12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 05-07-2026
ਜਗਰਾਉਂ, 4 ਜੁਲਾਈ (ਵਿਨੋਦ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਸਕੂਲ ਦੇ ਸਮੂਹ ਅਧਿਆਪਕਾਂ ਲਈ ‘ਸਟਰੈਸ ਮੈਨੇਜਮੈਂਟ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਅਗਵਾਈ ਸੀ.ਬੀ.ਐੱਸ.ਈ. ਵੱਲੋਂ ਭੇਜੇ ਮਾਹਿਰ ਵਿਵੇਕ ਕੁਮਾਰ ਨੇ ਕੀਤੀ। ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਪੇਸ਼ੇਵਰ ਜ਼ਿੰਮੇਵਾਰੀਆਂ, ਬੋਰਡ ਦੀਆਂ ਤਿਆਰੀਆਂ ਅਤੇ ਰੋਜ਼ਾਨਾ ਕੰਮ ਦੇ ਦਬਾਅ ਕਾਰਨ ਹੋਣ ਵਾਲੇ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕੇ ਦੱਸਣਾ ਸੀ। ਵਿਵੇਕ ਕੁਮਾਰ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸਮਾਂ ਪ੍ਰਬੰਧਨ, ਕਲਾਸਰੂਮ ਵਿੱਚ ਤਣਾਅ ਘਟਾਉਣ ਦੀਆਂ ਤਕਨੀਕਾਂ, ਸਕਾਰਾਤਮਕ ਸੋਚ, ਸਵੈ-ਦੇਖਭਾਲ ਵਰਗੇ ਵਿਸ਼ਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇੱਕ ਖੁਸ਼ ਅਤੇ ਤਣਾਅ-ਮੁਕਤ ਅਧਿਆਪਕ ਹੀ ਬੱਚਿਆਂ ਦਾ ਬਿਹਤਰ ਭਵਿੱਖ ਬਣਾ ਸਕਦਾ ਹੈ। ਵਰਕਸ਼ਾਪ ਦੌਰਾਨ ਅਧਿਆਪਕਾਂ ਦਾ ਤਨਾਅ ਟੈਸਟ, ਗਰੁੱਪ ਚਰਚਾ ਅਤੇ ਕੇਸ ਸਟੱਡੀਜ਼ ’ਤੇ ਚਰਚਾ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਐਂਨਸੀ ਜੋਸਫ਼ ਨੇ ਕਿਹਾ ਕਿ ਸਾਡੇ ਅਧਿਆਪਕ ਸਕੂਲ ਦੀ ਰੀੜ੍ਹ ਦੀ ਹੱਡੀ ਹਨ। ਅਜਿਹੀਆਂ ਵਰਕਸ਼ਾਪਾਂ ਨਾਲ ਉਨ੍ਹਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਅਤੇ ਕੰਮ ਤੇ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਸੀ.ਬੀ.ਐਸ.ਈ.ਅਤੇ ਵਿਵੇਕ ਕੁਮਾਰ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਸਿਸਟਰ ਵਨੀਤਾ ਅਤੇ ਸਿਸਟਰ ਸੈਲੀਨ ਵੀ ਹਾਜ਼ਰ ਸਨ। ਸਾਰੇ ਅਧਿਆਪਕਾਂ ਨੇ ਵਰਕਸ਼ਾਪ ਨੂੰ ਬਹੁਤ ਪ੍ਰੇਰਨਾਦਾਇਕ ਅਤੇ ਲਾਭਦਾਇਕ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ‘ਬ੍ਰਾਈਟ ਮਾਈਂਡਜ਼ ਪੰਜਾਬ–2026’ ਸਨਮਾਨ ਨਾਲ ਚਮਕੀ ਰਮਨਦੀਪ ਕੌਰ, ਸਵਾਮੀ ਰੂਪ ਚੰਦ ਜੈਨ ਸਕੂਲ ਦਾ ਵਧਾਇਆ ਮਾਣ ਅਗਲੀ ਖ਼ਬਰ ਜਗਰਾਉਂ ਰੇਲਵੇ ਸਟੇਸ਼ਨ ’ਤੇ ਬੱਚੇ ਦੇ ਅਗਵਾ ਹੋਣ ਦੀ ਅਫ਼ਵਾਹ ਫੈਲੀ
Ad Position 24