24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

15 ਦਿਨ ਤੋਂ ਨਹਿਰੀ ਰਜਬਾਹਾ ਬੰਦ, ਫ਼ਸਲ ਦਾ ਬੁਰਾ ਹਾਲ ਨਹਿਰੀ ਵਿਭਾਗ ਵਿਰੁੱਧ ਕਿਸਾਨਾਂ ’ਚ ਰੋਸ

Ad Position 21
No active advertisement
ਅਜੀਤ ਡੈਸਕ 22-07-2026

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਪਿਛਲੇ ਪੰਦਰਾਂ ਦਿਨ ਤੋਂ ਸਰਹੰਦ ਨਹਿਰ ਚੋਂ ਨਿਕਲਦੇ ‘ਡਿੱਚ ਅਖਾੜਾ ਰਜਬਾਹੇ’ ਦਾ ਪਿੰਡ ਰਸੂਲਪੁਰ ਦੇ ਖੇਤਾਂ ਨੂੰ ਲੱਗੇ ਦੋ ਮੋਘਿਆਂ ਨੂੰ ਪਾਣੀ ਬੰਦ ਹੈ। ਰਜਬਾਹੇ ’ਚ ਪਾਣੀ ਨਾ ਮਾਤਰ ਆਉਣ ਕਾਰਨ ਝੋਨੇ ਦੇ ਖੇਤ ਪਾਣੀ ਬਿਨਾਂ ਸੁੱਕ ਰਹੇ ਹਨ। ਪਾਣੀ ਦੀ ਇਸ ਗੰਭੀਰ ਸਮੱਸਿਆ ਕਾਰਨ ਪਿੰਡ ਰਸੂਲਪੁਰ ਦੇ ਕਿਸਾਨਾਂ ’ਚ ਭਾਰੀ ਰੋਸ ਹੈ। ਨਹਿਰੀ ਪਾਣੀ ਨਾ ਮਿਲਣ ਦੀ ਸਮੱਸਿਆ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਰਮਨ ਸਿੰਘ ਗਿੱਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਰਜਬਾਹੇ ਤੋਂ ਪਿੰਡ ਰਸੂਲਪੁਰ ਨੂੰ ਦੋ ਮੋਘੇ ‘ਦੈੜਾਂ ਵਾਲਾ ਨੰਬਰ 30266’ ਅਤੇ ‘ਡਾਂਗੀਆਂ ਦੇ ਪੁੱਲ ਵਾਲਾ ਨੰਬਰ 33290’ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਦੈੜਾਂ ਵਾਲੇ ਮੋਘੇ ਤੋਂ 1300 ਏਕੜ ਅਤੇ ਡਾਂਗੀਆ ਦੇ ਪੁੱਲ ਵਾਲੇ ਮੋਘੇ ਤੋਂ 1000 ਏਕੜ ਖੇਤਾਂ ਨੂੰ ਪਾਣੀ ਲੱਗਦਾ ਹੈ, ਪਰ ਪਿੰਡ ਰਸੂਲਪੁਰ ਨੂੰ ਲੱਗਦੇ ਉਕਤ ਮੋਘੇ ਰਜਬਾਹੇ ’ਚ ਨਾ ਮਾਤਰ ਪਾਣੀ ਆਉਣ ਕਾਰਨ ਦੋਵੇਂ ਮੋਘੇ ਨਹਿਰੀ ਪਾਣੀ ਤੋਂ ਸੱਖਣੇ ਹਨ। ਮੋਘਿਆਂ ’ਚ ਨਹਿਰੀ ਪਾਣੀ ਨਾ ਆਉਣ ਕਾਰਨ ਰਸੂਲਪੁਰ ਦੇ ਕਿਸਾਨਾਂ ’ਚ ਭਾਰੀ ਰੋਸ ਹੈ। ਇਸ ਸਬੰਧੀ ਪਿੰਡ ਦੇ ਕਿਸਾਨਾਂ ਮੋਹਣ ਸਿੰਘ, ਰੁਪਿੰਦਰ ਸਿੰਘ, ਜੋਰਾ ਸਿੰਘ ਅਤੇ ਅਜਮੇਰ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਦੋਵੇਂ ਮੋਘੇ ਟੇਲਾਂ ’ਤੇ ਪੈਂਦੇ ਹਨ, ਜਿਸ ਕਾਰਨ ਖੇਤਾਂ ਨੂੰ ਨਹਿਰੀ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ, ਪਰ ਇਸ ਵਾਰ ਪਹਿਲਾਂ ਜਿਨ੍ਹਾਂ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਉਕਤ ਰਜਬਾਹੇ ਤੋਂ ਪਿੰਡ ਰਸੂਲਪੁਰ ਦੇ ਮੋਘਿਆਂ ਨੂੰ ਪੂਰਾ ਨਹਿਰੀ ਪਾਣੀ ਛੱਡਿਆ ਜਾਵੇ। ਜਸਵੀਰ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ ਨੇ ਕਿਹਾ ਕਿ ਪਿੰਡ ਰਸੂਲਪੁਰ ਲਈ ਉਕਤ ਮੋਘਿਆਂ ਤੋਂ ਇਲਾਵਾ ਪਿੰਡ ਵਾਸਤੇ ਇਕ ਹੋਰ ਮੋਘਾ ਮਨਜ਼ੂਰ ਕੀਤਾ ਜਾਵੇ ਤਾਂ ਕਿ ਰਸੂਲਪੁਰ ਦੇ ਖੇਤਾਂ ਨੂੰ ਨਹਿਰੀ ਪਾਣੀ ਠੀਕ ਢੰਗ ਨਾਲ ਮਿਲ ਸਕੇ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਪੁਤਲਾ ਫੂਕਿਆ, ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ-ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਅਗਲੀ ਖ਼ਬਰ ਸਨ ਫਾਰਮਾ ਕੰਪਨੀ ਟੌਂਸਾ ਨਜ਼ਦੀਕ ਕਾਰ ਨੂੰ ਕਾਰ ਨੇ ਮਾਰੀ ਟੱਕਰ
Ad Position 24