ਮੁੱਲਾਂਪੁਰ-ਦਾਖਾ, 27 ਜੂਨ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਨੈਸ਼ਨਲ ਹਾਈਵੇ ’ਤੇ ਹਿਨਾਇਆ ਵੈਡਿੰਗ ਸਟੂਡੀਓ ਦੇ ਉਦਘਾਟਨੀ ਸਮਾਰੋਹ ’ਤੇ ਪੰਡਤਾਂ ਦਾ ਮਸ਼ਹੂਰ ਢਾਬਾ ਮਾਲਕ ਰਵਿੰਦਰ ਗਰੋਵਰ ਕਾਲਾ, ਰਾਹੁਲ ਗਰੋਵਰ, ਪ੍ਰੀਆ ਗਰੋਵਰ ਵਲੋੋਂ ਉਦਘਾਟਨੀ ਰਸਮਾਂ ’ਚ ਸ਼ਾਮਿਲ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਸ੍ਰੀ ਸਵਾਮੀ ਨਾਰਾਇਣ ਮੰਦਰ ਯੋਗੀ ਧਾਮ ਥਰੀਕੇ ਰੋਡ ਲੁਧਿਆਣਾ ਤੋਂ ਗੁਰੂ ਹਰੀ ਅਨੰਦ ਸਵਾਮੀ ਜੀ ਵਲੋਂ ਵੈਡਿੰਗ ਸਟੂਡੀਓ ਦਾ ਉਦਘਾਟਨ ਹੋਇਆ। ਸ੍ਰੀ ਸਤਿਈਸ਼ਵਰ ਸ਼ਿਵ ਮੰਦਰ ਦੇ ਪੰਡਤ ਜੀ ਯਾਦੂ ਨਾਥ ਤਿਵਾੜੀ ਅਤੇ ਸਰੋਜ ਸਿੰਗਲਾ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਨਵੀਂ ਪੀੜ੍ਹੀ ਲਈ ਅਤਿ ਆਧੁਨਿਕ ਡਿਜ਼ਾਇਨਾਂ ਵਿਚ ਸ਼ਿੰਗਾਰੇ ਹਿਨਾਇਆ ਵੈਡਿੰਗ ਸਟੂਡੀਓ ਅੰਦਰ ਵਿਆਹ, ਸਗਾਈ, ਪ੍ਰੀਵੈਡਿੰਗ, ਬਰਥਡੇ, ਬੇਬੀ ਸ਼ਾਵਰ, ਫੋਟੋ ਸ਼ੂਟ, ਫੈਂਸੀ ਡਰੈੱਸ, ਸਕੂਲ/ਕਾਲਜ ਫੰਕਸ਼ਨ ਲਈ ਡਿਜ਼ਾਇਨਰ ਡ੍ਰੈੱਸਾਂ ਦੀ ਸੁਵਿਧਾ, ਲਹਿੰਗੇ, ਗਾਊਨ, ਸੂਟ, ਹੋਰ ਡ੍ਰੈੱਸ ਮੁੱਲ ਅਤੇ ਕਿਰਾਏ ’ਤੇ ਕਿਫਾਇਤੀ ਰੇਟਾਂ ’ਚ ਇਕ ਛੱਤ ਹੇਠ ਮਿਲਣ ਲੱਗ ਪਏ। ਲੁਧਿਆਣਾ ਛੱਡ ਕੇ ਹੁਣ ਮੰਡੀ ਮੁੱਲਾਂਪੁਰ ’ਚ ਔਰਤਾਂ ਲਈ ਪਸੰਸੀਦਾ ਹਿਨਾਇਆ ਵੈਡਿੰਗ ਸਟੂਡੀਓ ਸ਼ਹਿਰ ਅੰਦਰ ਇਕ ਵਿਲੱਖਣ ਸ਼ੋਅਰੂਮ ਬਣ ਗਿਆ। ਸਵਰਨ ਹਸਪਤਾਲ ਦੇ ਨਜ਼ਦੀਕ, ਆਤਮਾ ਪੈਟਰੋਲ ਪੰਪ ਦੇ ਸਾਹਮਣੇ ਅਤੇ ਬੱਬੂ ਗਲੋਬਲ ਇੰਮੀਗ੍ਰੇਸ਼ਨ ਦੀ ਉੱਪਰਲੀ ਮੰਜ਼ਿਲ ’ਤੇ ਵਿਸ਼ਾਲ ਸ਼ੋਅਰੂਮ ਦੇ ਉਦਘਾਟਨ ਸਮੇਂ ਸੀ.ਏ ਸ਼ੁਭਮ ਸਿੰਗਲਾ, ਐਡਵੋਕੇਟ ਰਾਕੇਸ਼ ਗੁਪਤਾ, ਗੋਲਡੀ ਗਾਬਾ, ਧਰਮਪਾਲ ਗਾਬਾ, ਇੰਦਰਪਾਲ ਸਿੰਘ ਬੱਬੂ, ਅਨਿਲ ਸੇਠੀ, ਸਤਨਾਮ ਬੜੈਚ, ਵਿਨੋਦ ਕਾਲੀਆ, ਸਨੀ ਸੇਠੀ, ਚਰਨਜੀਤ ਸਿੰਘ ਖਾਲਸਾ, ਸੁਰਿੰਦਰ ਅਰੋੜਾ, ਦਵਿੰਦਰ ਸਿੰਘ ਲੰਮੇ, ਰਾਜ ਜੋਸ਼ੀ, ਦਵਿੰਦਰ ਨਾਗਰ, ਮਲਕੀਤ ਸਿੰਘ, ਉਪਦੇਸ਼ ਸਰਾਂ, ਕ੍ਰਿਪਾਲ ਹੰਬੜਾਂ, ਰਮਨ ਕੁਮਾਰ,ਮਨੀ ਗਰੋਵਰ, ਸਵਰਨ ਸਿੰਘ ਪੁੜੈਣ ਫਰਨੀਚਰ, ਨਰੇਸ਼ ਕੁਮਾਰ, ਸੰਜੀਵ ਢੰਡ, ਅਸ਼ਵਨੀ ਸਿੰਗਲਾ, ਨਰੇਸ਼ ਜਿੰਦਲ, ਰਾਜੀਵ ਮਲਹੋਤਰਾ, ਰਮੇਸ਼ ਸਿੰਗਲਾ, ਸਮੇਤ ਮਾਂ ਚਿੰਤਪੁਰਨੀ ਸਮੁੱਚਾ ਪਰਿਵਾਰ ਮੌਜੂਦ ਰਿਹਾ।