25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬੰਗਾ ਵਿਖੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਦੋ ਰੋਜ਼ਾ ਹੜਤਾਲ

Ad Position 21
No active advertisement
ਅਜੀਤ ਡੈਸਕ 22-07-2026

ਬੰਗਾ, 21 ਜੁਲਾਈ (ਧਰਮਵੀਰ ਪਾਲ) - ਜੋਇੰਟ ਫੋਰਮ ਏਕਤਾ ਮੰਚ ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਦੇ ਸੱਦੇ ’ਤੇ ਮੰਡਲ ਬੰਗਾ ਅਤੇ ਉਸ ਅਧੀਨ ਆਉਂਦੀਆਂ ਵੱਖ-ਵੱਖ ਸਬ ਡਿਵੀਜ਼ਨਾਂ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਮਿਤੀ 21-22 ਜੁਲਾਈ ਦੇ ਸਬੰਧ ਵਿੱਚ ਗੇਟ ਰੈਲੀ ਕੀਤੀ ਗਈ। ਇਸ ਦੋ ਰੋਜ਼ਾ ਸਮੂਹਿਕ ਛੁੱਟੀ ਦੇ ਸਬੰਧ ਵਿੱਚ ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਿਜਲੀ ਵਿਭਾਗ ਅੰਦਰ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਇਹ ਦੋ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਜਲੀ ਵਿਭਾਗ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੁੱਪ ਸਾਧੇ ਬੈਠੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਪਹਿਲੇ ਕਿਰਤ ਕਾਨੂੰਨ ਨੂੰ ਰੱਦ ਕਰਕੇ ਬਣਾਏ ਚਾਰ ਲੇਬਰ ਕੋਡ ਬਿਜਲੀ ਖੇਤਰ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਲੋਕ ਵਿਰੋਧੀ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਇਸ ਹਾਲਤ ਵਿੱਚ ਸਮੁੱਚੇ ਬਿਜਲੀ ਮੁਲਾਜ਼ਮਾਂ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਇਸ ਮੌਕੇ ਅਰਵਿੰਦਰ ਸਿੰਘ ਰਿਟਾ ਮੁਲਾਜ਼ਮ ਆਗੂ ਨੇ ਕਿਹਾ ਕਿ ਤਿੱਖੇ ਸਾਂਝੇ ਸੰਘਰਸ਼ ਹੀ ਬਿਜਲੀ ਵਿਭਾਗ ਨੂੰ ਬਚਾ ਸਕਦੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 18 ਫੀਸਦੀ ਮਹਿੰਗਾਈ ਭੱਤੇ ਦਾ ਬਕਾਇਆ ਅਤੇ ਸਕੇਲਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪਹਿਲੀ ਲਾਭਕਾਰੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ। ਪਰਖ ਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ ਦਾ ਕੀਤਾ ਜਾਵੇ ਅਤੇ ਪਰਖ ਕਾਲ ਸਮੇਂ ਹੀ ਪੂਰੀ ਤਨਖਾਹ ਅਤੇ ਬਣਦੇ ਸਾਰੇ ਭੱਤੇ ਦਿੱਤੇ ਜਾਣ। ਨਵੇਂ ਲੇਬਰ ਕਾਨੂੰਨ ਰੱਦ ਕੀਤੇ ਜਾਣ। ਕੰਮ ਦਿਹਾੜੀ ਅੱਠ ਤੋਂ 12 ਘੰਟੇ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਇੰਜ ਨੰਦ ਲਾਲ ਜੇ.ਈ ਸਰਕਲ ਪ੍ਰਧਾਨ ਟੀ.ਐਸ.ਯੂ ਭੰਗਲ, ਇੰਜੀ: ਅਸ਼ੋਕ ਕੁਮਾਰ ਜੇ.ਈ ਜਨ ਸਕੱਤਰ ਸਰਕਲ ਨਵਾਂਸ਼ਹਿਰ ਇੰਪਲਾਈਜ ਫੈਡਰੇਸ਼ਨ (ਪਹਿਲਵਾਨ), ਗੁਰਪ੍ਰੀਤ ਸਿੰਘ ਐਮ.ਐਸ. ਯੂ ਸੂਬਾ ਆਗੂ, ਇੰਜੀ: ਕੁਲਵਿੰਦਰ ਚੰਦ ਜੇ.ਈ, ਸੁਰਿੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰ ਵੈਲਫੇਅਰ, ਦਿਲਦਾਰ ਸਿੰਘ, ਕੰਵਰ ਜਸਵਿੰਦਰ ਪਾਲ ਸਿੰਘ ਸੂਬਾਈ ਆਗੂ ਪੈਂਸ਼ਨਰ ਵੈਲਫੇਅਰ ਪੰਜਾਬ, ਇੰਜੀ: ਸੁੱਚਾ ਸਿੰਘ ਜੇ.ਈ ਮੰਡਲ ਸਕੱਤਰ ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਤੋਂ ਇਲਾਵਾ ਰੇਸ਼ਮ ਲਾਖਾ, ਸੋਹਣ ਲਾਲ, ਇੰਜੀ: ਸੰਤੋਖ ਕੁਮਾਰ ਜੇਈ ਪ੍ਰਧਾਨ ਮੰਡਲ ਬੰਗਾ, ਗੌਰਵ ਗਿੱਲ ਐਲ.ਡੀ.ਸੀ, ਇੰਜ: ਰਘਵੀਰ ਕੁਮਾਰ ਜੇ.ਈ, ਨਿਰੰਜਨ ਸਿੰਘ, ਅਰਵਿੰਦਰ ਕੁਮਾਰ ਆਈ.ਏ ਸੇਵਾ ਮੁਕਤ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਦੀ ਕਾਰਵਾਈ ਇੰਜ: ਅਸ਼ੋਕ ਕੁਮਾਰ ਜੇ.ਈ ਵੱਲੋਂ ਚਲਾਈ ਗਈ। ਇਸ ਮੌਕੇ ਸੂਬਾ ਆਗੂ ਸਵ: ਦਿਲਬਾਗ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਅਖੀਰ ਵਿੱਚ ਇੰਜੀ: ਸੁੱਚਾ ਸਿੰਘ ਕਾਹਮਾ ਜੇ.ਈ ਵੱਲੋਂ ਧੰਨਵਾਦ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਸਨ ਫਾਰਮਾ ਕੰਪਨੀ ਟੌਂਸਾ ਨਜ਼ਦੀਕ ਕਾਰ ਨੂੰ ਕਾਰ ਨੇ ਮਾਰੀ ਟੱਕਰ ਅਗਲੀ ਖ਼ਬਰ ਵੱਖ-ਵੱਖ ਯੂਨੀਅਨਾਂ ਦੇ ਬਿਜਲੀ ਕਾਮਿਆਂ ਵੱਲੋਂ ਡਿਵੀਜ਼ਨ ਦੇ ਗੇਟ ਅੱਗੇ ਰੋਸ ਰੈਲੀ
Ad Position 24