09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਾਣੂੰਕੇ ’ਚ ਫਿਰ ਚੱਲੀਆਂ ਗੋਲੀਆਂ, ਮਹੀਨੇ ’ਚ ਦੂਜੀ ਘਟਨਾ- ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-07-2026
ਹਠੂਰ, 7 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਪਿੰਡ ਮਾਣੂੰਕੇ ਵਿਖੇ ਬੀਤੀ ਕੱਲ੍ਹ ਸ਼ਾਮ ਨੂੰ ਫਿਰ ਤੋਂ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜੇ ਮਹੀਨਾ ਕੁ ਈ ਹੋਇਆ ਹੈ ਕਿ ਪਿੰਡ ਮਾਣੂੰਕੇ ਵਿਖੇ ਪਰਗਟ ਸਿੰਘ ਨਾਮੀ ਨੌਜਵਾਨ ਦੇ ਘਰ ਤੇ ਤਕਰੀਬਨ ਇਕ ਦਰਜਨ ਤੋਂ ਉਪਰ ਗੋਲੀਆਂ ਚੱਲੀਆਂ ਸਨ ਅਤੇ ਹਠੂਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਰਗਟ ਸਿੰਘ ਦੇ ਘਰ ’ਤੇ ਮਹੀਨਾ ਪਹਿਲਾਂ ਗੋਲੀਆਂ ਚੱਲੀਆਂ ਸਨ ਬੀਤੀ ਕੱਲ੍ਹ ਉਸ ਵਲੋਂ ਗੋਲੀਆਂ ਚਲਾਈਆਂ ਜਾਣ ਦੀ ਖ਼ਬਰ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਐੱਸ.ਆਈ. ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਗਨਦੀਪ ਸਿੰਘ ਉਰਫ਼ ਅੰਬੀ ਪੁੱਤਰ ਮਹਿੰਦਰ ਸਿੰਘ ਵਾਸੀ ਮਾਣੂੰਕੇ ਵਲੋਂ ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਉਸ ਨੇ ਦੱਸਿਆ ਕਿ ਬੀਤੀ ਕੱਲ੍ਹ 6 ਜੁਲਾਈ ਨੂੰ ਜਦ ਉਹ ਜਿੰਮ ਲਾ ਕੇ ਕਰੀਬ ਸ਼ਾਮ 7:45 ਵਜੇ ਬਾਹਰ ਆਇਆ ਤਾਂ ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਣੂੰਕੇ ਜੋ ਆਪਣੀ ਆਲਟੋ ਕਾਰ ’ਤੇ ਆਇਆ ਤੇ ਕਾਰ ’ਚ ਬੈਠੇ ਨੇ ਹੀ ਉਸ ਵੱਲ ਪਿਸਟਲ ਨਾਲ ਦੋ ਫਾਇਰ ਕੀਤੇ, ਪਰ ਉਹ ਫੁਰਤੀ ਨਾਲ ਭੱਜ ਕੇ ਜਿੰਮ ਅੰਦਰ ਵੜ ਗਿਆ ਅਤੇ ਮੁਲਜ਼ਮ ਫ਼ਰਾਰ ਹੋ ਗਿਆ ਸੀ। ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਵਜ਼੍ਹਾ ਰੰਜ਼ਿਸ ਦੀ ਇਹ ਹੈ ਕਿ ਪ੍ਰਗਟ ਸਿੰਘ ਦਾ ਗਗਨਦੀਪ ਸਿੰਘ ਨਾਲ ਤਾਂ ਕੋਈ ਝਗੜਾ ਨਹੀਂ ਸੀ, ਪਰ ਇਸ ਦਾ ਉਸ ਦੇ ਦੋਸਤ ਜਤਿੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਣੂੰਕੇ ਨਾਲ ਥੋੜਾ ਸਮਾਂ ਪਹਿਲਾਂ ਲੜਾਈ ਝਗੜਾ ਹੋਇਆ ਸੀ ਅਤੇ ਗਗਨਦੀਪ ਸਿੰਘ ਉਸ ਨਾਲ ਨਾਲ ਰਹਿੰਦਾ ਹੋਣ ਕਰਕੇ ਪ੍ਰਗਟ ਸਿੰਘ ਨੇ ਉਸ ’ਤੇ ਇਹ ਫਾਇਰਿੰਗ ਕੀਤੀ ਹੈ। ਜਿਸ ’ਤੇ ਪੁਲਿਸ ਥਾਣਾ ਹਠੂਰ ਵਿਖੇ ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਣੂੰਕੇ ਦੇ ਮੁਕੱਦਮਾ ਨੰਬਰ 114 ਮਿਤੀ 07.07.2026 ਅ/ਧ 109 ਬੀ.ਐਨ.ਐੱਸ. ਅਤੇ 25-54-59 ਅਸਲਾ ਐਕਟ ਦਰਜ ਰਜਿਸਟਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਪਾਇਲ ’ਚ ਧੱਕੇਸ਼ਾਹੀ ਦੀ ਨਵੀਂ ਪਿਰਤ ਪਾ ਰਹੇ ਨੇ ਹਲਕਾ ਵਿਧਾਇਕ- ਲੱਖਾ ਪਾਇਲ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਡਾ. ਕੰਗ ਨੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਕੀਤਾ ਜਾਗਰੂਕ
Ad Position 24