ਹਲਵਾਰਾ, 5 ਜੁਲਾਈ (ਮਨਦੀਪ ਸਿੰਘ ਉੱਭੀ) ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਬੀਬੀਆਂ ਦੇ ਖ਼ਾਤਿਆਂ ਵਿਚ ਪੈਸੇ ਆਉਣ ਤੇ ਪਿੰਡ ਰਾਜੋਆਣਾ ਖੁਰਦ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ‘ਆਪ’ ਆਗੂ ਮਨਪ੍ਰੀਤ ਸਿੰਘ ਚਹਿਲ ਨੇ ਦੱਸਿਆ ਪਿੰਡ ਵਿੱਚ ਬਿਨਾਂ ਭੇਦਭਾਵ ਮਾਵਾਂ ਭੈਣਾਂ ਦੇ ਫਾਰਮ ਭਰੇ ਗਏ ਪਿੰਡ ਵਿਚ 90 ਪ੍ਰਤੀਸ਼ਤ ਫਾਰਮ ਭਰ ਦਿੱਤੇ ਗਏ ਅਤੇ ਲਗਾਤਾਰ ਖਾਤਿਆਂ ਵਿਚ ਪੈਸੇ ਆ ਰਹੇ ਹਨ । ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਪਿੰਡਾਂ ਦੇ ਵੱਡੀ ਪੱਧਰ ’ਤੇ ਵਿਕਾਸ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਕੀਤੇ ਹਨ। ਜਿੱਥੇ ਲੋਕਾਂ ਵਿੱਚ ਤੀਰਥ ਯੋਜਨਾ ਤਹਿਤ ਪਿੰਡਾਂ ਦੀਆਂ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਹੁਣ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਆਉਣ ਤੇ ਪਿੰਡਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਆਵੇਗੀ । ਇਸ ਮੌਕੇ ਜਗਤਾਰ ਸਿੰਘ ਤਲਵੰਡੀ, ਸਾਬਕਾ ਸਰਪੰਚ ਨਰਿੰਦਰ ਸਿੰਘ ਗੋਪੀ, ਸਰਪੰਚ ਨੰਬਰਦਾਰ ਗੁਰਦੇਵ ਸਿੰਘ, ਸਾਰੀਆਂ ਸਖੀਆਂ ਅਤੇ ਆਂਗਣਵਾੜੀ ਮੈਡਮ ਜਸਬੀਰ ਕੌਰ ਹੋਰ ਨਗਰ ਨਿਵਾਸੀ ਅਤੇ ਮਾਵਾਂ ਭੈਣਾਂ ਹਾਜ਼ਰ ਸਨ।