ਰਾਏਕੋਟ, 29 ਜੂਨ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਪੁੰਨਿਆਂ ਦੇ ਦਿਹਾੜੇ ’ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਜੰਟ ਸਿੰਘ, ਭਾਈ ਰਾਜਕ੍ਰਿਸ਼ਨ ਸਿੰਘ, ਭਾਈ ਨਿਰੰਜਣ ਸਿੰਘ, ਭਾਈ ਅਜਮੇਰ ਸਿੰਘ, ਭਾਈ ਮੱਖਣ ਸਿੰਘ ਆਦਿ ਢਾਡੀ-ਜੱਥਿਆਂ ਨੇ ਵਾਰਾਂ ਪੇਸ਼ ਕਰਦਿਆਂ ਸੰਗਤਾਂ ਨੂੰ ਗੁਰਇਤਿਹਾਸ ਬਾਰੇ ਜਾਣੂੰ ਕਰਵਾਇਆ । ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ, ਜਿਸ ਦੌਰਾਨ 40 ਪ੍ਰਾਣੀ ਅੰਮ੍ਰਿਤਪਾਨ ਦੀ ਦਾਤ ਪ੍ਰਾਪਤ ਕਰਕੇ ਗੁਰੂ ਲੜ੍ਹ ਲੱਗੇ। ਇਸ ਮੌਕੇ ਭਾਈ ਅੰਗਰੇਜ਼ ਸਿੰਘ ਤੇ ਭਾਈ ਹਰਵਿੰਦਰ ਸਿੰਘ (ਦੋਵੇਂ ਗੁਰਦੁਆਰਾ ਇੰਸਪੈਕਟਰ), ਭਾਈ ਅਰਜਨ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਅਕਾਊਟੈਂਟ ਹਰਪ੍ਰੀਤ ਸਿੰਘ, ਖ਼ਜ਼ਾਨਚੀ ਹਰਵਿੰਦਰ ਸਿੰਘ ਭੂੰਦੜੀ, ਸਾਬਕਾ ਮੈਨੇਜਰ ਕੰਵਲਜੀਤ ਸਿੰਘ ਗਿੱਲ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਹਰਜਿੰਦਰ ਸਿੰਘ ਆਰ.ਕੇ, ਬਲਜੀਤ ਸਿੰਘ ਆਰ.ਕੇ, ਗੁਰਦੀਪ ਸਿੰਘ ਐੱਸ.ਕੇ, ਹਰਪਾਲ ਸਿੰਘ, ਬਲਜੀਤ ਸਿੰਘ, ਗੁਰਕੀਰਤ ਸਿੰਘ ਐੱਸ.ਕੇ, ਗੁਰਜੀਤ ਸਿੰਘ ਗੁੱਜਰਵਾਲ, ਸੇਵਾਦਾਰ ਵਰਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।