ਰਾਏਕੋਟ, 30 ਜੂਨ (ਸੁਸ਼ੀਲ) ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬੀ.ਕੇ.ਯੂ ਰਾਜੇਵਾਲ ਅਤੇ ਬੀਕੇਯੂ ਲੱਖੋਵਾਲ ਵਲੋਂ ਸਾਂਝੇ ਰੂਪ ਵਿਚ ਪਾਵਰਕਾਮ ਰਾਏਕੋਟ ਦੇ ਐਕਸੀਅਨ ਦਾ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਨੂੰ ਲੈ ਕੇ ਘਿਰਾਓ ਕੀਤਾ ਗਿਆ। ਇਸ ਸਮੇਂ ਕਿਸਾਨਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾ. ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਜਥੇ. ਭਾਈ ਦਰਸ਼ਨ ਸਿੰਘ ਜੱਟਪੁਰਾ, ਬੀ.ਕੇ.ਯੂ. ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਅਤੇ ਬੀ.ਕੇ.ਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਕਮਲਜੀਤ ਸਿੰਘ ਰੂਪਾਪੱਤੀ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਕੀਤੇ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ, ਕਿਉੰਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਪਾਵਰ ਕੱਟ ਦੇ ਨਾਮ ਹੇਠ ਹਰ ਫੀਲਡ ਤੇ ਬਿਜਲੀ ਸਪਲਾਈ ਕੇਵਲ 4-5 ਘੰਟੇ ਹੀਂ ਰਹਿ ਗਈ, ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਲੁਆਈ ਦੀ ਰਫ਼ਤਾਰ ਮੱਠੀ ਪੈ ਗਈ ਅਤੇ ਲੱਗਿਆ ਹੋਇਆ ਝੋਨਾ ਸੁੱਕਣ ਦੀ ਕਗ਼ਾਰ ’ਤੇ ਪਹੁੰਚ ਚੁੱਕਿਆ ਹੈਂ। ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਆਗੂਆਂ ਨੂੰ ਇਸ ਘਿਰਾਓ ਦੌਰਾਨ ਪਾਵਰਕਾਮ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਤਿੰਨ ਦਿਨ ਅੰਦਰ ਬਿਜਲੀ ਸਪਲਾਈ ਦੇ ਹਲਾਤ ਠੀਕ ਹੋ ਜਾਣਗੇਂ ਅਤੇ ਇਹ ਘਿਰਾਓ ਸੰਬੰਧੀ ਉਹ ਪਟਿਆਲਾ ਸਥਿਤ ਆਪਣੇ ਹੈੱਡ ਕੁਆਰਟਰ ਨਾਲ ਗੱਲਬਾਤ ਕਰਨਗੇਂ। ਇਸ ਸਮੇਂ ਕਿਸਾਨਾਂ ਨੇ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਅਤੇ ਤਿੰਨ ਦਿਨ ਬਾਅਦ ਸੰਘਰਸ਼ ਹੋਰ ਤਿੱਖਾ ਕਰ ਦੀ ਚਿਤਾਵਨੀ ਦਿੱਤੀ। ਜਿਸ ਦੀ ਜਿੰਮੇਵਾਰੀ ਪੂਰਨ ਤੌਰ ’ਤੇ ਪਾਵਰਕਾਮ ਵਿਭਾਗ ਦੀ ਹੋਵੇਗੀਂ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਹਰਪ੍ਰੀਤ ਸਿੰਘ ਗੋਂਦਵਾਲ, ਸ਼ਿਵਦੇਵ ਸਿੰਘ ਕਾਲਸਾਂ, ਪ੍ਰਧਾਨ ਗੁਰਜੰਟ ਸਿੰਘ ਅੱਚਰਵਾਲ, ਟੇਕ ਸਿੰਘ ਧੂਰਕੋਟ, ਜਸਭਿੰਦਰ ਸਿੰਘ ਕਿਸ਼ਨਗੜ੍ਹ ਛੰਨਾਂ, ਜਗਰਾਜ ਸਿੰਘ ਆਂਡਲੂ, ਬਲਕਾਰ ਸਿੰਘ ਬੋਪਾਰਾਏ ਖੁਰਦ, ਅਮਨਦੀਪ ਸਿੰਘ ਸੋਨੀ ਰਾਮਗੜ੍ਹ ਸਿਵੀਆ, ਸਰਪੰਚ ਮਨਜਿੰਦਰ ਸਿੰਘ ਜੱਟਪੁਰਾ, ਕੇਹਰ ਸਿੰਘ ਬੁਰਜ ਨਕਲੀਆਂ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਬਲਜਿੰਦਰ ਸਿੰਘ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੱਧਾਹੂਰ, ਦਰਸ਼ਨ ਸਿੰਘ ਜਲਾਲਦੀਵਾਲ, ਕਰਮਜੀਤ ਸਿੰਘ ਭੋਲਾ, ਸਾਧੂ ਸਿੰਘ ਚੱਕ ਭਾਈਕਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਅਕਾਲਗਡ਼੍ਹ ਖੁਰਦ, ਗੁਲਵੰਤ ਸਿੰਘ, ਹਾਕਮ ਸਿੰਘ ਬਿੰਜਲ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਜਗਰਾਜ ਸਿੰਘ ਤਲਵੰਡੀ ਰਾਏ ਆਦਿ ਹਾਜ਼ਰ ਸਨ।