12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਹਲਵਾਰਾ ਵਿਖੇ ਲਾਲਾਂ ਵਾਲੇ ਪੀਰ ਦੇ ਸਾਲਾਨਾ ਸਮਾਗਮ ’ਤੇ ਵਿਧਾਇਕ ਠੇਕੇਦਾਰ ਨੇ ਹਾਜ਼ਰੀ ਭਰੀ

Ad Position 21
No active advertisement
ਅਜੀਤ ਡੈਸਕ 21-06-2026
ਹਲਵਾਰਾ, 20 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ ਵਿਖੇ ਲਾਲਾ ਵਾਲੇ ਪੀਰ ਦੀ ਜਗ੍ਹਾ ‘ਤੇ ਹਰ ਸਾਲ ਹੋਣ ਵਾਲੇ ਸਲਾਨਾ ਸਮਾਗਮ ‘ਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਪੁੱਜ ਕੇ ਆਪਣੀ ਹਾਜ਼ਰੀ ਲਵਾਈ ਅਤੇ ਸੰਗਤਾਂ ਦੇ ਵਿਚ ਕਰਾਮਾਤੀ ਪੀਰ ਦੀ ਗਾਥਾ ਸੁਣਾ ਕੇ ਪੀਰਾਂ ਦੀ ਮਹਾਨਤਾ ਨੂੰ ਦੱਸਿਆ। ਉਥੇ ਹੀ ਦਰਗਾਹ ਦੇ ਪ੍ਰਧਾਨ ਝੱਲਮਣ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਨੇ ਹਲਕਾ ਵਿਧਾਇਕ ਠੇਕੇਦਾਰ ਅਤੇ ਸਹਾਇਕ ਜ਼ਿਲਾ ਖੁਰਾਕ ਸਪਲਾਈ ਅਫਸਰ ਚਰਨਜੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਮਾਸ਼ਾ ਅਲੀ, ਲਵਜੀਤ ਖਾਨ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਨੂੰ ਕੀਲਿਆ ਪ੍ਰਧਾਨ ਝਲਮਨ ਸਿੰਘ ਅਤੇ ਗੁਰਮੁਖ ਸਿੰਘ ਰਿੰਕੂ ਨੇ ਦੱਸਿਆ ਅਫ਼ਗਾਨਿਸਤਾਨ ਦੇ ਬਲਖ ਬੁਖਾਰੇ ਤੋਂ ਆਏ ਪੀਰ ਕੁਤਬ ਸਈਅਦ ਬੁਖਾਰੀ ਦੀ ਇਸ ਪਵਿੱਤਰ ਦਰਗਾਹ ‘ਤੇ ਪੰਜ ਹਾੜ ਨੂੰ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਹੈ। ਇਹ ਸਮਾਗਮ ਨਗਰ ਹਲਵਾਰਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਜਿਸ ਵਿਚ ਇਲਾਕੇ ਦੇ ਸਾਰੇ ਪਿੰਡਾਂ ਦੇ ਲੋਕ ਹਾਜ਼ਰੀ ਭਰਦੇ ਹਨ ਅਤੇ ਆਪਣੀਆਂ ਮੰਨਤਾਂ ਪੂਰੀਆਂ ਹੋਣ ਤੇ ਅੱਜ ਦੇ ਦਿਨ ਆਪਣੀਆਂ ਮੰਨਤਾਂ ਵੀ ਚੜ੍ਹਉਂਦੇ ਹਨ, ਅੱਜ ਇਸ ਸਮਾਗਮ ਵਿਚ ਬੀ.ਜੇ.ਪੀ ਆਗੂ ਪਰਮਜੀਤ ਸਿੰਘ ਟੂਸਾ, ਨਿਰਮਲ ਸਿੰਘ ਹਲਵਾਰਾ, ਮਨੀ ਸਾਈ, ਬਾਬਾ ਬੂਟਾ ਸਿੰਘ ਸੇਵਾਦਾਰ ਮਾਣਕ ਸ਼ਾਹ ਦਰਗਾਹ, ਚਰਨ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ ਸਲਾਨਾ ਭੰਡਾਰੇ ਦੇ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਮਿੱਠੇ ਚੌਲ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਬੁਰਜ਼ ਕੁਲਾਰਾ ਦੇ ਸਰਪੰਚ ’ਤੇ ਆਪਣੇ ਖੇਤ ਨੂੰ ਜਾਂਦੇ ਰਾਹ ਨੂੰ ਨਿੱਜੀ ਹਿਤਾਂ ਲਈ ਪੱਕਾ ਕਰਨ ਦੇ ਲੋਕਾਂ ਨੇ ਲਾਏ ਦੋਸ਼, ਸਰਪ... ਅਗਲੀ ਖ਼ਬਰ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਵਿਧਾਇਕ ਮਨਪ੍ਰੀਤ ਇਯਾਲੀ ਦਾ ਇਕੱਠੇ ਹੋ ਕੇ ਕੰਮ ਕਰਨਾ ਪੰਜਾਬ ਨੂੰ ਨਵੀਂ ਦਿਸ਼ਾ ਵ...
Ad Position 24