ਹਠੂਰ, 21 ਜੂਨ (ਜਸਵਿੰਦਰ ਸਿੰਘ ਛਿੰਦਾ)- ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਦੇਹੜਕਾ ਵਿਖੇ ਸ਼ਹੀਦ ਬਾਬਾ ਹਾਕਮ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਮਹਾਨ ਧਾਰਮਿਕ ਸਮਾਗਮ 24 ਜੂਨ ਤੋਂ ਅਰੰਭ ਹੋ ਰਹੇ ਹਨ। ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਅੱਜ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਦੀ ਹਾਜ਼ਰੀ ‘ਚ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਬਾਬਾ ਹਾਕਮ ਸਿੰਘ ਦੀ ਸਲਾਨਾ ਬਰਸੀ (ਸ਼ਹੀਦੀ ਦਿਹਾੜਾ) 24 ਜੂਨ ਤੋਂ 28 ਜੂਨ ਤੱਕ ਨਗਰਵਾਸੀ, ਤੇ ਐੱਨ.ਆਰ. ਆਈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਹ ਪੰਜ ਰੋਜ਼ਾ ਧਾਰਮਿਕ ਸਮਾਗਮ ਇਸ ਵਾਰ 84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਅਤੇ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮਾਂ ਦੀ ਰੂਪ ਰੇਖਾ ਸਬੰਧੀ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ 24 ਜੂਨ ਨੂੰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ ਭੋਗ 26 ਜੂਨ ਨੂੰ ਪੈਣਗੇ। ਇਸੇ ਤਰ੍ਹਾਂ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਉਸੇ ਦਿਨ ਅਰੰਭ ਹੋਣਗੇ, ਜਿਨ੍ਹਾਂ ਦੇ ਭੋਗ ਅਤੇ ਸਮੁੱਚੀ ਸਮਾਪਤੀ 28 ਜੂਨ ਨੂੰ ਹੋਵੇਗੀ। ਇਨ੍ਹਾਂ ਸਮਾਗਮਾਂ ‘ਚ ਪੰਥ ਦੀਆਂ ਮਹਾਨ ਹਸਤੀਆਂ ਸੰਤ ਬਾਬਾ ਬਲਵੀਰ ਸਿੰਘ ਨਹਿੰਗ ਮੁਖੀ ਬੁੱਢਾ ਦਲ, ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਉੱਚੇ ਤੌਰ ‘ਤੇ ਪੁੱਜਣਗੇ। ਇਸ ਤੋਂ ਇਲਾਵਾ 27 ਜੂਨ ਰਾਤ ਦੇ ਦੀਵਾਨਾਂ ‘ਚ ਪੰਥ ਪ੍ਰਸਿੱਧ, ਗੋਲਡ ਮੈਡਲਿਟਸ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦਾ ਜੱਥਾ ਅਤੇ 28 ਜੂਨ ਨੂੰ ਸਮਾਪਤੀ ਸਮੇਂ ਬਾਬਾ ਰਵਿੰਦਰ ਸਿੰਘ ਜੌਨੀ ਕਥਾ ਕੀਰਤਨ ਅਤੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਤੋਂ ਇਲਾਵਾ ਹੋਰ ਸੰਤ-ਮਹਾਂਪੁਰਸ਼, ਰਾਗੀ, ਕਥਾ ਵਾਚਕ, ਧਾਰਮਿਕ, ਰਾਜਨੀਤਿਕ ਆਗੂ ਵੀ ਹਾਜ਼ਰੀਆਂ ਭਰਨਗੇ।ਅੱਜ ਇਸ ਮੌਕੇ ਗੁਰਦੇਵ ਸਿੰਘ ਤਲਵੰਡੀ ਮੱਲੀਆਂ, ਚਰਨਜੀਤ ਸਿੰਘ ਜਗਰਾਉਂ, ਬਾਬਾ ਮਿਹਰ ਸਿੰਘ ਧਰਮਕੋਟ, ਸਰਬਜੀਤ ਸਿੰਘ ਜੀਤ ਖਹਿਰਾ ਸਾਬਕਾ ਪ੍ਰਧਾਨ ਕੋਆਪ੍ਰਟਿਵ ਸੁਸਾਇਟੀ ਦੇਹੜਕਾ, ਜਸਵਿੰਦਰ ਸਿੰਘ ਲਾਡੀ ਦੇਹੜਕਾ, ਅਜੈਬ ਸਿੰਘ ਢੁੱਡੀਕੇ, ਸਮਸ਼ੇਰ ਸਿੰਘ ਲੁਧਿਆਣਾ, ਰਾਜਦੀਪ ਸਿੰਘ ਲੱਖਾ, ਕੁਲਵਿੰਦਰ ਸਿੰਘ ਲੁਧਿਆਣਾ, ਅਜਮੇਰ ਸਿੰਘ ਧਾਲੀਵਾਲ, ਬਲਵੀਰ ਸਿੰਘ ਤਲਵੰਡੀ ਮੱਲੀਆਂ, ਧੰਨਾ ਸਿੰਘ ਘੱੱਲ ਖੁਰਦ, ਹਰਜਿੰਦ ਸਿੰਘ, ਕੁੰਢਾ ਸਿੰਘ ਸੀਲੋਆਣੀ, ਸੁਖਜੀਤ ਸਿੰਘ ਸਵੱਦੀ, ਜਗਦੀਸ਼ ਸਿੰਘ ਨਿੱਕਾ, ਭਗਵੰਤ ਸਿੰਘ ਸੌਂਦ, ਸੰਦੀਪ ਸਿੰਘ ਮੱਲ੍ਹਾ, ਬਲਵੰਤ ਸਿੰਘ ਕਾਕਾ, ਬਲਵੀਰ ਸਿੰਘ ਸਿੱਧੂ, ਮਨਜੀਤ ਸਿੰਘ ਮਾਣਾ, ਬਲਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਲਾਲਾ, ਮਾਤਾ ਮਨਜੀਤ ਕੌਰ, ਜਸਪ੍ਰੀਤ ਸਿੰਘ ਚਕਰ, ਪਰਦੀਪ ਸਿੰਘ ਰਾਜੂ, ਗੁਰਮੀਤ ਸਿੰਘ ਗੀਤਾ, ਮੱਘਰ ਸਿੰਘ ਵਿੱਕੀ, ਇੰਦਰਪ੍ਰੀਤ ਸਿੰਘ ਬਾਲੀ, ਬੂਟਾ ਸਿੰਘ ਧਾਲੀਵਾਲ, ਗੁਰਦੀਪ ਸਿੰਘ ਫੌਜੀ, ਹਰਨੇਕ ਸਿੰਘ ਨੇਕੀ, ਸੁੱਖਾ ਸਿੰਘ ਆਦਿ ਹਾਜ਼ਰ ਸਨ।
ਸ਼ਹੀਦ ਬਾਬਾ ਹਾਕਮ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਦੇਹੜਕਾ ’ਚ 24 ਤੋਂ, ਤਿਆਰੀਆਂ ਮੁਕੰਮਲ
ਅਜੀਤ ਡੈਸਕ
22-06-2026