09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਕੌਂਸਲ ਰਾਏਕੋਟ ਦੇ ਨਿਕੰਮੇ ਪ੍ਰਬੰਧਾਂ ਦਾ ਜਨਾਜ਼ਾ ਕੱਢਿਆ

Ad Position 21
No active advertisement
ਅਜੀਤ ਡੈਸਕ 03-07-2026
ਰਾਏਕੋਟ, 2 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਮੌਨਸੂਨ ਦੀ ਪਹਿਲੀ ਹੀ ਬਰਸਾਤ ਨੇ ਰਾਏਕੋਟ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੀਤੇ ਗਏ ਮਾਨਸੂਨ ਦੇ ਅਖੌਤੀ ਪ੍ਰਬੰਧਾਂ ਅਤੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। 0ਪਹਿਲੀ ਹੀ ਭਾਰੀ ਬਾਰਿਸ਼ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੇ ਪਰਦੇ ਲਾਹ ਦਿੱਤੇ ਹਨ, ਜਿਸ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ। ਸਭ ਤੋਂ ਮਾੜੀ ਅਤੇ ਨਰਕ ਵਰਗੀ ਸਥਿਤੀ ਸ਼ਹਿਰ ਦੇ ਮੁੱਖ ਅਤੇ ਭੀੜ-ਭੜੱਕੇ ਵਾਲੇ ਲੁਧਿਆਣਾ ਰੋਡ ’ਤੇ ਦੇਖਣ ਨੂੰ ਮਿਲੀ, ਜਿੱਥੇ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਅਤੇ ਗੋਡਿਆਂ-ਗੋਡਿਆਂ ਤੱਕ ਪਾਣੀ ਜਮ੍ਹਾਂ ਹੋ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਗੁਰਮੀਤ ਸਿੰਘ ਸੋਖਲ ਜਲਾਲਦੀਵਾਲ ਨੇ ਦੱਸਿਆ ਕਿ ਲੁਧਿਆਣਾ ਰੋਡ ਸ਼ਹਿਰ ਦਾ ਉਹ ਕੇਂਦਰੀ ਹਿੱਸਾ ਹੈ, ਜਿੱਥੇ ਲਗਭਗ 10 ਦੇ ਕਰੀਬ ਵੱਖ-ਵੱਖ ਬੈਂਕਾਂ ਦੀਆਂ ਬ੍ਰਾਂਚਾਂ ਸਥਿਤ ਹਨ ਅਤੇ ਇੱਥੇ ਹਰ ਵੇਲੇ ਭਾਰੀ ਭੀੜ-ਭੜੱਕਾ ਰਹਿੰਦਾ ਹੈ। ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਬੈਂਕਾਂ ਦੇ ਬਾਹਰ ਅਤੇ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹ ਗਿਆ। ਇਸ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਬੈਂਕ ਖਾਤਾਧਾਰਕਾਂ ਅਤੇ ਬਜ਼ੁਰਗਾਂ ਨੂੰ ਝੱਲਣੀ ਪਈ, ਜੋ ਪੈਸੇ ਕਢਵਾਉਣ, ਜਮ੍ਹਾਂ ਕਰਵਾਉਣ ਜਾਂ ਹੋਰ ਜ਼ਰੂਰੀ ਕੰਮਾਂ ਲਈ ਬੈਂਕਾਂ ਵਿੱਚ ਪਹੁੰਚੇ ਸਨ। ਕਈ ਲੋਕਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਗਏ ਅਤੇ ਲੋਕਾਂ ਨੂੰ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਬੈਂਕਾਂ ਅੰਦਰ ਜਾਣਾ ਪਿਆ, ਜਿਸ ਕਾਰਨ ਨਗਰ ਕੌਂਸਲ ਪ੍ਰਤੀ ਜਨਤਾ ਵਿੱਚ ਭਾਰੀ ਗੁੱਸਾ ਦੇਖਿਆ ਗਿਆ। ਗੁਰਮੀਤ ਸਿੰਘ ਸੋਖਲ ਨੇ ਆਖਿਆ ਕਿ ਨਗਰ ਕੌਂਸਲ ਦੀ ਲਾਪਰਵਾਹੀ ਅਤੇ ਘਟੀਆ ਪ੍ਰਬੰਧਾਂ ਕਾਰਨ ਅੱਜ ਆਮ ਜਨਤਾ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਤਾਂ ਮਾਨਸੂਨ ਦੀ ਮਹਿਜ਼ ਪਹਿਲੀ ਹੀ ਬਰਸਾਤ ਹੈ, ਜਿਸ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਦਾ ਜਨਾਜ਼ਾ ਕੱਢ ਦਿੱਤਾ ਹੈ। ਜੇਕਰ ਪਹਿਲੇ ਦਿਨ ਹੀ ਸ਼ਹਿਰ ਦੇ ਮੁੱਖ ਮਾਰਗ ਦਾ ਇਹ ਹਾਲ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਮਾਨਸੂਨ ਪੂਰੇ ਜੋਰਾਂ ’ਤੇ ਹੋਵੇਗੀ, ਉਦੋਂ ਰਾਏਕੋਟ ਸ਼ਹਿਰ ਦਾ ਕੀ ਹਾਲ ਬਣੇਗਾ? ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਨਿਕੰਮੇ ਪ੍ਰਬੰਧਾਂ ਦੀ ਜਾਂਚ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਸਫ਼ਾਈ ਅਤੇ ਨਿਕਾਸੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਬੇਟ ਇਲਾਕੇ ’ਚੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ’ਚ ਹਿੱਸਾ ਲਵੇਗਾ-ਖੰਨਾ, ਭੱਟੀਆ... ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ਐਡਵਾਂਸਡ ਕਾਰਟੀਲੇਜ ਰਿਪੇਅਰ ਸਰਜਰੀ ਤੋਂ ਬਾਅਦ 38 ਸਾਲਾ ਔਰਤ ਨੂੰ ਬਿਨਾਂ ਦਰਦ ਚੱਲਣ-ਫਿਰਨ ਦੇ...
Ad Position 24