11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਉਣ ਮਹੀਨੇ ਨੂੰ ਸਮਰਪਿਤ ਸੈਮੀਨਾਰ ’ਚ ਪ੍ਰੋ: ਗੁਰਭਜਨ ਗਿੱਲ ਨੇ ਵਿਚਾਰ ਰੱਖੇ

Ad Position 21
No active advertisement
ਅਜੀਤ ਡੈਸਕ 21-07-2026
ਮੁੱਲਾਂਪੁਰ-ਦਾਖਾ, 20 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਾਸ਼ਟਰੀ ਫਾਊਂਡੇਸ਼ਨ ਵਲੋਂ ਭਵਨ ਰਕਬਾ (ਲੁਧਿ:) ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਉੱਘੇ ਸਾਹਿਤਕਾਰ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਸਵਰਾਜ ਸਿੰਘ, ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਮਾਜ ਸੇਵੀ ਹੇਮਰਾਜ ਗੋਇਲ, ਲੇਖਕ ਸਾਧੂ ਸਿੰਘ ਦਿਲਸ਼ਾਦ, ਕਰਮਜੀਤ ਕੌਰ ਛੰਦੜਾਂ, ਅਮਰਜੀਤ ਸ਼ੇਰਪੁਰੀ, ਕਰਨੈਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਜਗਪਾਲ ਸਿੰਘ ਜੱਗਾ ਜਮਾਲਪੁਰ, ਜਗਦੀਸ਼ ਸਿੰਘ ਦਾਦ, ਹਰਜੀਤ ਸਿੰਘ ਯੂ.ਐੱਸ.ਏ, ਤਰਲੋਚਨ ਸਿੰਘ ਬਿਲਾਸਪੁਰ, ਸੁਰਜੀਤ ਸਿੰਘ ਲੋਟੇ, ਵੀ.ਕੇ. ਬਾਂਸਲ, ਮਨਜੀਤ ਸਿੰਘ ਝੱਮਟ, ਜਸਵੀਰ ਸਿੰਘ ਰਾਣਾ ਝਾਂਡੇ ਹੋਰ ਲੇਖਕ, ਬੁੱਧੀਜੀਵੀ ਇਸ ਸੈਮੀਨਾਰ ’ਚ ਵਿਸ਼ੇਸ਼ ਸ਼ਮੂਲੀਅਤ ਕੀਤੀ। ਦੇਸੀ ਮਹੀਨਾ ਸਾਉਣ ਦੀ ਗੱਲ ਕਰਦਿਆਂ ਲੇਖਕ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਪੰਜਾਬੀ ਸੱਭਿਆਚਾਰ ਅਤੇ ਗੁਰਬਾਣੀ ਵਿਚ ਸਾਵਣ ਮਹੀਨੇ ਦਾ ਖਾਸ ਮਹੱਤਵ ਹੈ। ਇਹ ਮਹੀਨਾ ਜਿੱਥੇ ਕੁਦਰਤ ਦੀ ਹਰਿਆਵਲ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ, ਉੱਥੇ ਹੀ ਰੂਹਾਨੀ ਤੌਰ ‘ਤੇ ਪ੍ਰਮਾਤਮਾ ਨਾਲ ਜੁੜਨ ਦਾ ਸੁਨੇਹਾ ਦਿੰਦਾ ਹੈ, ਅਜਿਹੇ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਡਾ: ਸਵਰਾਜ ਸਿੰਘ ਕਿਹਾ ਕਿ ਗੁਰਬਾਣੀ ਸਾਨੂੰ ਕੁਦਰਤ ਵਿਚੋਂ ਕਾਦਰ (ਪ੍ਰਮਾਤਮਾ) ਦੇ ਦਰਸ਼ਨ ਕਰਨ ਦੀ ਪ੍ਰੇਰਨਾ ਦਿੰਦੀ ਹੈ, ਅੱਜ ਦੇ ਭੱਜ-ਦੌੜ ਵਾਲੇ ਯੁੱਗ ਵਿਚ ਅਜਿਹੇ ਸਾਂਝੇ ਸਮਾਗਮ ਮਨ ਨੂੰ ਸਕੂਨ ਦਿੰਦੇ ਹਨ। ਹੋਰ ਬੁਲਾਰਿਆਂ ਵਲੋਂ ਸਾਉਣ ਮਹੀਨੇ ਨੂੰ ਪੰਜਾਬੀ ਸੱਭਿਆਚਾਰ ਵਿੱਚ ਚਾਅ, ਉਮੰਗਾਂ ਅਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ ਗਿਆ। ਸਮੁੱਚੇ ਮਹਿਮਾਨਾਂ ਲਈ ਕ੍ਰਿਸ਼ਨ ਕੁਮਾਰ ਬਾਵਾ ਦੀ ਸਾਥੀ ਟੀਮ ਵਲੋਂ ਮਾਲ ਪੂੜੇ, ਖੀਰ ਦਾ ਅਤੁੱਟ ਲੰਗਰ ਪੂਰਾ ਦਿਨ ਵਰਤਦਾ ਰਿਹਾ। ਇਸ ਸੈਮੀਨਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੋਨੀਆ ਅਰੋੜਾ, ਅਮਨਦੀਪ ਬਾਵਾ, ਅਰਜਨ ਬਾਵਾ, ਜਗਵਿੰਦਰ ਸਿੰਘ ਗਰੇਵਾਲ ਲਲਤੋਂ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਬਾਦਸ਼ਾਹਦੀਪ ਸਿੰਘ, ਗਗਨ ਬਾਵਾ, ਸੰਜੇ ਠਾਕੁਰ, ਗੁਰਨਾਮ ਸਿੰਘ ਕਲੇਰ, ਅਮਿਤ ਕੁਮਾਰ, ਮਾ. ਹਰੀਦੇਵ ਬਾਵਾ, ਮਨਜੀਤ ਕੌਰ ਸਰੋਏ, ਗੁਰਿੰਦਰਜੀਤ ਕੌਰ ਖਹਿਰਾ, ਪਰਮਾਤਮਾ ਤਿਵਾੜੀ, ਹੋਰਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਹੋਈ ਅਗਲੀ ਖ਼ਬਰ ਸੀ.ਪੀ.ਆਈ. (ਐੱਮ) ਤਹਿਸੀਲ ਜਗਰਾਉਂ ਦਾ 23ਵਾਂ ਡੈਲੀਗੇਟ ਇਜਲਾਸ ਸੰਪੰਨ
Ad Position 24