚੀਮਾ ਐਮ.ਸੀ., ਗੌਰਵ ਸੰਧੂ, ਸੁਨੀਲ ਬੱਬਰ, ਸਤਨਾਮ ਸਿੰਘ ਸੰਧੂ, ਲਾਭ ਸਿੰਘ ਸਿੱਧੂ, ਬਿੱਟੂ ਲੰਬੜਦਾਰ ਮਿਆਲਾਂ, ਬਘੇਲ ਨੰਬਰਦਾਰ ਬੰਮਨਾ, ਲੱਕੀ ਗਰਗ, ਪੂਜਾ ਗਰਗ, ਨਵੀਨ ਸਿੰਗਲਾ, ਸ਼ਿਵ ਸ਼ਰਮਾ, ਲਾਡੀ ਚੌਂਹਠ, ਜਗਤਾਰ ਬਿਜਲਪੁਰ, ਅੰਮਿ੍ਰਤ ਗੱਜੂਮਾਜਰਾ, ਗਿਆਨ ਬਠੋਈ, ਬਿੱਟੂ ਸ਼ਾਹਪੁਰ, ਨਛੱਤਰ ਸਿੰਘ, ਸੇਵੀ ਸਮਾਣਾ, ਅਸੀਸ ਬਾਂਸਲ, ਰਾਜਨ ਗੋਇਲ, ਧਰਮਪਾਲ ਕੰਬੋਜ, ਕਾਕਾ ਹਰਜੀਤ, ਸੁਰਜੀਤ ਮਾਹਲ, ਪ੍ਰਭ ਭਿੰਡਰ, ਰਾਜਾ ਸਰਾਓ, ਰਾਜਪਾਲ ਬੰਮਣਾ, ਪਰਮਿੰਦਰ ਖੇੜੀ, ਨਵਦੀਪ ਰਾਮਗੜ੍ਹ, ਅਬਦੁਲ ਸੰਮਦ, ਤਰਲੋਚਨ ਸਿੰਘ ਸਿਉਣਾ, ਗੁਰਪ੍ਰੀਤ ਵੈਦਵਾਨ ਪੀਏ, ਗੁਰਬਚਨ ਚਾਹਲ, ਦਿਲਬਰ ਖ਼ਾਨ, ਮਨਜੋਤ ਵੜੈਚ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘਾਂ ’ਤੇ ਹਮਲਾ, ਪਹਾੜੀ ਲੋਕਾਂ ਦੀਆਂ ਗਲਤ ਕਾਰਵਾਈਆਂ ਚਿੰਤਾ ਦਾ ਵਿਸ਼ਾ, ਪ੍ਰਸ਼ਾਸਨ ਚੁੱਪ ਕਿਉਂ-ਬੀਬੀ ਛੀਨਾ ਅਗਲੀ ਖ਼ਬਰ ਇਸ਼ਤਿਹਾਰੀ ਮੁਜਰਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਸਖ਼ਤ ਹੋਈ- ਡੀ.ਐੱਸ.ਪੀ. ਸੰਧੂ
Ad Position 24
No active advertisement