25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਨ ਫਾਰਮਾ ਕੰਪਨੀ ਟੌਂਸਾ ਨਜ਼ਦੀਕ ਕਾਰ ਨੂੰ ਕਾਰ ਨੇ ਮਾਰੀ ਟੱਕਰ

Ad Position 21
No active advertisement
ਅਜੀਤ ਡੈਸਕ 22-07-2026

ਰੱਤੇਵਾਲ, 21 ਜੁਲਾਈ (ਅਸ਼ੋਕ ਕੁਮਾਰ ਲੀਲ) - ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਜੋਗਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਜਲੰਧਰ ਆਪਣੀ ਪਤਨੀ ਹਰਮਿੰਦਰ ਕੌਰ ਸਮੇਤ ਆਪਣੀ ਕਾਰ ਸਜ਼ੂਕੀ ਐਸ ਪਰੈਸੋ ਨੰਬਰ ਪੀ. ਬੀ 08 ਈ ਐੱਸ 4780 ਨੂੰ ਚਲਾ ਕੇ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ ਉਹ ਜਦੋਂ ਸਨ ਫਾਰਮਾ ਫੈਕਟਰੀ ਨਜ਼ਦੀਕ ਕ੍ਰਾਸ ਕੱਟ ’ਤੇ ਪਹੁੰਚਿਆ ਤਾਂ ਉਸ ਦੇ ਪਿੱਛੇ ਆ ਰਹੀ ਇਕ ਐਮ. ਜੀ ਵਿੰਡਸਰ ਕਾਰ ਨੰਬਰ ਐਚ. ਪੀ 12 ਏ. ਏ 0721 ਜਿਸ ਨੂੰ ਆਦਿਤਿਆ ਪੁੱਤਰ ਅਰਵਿੰਦ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ। ਉਸ ਨੇ ਕ੍ਰਾਸ ਕੱਟ ’ਤੇ ਮੁੜਨ ਲੱਗਿਆਂ ਅੱਗੇ ਜਾ ਰਹੀ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਵਿੱਚ ਅੱਗੇ ਜਾ ਰਹੀ ਕਾਰ ਸਵਾਰ ਹਰਮਿੰਦਰ ਕੌਰ ਦੀ ਬਾਂਹ ਦਾ ਗੁੱਟ ਟੁੱਟ ਗਿਆ। ਐਸ. ਐਸ. ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਸਿੰਘ ਨੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਆਪਣੀ ਸਰਕਾਰੀ ਗੱਡੀ ਵਿੱਚ ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਵਾਪਸ ਆ ਕੇ ਦੋਨੋਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਅਤੇ ਇਸ ਘਟਨਾ ਦੀ ਸੂਚਨਾ ਪੁਲਿਸ ਚੌਂਕੀ ਆਸਰੋਂ ਦੇ ਮੁਨਸ਼ੀ ਤਜਿੰਦਰ ਪਾਲ ਭਾਟੀਆ ਨੂੰ ਦੇ ਦਿੱਤੀ।

Ad Position 22
No active advertisement
ਪਿਛਲੀ ਖ਼ਬਰ 15 ਦਿਨ ਤੋਂ ਨਹਿਰੀ ਰਜਬਾਹਾ ਬੰਦ, ਫ਼ਸਲ ਦਾ ਬੁਰਾ ਹਾਲ ਨਹਿਰੀ ਵਿਭਾਗ ਵਿਰੁੱਧ ਕਿਸਾਨਾਂ ’ਚ ਰੋਸ ਅਗਲੀ ਖ਼ਬਰ ਬੰਗਾ ਵਿਖੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਦੋ ਰੋਜ਼ਾ ਹੜਤਾਲ
Ad Position 24