12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਡਾ. ਕਿਰਪਾਲ ਸਿੰਘ ਸੁਧਾਰ ਬਾਜ਼ਾਰ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 21-06-2026
ਗੁਰੂਸਰ ਸੁਧਾਰ , 20 ਜੂਨ (ਬਲਵਿੰਦਰ ਸਿੰਘ ਧਾਲੀਵਾਲ) ਸੁਧਾਰ ਬਾਜ਼ਾਰ ਵਿਖੇ ਕਸਬੇ ਦੇ ਸਮੂਹ ਦਵਾਈ ਵਿਕ੍ਰੇਤਾਵਾਂ ਵਲੋਂ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਡਾ. ਕਿਰਪਾਲ ਸਿੰਘ ਸੁਖ ਫਾਰਮੇਸੀ ਵਾਲਿਆਂ ਨੂੰ ਸੁਧਾਰ ਬਾਜ਼ਾਰ ਮੈਡੀਕਲ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਰਾਮ ਪ੍ਰਕਾਸ਼ (ਪ੍ਰਕਾਸ਼ ਮੈਡੀਕਲ) ਨੂੰ ਮੀਤ ਪ੍ਰਧਾਨ, ਸੁਭਾਸ਼ ਬਾਂਸਲ (ਬਾਂਸਲ ਮੈਡੀਕਲ) ਨੂੰ ਸਕੱਤਰ ਜਦਕਿ ਸੰਜੀਵ ਸਿੰਗਲਾ (ਨੈਸ਼ਨਲ ਮੈਡੀਕਲ ਸੋਰਟ) ਨੂੰ ਐਸੋਸੀਏਸ਼ਨ ਦਾ ਖ਼ਜ਼ਾਨਚੀ ਚੁਣਿਆ ਗਿਆ। ਆਪਣੀ ਨਿਯੁਕਤੀ ਬਦਲੇ ਸਮੂਹ ਕੈਮਿਸਟਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਨਾਲ ਲੈਕੇ ਚੱਲਣਗੇ ਤੇ ਦਵਾਈ ਵਿਕ੍ਰੇਤਾਵਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਕਜੁਟ ਹੋਕੇ ਸਰਬਸੰਮਤੀ ਨਾਲ ਅਗਲੇ ਫ਼ੈਸਲੇ ਲਏ ਜਾਇਆ ਕਰਨਗੇ। ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਦਾ ਇਸ ਸਮੇਂ ਬਾਕੀ ਮੈਂਬਰਾਂ ਵਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਸਵੰਤ ਰਾਏ ਬਜਾਜ ਟੀਟੂ ਜਨਤਾ ਮੈਡੀਕੋਜ਼, ਸੁਨੀਲ ਗੋਇਲ ਮੈਡੀਕੋਜ਼, ਜਪਜੋਤ ਸਿੰਘ ਆਰ.ਐਕਸ. ਮੈਡੀਕੋਜ਼, ਮਨਮੋਹਨ ਸਿੰਘ ਗੁੱਡ ਲਾਈਫ਼ ਆਦਿ ਸਮੇਤ ਹੋਰ ਮੈਡੀਕਲ ਸਟੋਰ ਮਾਲਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ 2027 ’ਚ ਸਰਕਾਰ ਬਣਾਏਗੀ-ਕੈਪਟਨ ਸੰਧੂ/ਬੀਰਮੀ ਅਗਲੀ ਖ਼ਬਰ ਪਿੰਡ ਜੱਟਪੁਰਾ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਆਗਾਜ਼
Ad Position 24