14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬੀ.ਕੇ.ਯੂ. ਖੋਸਾ ਜਥੇਬੰਦੀ 21 ਦੇ ਦਿੱਲੀ ਰੋਸ ਧਰਨੇ ’ਚ ਸ਼ਮੂਲੀਅਤ ਕਰੇਗੀ-ਪ੍ਰਧਾਨ ਸੁਖਜਿੰਦਰ ਖੋਸਾ

Ad Position 21
No active advertisement
ਅਜੀਤ ਡੈਸਕ 19-07-2026

ਹੰਬੜਾਂ, 18 ਜੁਲਾਈ (ਮੇਜਰ ਹੰਬੜਾਂ) ਬੀ.ਕਿ.ਯੂ ਖੋਸਾ ਜਥੇਬੰਦੀ ਦੀ ਅਹਿਮ ਮੀਟਿੰਗ ਪਿੰਡ ਖਹਿਰਾ ਬੇਟ ਵਿਖੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਕਿਸਾਨ ਭਵਨ ਚੰਡੀਗੜ੍ਹ ਵਿਖੇ ਜਥੇਬੰਦੀਆਂ ਦੀ ਇਕੱਤਰਤਾ ਹੋਈ ਸੀ,ਜਿਸ ਵਿਚ ਅਮਰੀਕਾ ਟਰੇਡ ਡੀਲ ਸਮਝੋਤਾ ਰੱਦ ਕਰਵਾਉਣ ਲਈ 21 ਜੁਲਾਈ ਨੂੰ ਦਿੱਲੀ ਵਿਖੇ ਬਹੁਤ ਵੱਡਾ ਰੋਸ ਧਰਨਾਂ ਦਿੱਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ ਤਾਂ ਜੋ ਅਮਰੀਕਾ ਟਰੇਡ ਡੀਲ ਸਮਝੌਤੇ ਨੂੰ ਰੱਦ ਕਰਵਾਇਆਂ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਰੋਸ ਧਰਨੇ ’ਚ ਬੀ਼.ਕਿ.ਯੂ. ਖੋਸਾ ਜਥੇਬੰਦੀ ਵੱਡੀ ਗਿਣਤੀ ’ਚ ਸਾਥੀਆਂ ਨਾਲ ਸ਼ਮੂਲੀਅਤ ਕਰੇਗੀ। ਪ੍ਰਧਾਨ ਖੋਸਾ ਨੇ ਸਾਥੀਆਂ ਨੂੰ 21 ਦੀ ਦਿੱਲੀ ਰੋਸ ਰੈਲੀ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਬੀ.ਕਿ.ਯੂ ਖੋਸਾ ਜਥੇਬੰਦੀ 20 ਜੁਲਾਈ ਨੂੰ ਲੁਧਿਆਣਾ ਤੋਂ ਜੱਥਿਆਂ ਦੇ ਰੂਪ ’ਚ ਰਵਾਨਾ ਹੋਵੇਗੀ ਅਤੇ 21 ਜੁਲਾਈ ਨੂੰ ਕਿਸਾਨੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਅਤੇ ਦੇਸ਼ ਬਚਾਉਣ ਲਈ ਤੇ ਖੇਤੀ ਬਚਾਉਣ ਲਈ ਦਿੱਲੀ ਤੋਂ ਬਹੁਤ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਕਿਸਾਨ ਆਗੂ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਆਗੂ ਧਿਆਨ ਸਿੰਘ ਗੌਂਸਪੁਰ, ਸੀਨੀਅਰ ਕਿਸਾਨ ਆਗੂ ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਕਿਹਾ ਕਿ ਸਾਨੂੰ ਕਿਸਾਨੀ ਬਚਾਉਣ ਅਤੇ ਖੇਤੀ ਬਚਾਉਣ ਲਈ ਇਕਜੁੱਟ ਹੋਕੇ ਲੜਾਈ ਲੜਨ ਲਈ ਅੱਗੇ ਆਉਣਾ ਪਵੇਗਾ ਤਾਂ ਹੀ ਅਸੀਂ ਆਪਣੇ ਹਿੱਤਾਂ ਦੀ ਰਾਖੀ ਕਰ ਸਕਦੇ ਹਾਂ। ਇਸ ਮੌਕੇ ਸੀਨੀ: ਮੀਤ ਪ੍ਰਧਾਨ ਫਤਿਹ ਸਿੰਘ, ਜਸਵੀਰ ਸਿੰਘ ਢੋਲੇਵਾਲ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪ੍ਰਧਾਨ ਚਰਨਜੀਤ ਸਿੰਘ ਬਾਸੀ, ਡਾ. ਪੂਰਨ ਸਿੰਘ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਲਗਾਤਾਰ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਅੱਧੀ ਰਾਤ ਜਗਰਾਉਂ ਸ਼ਹਿਰ ’ਚ ਲਾਇਆ ਧਰਨਾ
Ad Position 24