10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲੈਂਡ ਪੂਲਿੰਗ ਤਰਮੀਮ ਪਾਲਿਸੀ ਕਿਸਾਨ ਦੇ ਅਨਿਸਚਿਤ ਭਵਿੱਖ ਦੀ ਨਿਸ਼ਾਨੀ- ਕੈਪਟਨ ਸੰਧੂ, ਮੁੱਲਾਂਪੁਰ

Ad Position 21
No active advertisement
ਅਜੀਤ ਡੈਸਕ 04-07-2026
ਮੁੱਲਾਂਪੁਰ-ਦਾਖਾ, 3 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਲੈਂਡ ਪੂਲਿੰਗ ਪਾਲਿਸੀ ’ਚ ਤਰਮੀਮ ਕਰਕੇ ਜ਼ਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਵਲੋਂ ਹੋਰ ਲਾਭ ਦੇਣ ਦਾ ਪ੍ਰਸਤਾਵ ਪਿੱਤਲ ਦੇ ਪੁਰਾਣੇ ਭਾਂਡੇ ਨੂੰ ਕਲੀ ਕਰਨ ਵਾਂਗ ਹੈ, ਆਪ ਪਾਰਟੀ ਦੀ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ, ਜਦ ਕਿਸਾਨ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂ, ਜ਼ਮੀਨ ਮਾਲਕ ਦਾ ਮੌਲਿਕ ਅਧਿਕਾਰ ਹੈ, ਜੋ ਸਰਕਾਰ ਆਨੇ-ਬਹਾਨੇ ਖੋਹਣ ਦਾ ਅਡੰਬਰ ਰਚ ਰਹੀ ਹੈ, ਅਜਿਹਾ ਪੰਜਾਬ ਕਾਂਗਰਸ ਹਰਗਿਜ਼ ਸਹਿਣ ਨਹੀਂ ਕਰੇਗੀ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਜਿਲ੍ਹਾ ਕਾਂਗਰਸ ਪ੍ਰਧਾਨ (ਲੁਧਿ: ਦਿਹਾਤੀ) ਮੇਜਰ ਸਿੰਘ ਮੁੱਲਾਂਪੁਰ ਵਲੋਂ ਤਰਮੀਮ ਲੈਂਡ ਪੂਲਿੰਗ ਪਾਲਿਸੀ ਦਾ ਤਿੱਖਾ ਵਿਰੋਧ ਕਰਦਿਆਂ ਕੀਤਾ। ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਕਿਹਾ ਕਿ ਇਹ ਸਭ ਲੈਂਡ ਪੂਲਿੰਗ ਪਾਲਿਸੀ 2025 ਦਾ ਹੀ ਹਿੱਸਾ ਹੈ, ਜੋ ਪੰਜਾਬ ਦੀ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਹਥਿਆਉਣਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਦਾ ਸੁਪਨਾ ਹੈ। ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਮੁੱਲਾਂਪੁਰ ਲੈਂਡ ਪੂਲਿੰਗ ਸਬੰਧੀ ਨੋਟੀਫਿਕੇਸ਼ਨ ਵਾਲੀ 04/07/2025 ਤਰੀਕ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਾਲਿਸੀ ਹੇਠ ਜ਼ਮੀਨ/ਖੇਤ ਦਾ ਸੀ.ਐੱਲ.ਯੂ ਰਾਜ ਦੇ ਮੁੱਖ ਸਕੱਤਰ ਵਲੋਂ ਪਹਿਲਾਂ ਹੀ ਰੋਕ ਕੇ ਰੱਖਿਆ ਗਿਆ, ਇਥੋਂ ਤੱਕ ਕਿ ਸ਼ਹਿਰੀ ਵਿਕਾਸ ਸਬੰਧੀ ਅਥਾਰਿਟੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲੈਂਡ ਪੂਲਿੰਗ ਜ਼ਮੀਨ ਦੇ ਸੀ.ਐੱਲ.ਯੂ ਨਾ ਕਰਨ ਦਾ ਹੁਕਮ ਹੈ। ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਮੁੱਲਾਂਪੁਰ ਕਿਹਾ ਕਿ ਇਕ ਏਕੜ ਬਦਲੇ ਇਕ ਹਜ਼ਾਰ ਵਰਗ ਗਜ਼ ਦਾ ਪਲਾਟ ਪਹਿਲਾਂ ਵਾਂਗ ਹੀ ਹੈ, ਜਦ ਕਿ 200 ਵਰਗ ਗਜ਼ ਕਮਰਸ਼ੀਅਲ ਦਾ ਏਰੀਆ ਵਧਾ ਕੇ 210 ਗਜ਼ ਕਰ ਦਿੱਤਾ ਗਿਆ, ਕੇਵਲ 10 ਗਜ਼ ਤਰਮੀਮ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਹੈ। ਕੈਪਟਨ ਸੰਦੀਪ ਸੰਧੂ ਦੱਸਿਆ ਕਿ ਪੰਜਾਬ ਕਾਂਗਰਸ ਕਿਸਾਨਾਂ ਨੂੰ ਨਾਲ ਲੈ ਕੇ ਪਹਿਲਾਂ ਵਾਂਗ ਲੈਂਡ ਪੂਲਿੰਗ ਦਾ ਵਿਰੋਧ ਕਰੇਗੀ, ਅਜਿਹੇ ਲਈ ਉਨ੍ਹਾਂ ਨੂੰ ਜੋ ਵੀ ਰਾਹ ਚੁਣਨਾ ਪਿਆ, ਚੁਣਿਆ ਜਾਵੇਗਾ। ਜ਼ਿਕਰਯੋਗ ਹੈ ਕਿ ਲੈਂਡ ਪੂਲਿੰਗ ਪਾਲਿਸੀ 2025 ਤਹਿਤ ਪੰਜਾਬ ਦੇ 19 ਜ਼ਿਲ੍ਹਾਂ ’ਚ 65533 ਏਕੜ ਜ਼ਮੀਨ ਵਿਚ ਬਹੁਤਾ ਹਿੱਸਾ 24311 ਏਕੜ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਹੈ।
Ad Position 22
No active advertisement
ਪਿਛਲੀ ਖ਼ਬਰ ਪਾਇਲ ਵਿਖੇ ਡੇਂਗੂ, ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀ ਬਿਮਾਰੀਆਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ, ਮੰਗਾਂ ਜਲਦ ਪੂਰੀਆਂ ਕਰਨ ਲਈ ਸਰਕਾਰ ਨੂੰ ਕੀਤੀ ਅਪੀਲ
Ad Position 24