10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪੰਜਾਬ ’ਚ ਸਰਪਲੱਸ ਬਿਜਲੀ ਦੇਣ ਵਾਲਾ ‘ਆਪ’ ਦਾ ਵਾਅਦਾ ਖੋਖਲਾ- ਸੰਦੀਪ ਸੰਧੂ

Ad Position 21
No active advertisement
ਅਜੀਤ ਡੈਸਕ 30-06-2026
ਮੁੱਲਾਂਪੁਰ ਦਾਖਾ, 29 ਜੂਨ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਵਾਅਦੇ ਵਿਚ ਪੰਜਾਬ ਅੰਦਰ ਘਰੇਲੂ, ਖੇਤੀ, ਉਦਯੋਗਿਕ ਸੈਕਟਰ ਨੂੰ ਨਿਰਵਿਘਨ ਬਿਜਲੀ ਦਾ ਵਾਅਦਾ ਕੀਤਾ ਗਿਆ, ਪ੍ਰੰਤੂ ਸਰਕਾਰ ਬਣਨ ’ਤੇ ‘ਆਪ’ ਦਾ ਮੁੱਖ ਮੰਤਰੀ ਭਗਵੰਤ ਮਾਨ ਚੋਣ ਵਾਅਦਾ ਭੁੱਲ ਗਿਆ, ਖ਼ਪਤਕਾਰਾਂ ਨੂੰ ਬਿਜਲੀ ਕੱਟਾਂ ’ਤੇ ਭਾਰੀ ਮੁਸ਼ਕਿਲ ’ਚ ਕੱਢਣ ਦੀ ਥਾਂ ਮੁੱਖ ਮੰਤਰੀ ਦੀ ਚੁੱਪ ਉਚਿੱਤ ਨਹੀਂ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਹਰ ਖੇਤਰ ’ਚ ਬਿਜਲੀ ਦੀ ਵੱਡੀ ਮੁਸ਼ਕਿਲ ’ਤੇ ਕੀਤਾ। ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਹਿਰ ਦੀ ਗਰਮੀ ਝੋਨੇ ਦੀ ਬਿਜਾਈ ਵਾਲੇ ਦਿਨਾਂ ’ਚ ਬਿਜਲੀ ਖ਼ਪਤਕਾਰ ਨੂੰ ਜਦ ਪੂਰੀ ਬਿਜਲੀ ਮਿਲਦੀ ਹੀ ਨਹੀਂ ਤਾਂ ਫਿਰ 600 ਯੂਨਿਟ ਮੁਆਫ਼ ਦਾ ਕੀ ਅਰਥ ਰਹਿ ਗਿਆ। ਕੈਪਟਨ ਸੰਧੂ ਕਿਹਾ ਕਿ ਪੰਜਾਬ ਸਰਕਾਰ ਦੇ ਪੀ.ਐੱਸ.ਪੀ ਸੀ ਐੱਲ ਵਿਭਾਗ ਵਲੋਂ ਆਪਣੇ ਖ਼ਪਤਕਾਰਾ ਨੂੰ ਬਿਜਲੀ ਨਾ ਬਰਾਬਰ ਹੈ, ਜੋ ਆ ਰਹੀ ਉਹ ਵੀ ਨਿੱਜੀ ਥਰਮਲ ਪਲਾਂਟਾ ਰਾਹੀ ਹੈ। ਕੈਪਟਨ ਸੰਦੀਪ ਸੰਧੂ ਕਿਹਾ ਕਿ ਪ੍ਰਭਾਵਿਤ ਹੋ ਰਿਹਾ ਬਿਜਲੀ ਖ਼ਪਤਕਾਰ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਪ੍ਰਤੀ ਪੂਰੀ ਤਰ੍ਹਾਂ ਖਫਾ ਹੈ। ਉਨ੍ਹਾਂ ਕਿਹਾ ਕਿ ਵਧ ਰਹੀ ਮਹਿੰਗਾਈ ਦੇ ਦਿਨਾਂ ’ਚ ਖੇਤੀ ਸੈਕਟਰ ਦੇ ਨਾਲ ਘਰੇਲੂ ਖਪਤਕਾਰਾ ਨੂੰ ਮਹਿੰਗਾ ਭਾਅ ਡੀਜ਼ਲ ਫੂਕਣਾ ਪੈ ਰਿਹਾ।
Ad Position 22
No active advertisement
ਪਿਛਲੀ ਖ਼ਬਰ ਜਰਮਨੀ ਦੀ ਪੰਜਾਬੀ ਧੀ ਤਰਨਵੀਰ ਕੌਰ (ਸਿੰਘ) ਨੌਜਵਾਨ ਪੀੜ੍ਹੀ ਲਈ ਬਣੀ ਪ੍ਰੇਰਣਾ ਸਰੋਤ ਅਗਲੀ ਖ਼ਬਰ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਜਗਰਾਉਂ ਹਲਕੇ ਦੀ ਮੀਟਿੰਗ
Ad Position 24