ਜਗਰਾਉਂ, 27 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ.ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 213ਵਾਂ ਸਵਰਗੀ ਸੰਸਾਰ ਚੰਦ ਵਰਮਾ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸਥਾਨਕ ਆਰ.ਕੇ. ਹਾਈ ਸਕੂਲ ਵਿੱਚ ਕਰਵਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਮਿਸਟ ਐਸੋਸੀਏਸ਼ਨ ਜਗਰਾਉਂ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਮਲਹੋਤਰਾ ਨੇ ਆਪਣੀ ਮਾਤਾ ਸਵਰਗੀ ਵੀਰਾਂ ਰਾਣੀ ਦੀ ਸਲਾਨਾ ਬਰਸੀ ਦੇ ਮੌਕੇ ਤੇ 28 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਪੰਕਜ ਅੱਗਰਵਾਲ (ਪ੍ਰਧਾਨ ਕੈਮਿਸਟ ਐਸੋਸੀਏਸ਼ਨ ਜਗਰਾਉਂਂ) ਨੇ ਆਪਣੇ ਪਿਤਾ ਸਵਰਗੀ ਡਾਕਟਰ ਕੇਵਲ ਕ੍ਰਿਸ਼ਨ ਜੀ ਦੀ ਯਾਦ ਵਿੱਚ ਸਾਰੇ ਬਜ਼ੁਰਗਾਂ ਨੂੰ ਮਹੀਨੇ ਦਾ ਰਾਸ਼ਨ ਦਿੱਤਾ। ਇਸ ਮੌਕੇ ਕੁਦਰਤ ਦੇ ਰਾਖੇ ਟਰੱਸਟ ਵੱਲੋ ਚੇਅਰਮੈਨ ਰਾਜਿੰਦਰ ਜੈਨ ਕਾਕਾ ਅਤੇ ਰਾਜਪਾਲ ਜੈਨ ਨੇ ਵੀ ਮਹੀਨਾਵਾਰ ਰਾਸ਼ਨ ਦਿੱਤਾ। ਇਸ ਮੌਕੇ ਕਰ ਭਲਾ ਹੋ ਭਲਾ ਟੀਮ ਵੱਲੋ ਪ੍ਰਧਾਨ ਵਿਸ਼ਾਲ ਸ਼ਰਮਾ, ਸੁਨੀਲ ਬਜਾਜ, ਨਵਰਾਜ ਕਟਾਰੀਆ, ਸਮਾਜਸੇਵੀ ਸੁਰੇਸ਼ ਸਿੰਗਲਾ, ਆਸ਼ਾ ਸਹਿਗਲ, ਗੁਰਚਰਨ ਸਿੰਘ ਬਜਾਜ, ਸ਼ੈਲੀ ਗੁਪਤਾ, ਰੇਖਾ ਗਰਗ, ਸੁਸ਼ਮਾ ਅਰੋੜਾ, ਰਜਨੀ, ਕੰਚਨ ਗਰਗ, ਮੋਨਿਕਾ ਗੁਪਤਾ ਅਤੇ ਰਿਸ਼ੂ ਵੱਲੋ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੰਚ ਸੰਚਾਲਕ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਿੰਸੀਪਲ ਸੀਮਾ ਸ਼ਰਮਾ, ਯੂਥ ਆਗੂ ਸਾਜਨ ਮਲਹੋਤਰਾ, ਰਵਿੰਦਰ ਮੈਦ, ਕ੍ਰਿਸ਼ਨ ਬਜਾਜ, ਕੇਵਲ ਮਲਹੋਤਰਾ, ਜਤਿੰਦਰ ਬਾਂਸਲ, ਪ੍ਰਿੰਸੀਪਲ ਸੀਨਾ ਸ਼ਰਮਾ, ਮੈਡਮ ਸੁਮਨ, ਡਾਕਟਰ ਰਾਕੇਸ਼ ਭਾਰਦਵਾਜ, ਮੋਹਿਤ ਗੁਪਤਾ, ਮਨੋਹਰ ਸਿੰਘ ਟੱਕਰ, ਮਦਨ ਲਾਲ ਬਾਂਸਲ, ਲਲਿਤ ਅੱਗਰਵਾਲ, ਰਾਜਿੰਦਰ ਜੈਨ ਕਾਕਾ, ਰਾਜ ਕੁਮਾਰ ਭੱਲਾ, ਗੁਰਚਰਨ ਸਿੰਘ ਬਜਾਜ, ਸੁਰੇਸ਼ ਸਿੰਗਲਾ, ਪੰਕਜ ਅੱਗਰਵਾਲ, ਸ਼ੈਲੀ ਗੁਪਤਾ, ਸੁਸ਼ਮਾ ਅਰੋੜਾ, ਆਸ਼ਾ ਸਹਿਗਲ, ਰੋਹਿਤ ਅਰੋੜਾ, ਪ੍ਰਮੋਦ ਸ਼ਰਮਾ, ਕੈਪਟਨ ਨਰੇਸ਼ ਵਰਮਾ, ਵਿਸ਼ਾਲ ਸ਼ਰਮਾ, ਰਮੇਸ਼ ਬੇਦੀ, ਸੁਨੀਲ ਬਜਾਜ, ਸੋਨੂੰ ਮੱਕੜ, ਮੋਹਿਤ ਜੈਨ, ਨੀਰਜ ਕਟਾਰੀਆ, ਸੰਜੇ ਆਦਿ ਹਾਜ਼ਰ ਸਨ।