05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਹਲਕਾ ਇੰਚਾਰਜ ਸੰਧੂ ਨਾਲ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 23-07-2026
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਸੁਪਤਨੀ ਸਾਬਕਾ ਕੌਂਸਲਰ ਐਡਵੋਕੇਟ ਮਨਦੀਪ ਕੌਰ ਸੰਧੂ ਦੀ ਬੇਵਕਤੀ ਮੌਤ ’ਤੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਸ. ਸੰਧੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬੀਬੀ ਮਨਦੀਪ ਕੌਰ ਸੰਧੂ ਦੇ ਅਸਹਿ ਵਿਛੋੜੇ ਨਾਲ ਪਰਿਵਾਰ, ਸਮਾਜ ਤੇ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਯਸ਼ਪਾਲ ਬਿੱਟੂ ਜੈਨ, ਅਮਨਦੀਪ ਸਿੰਘ ਮਾਂਗਟ, ਬਾਵਾ ਚੋਪੜਾ, ਸੰਜੀਵ ਕੁਮਾਰ ਬੌਵਾ ਗੋਇਲ, ਗੁਰਜੀਤ ਜੰਡ, ਕਰਮਜੀਤ ਸਿੰਘ ਨੱਥੋਵਾਲ, ਪਿਆਰਾ ਸਿੰਘ ਨੱਥੋਵਾਲ, ਨੰਬਰਦਾਰ ਸੁਖਜਿੰਦਰ ਸਿੰਘ ਸ਼ਾਹਜਹਾਨਪੁਰ, ਸਤਪਾਲ ਸਿੰਘ ਝੋਰੜਾਂ, ਹਾਕਮ ਸਿੰਘ ਪੂਨੀਆਂ ਜਲਾਲਦੀਵਾਲ, ਚਰਨ ਸਿੰਘ ਮੱਲ੍ਹੀ ਜਲਾਲਦੀਵਾਲ, ਮੇਜਰ ਸਿੰਘ ਰਾਏਕੋਟ, ਪੰਚ ਬੂਟਾ ਸਿੰਘ ਤਾਜਪੁਰ, ਜਗਰਾਜ ਸਿੰਘ ਬੱਸੀਆਂ, ਬਲਵੰਤ ਰਾਏ, ਗੁਰਦੀਪ ਸਿੰਘ, ਕੁਲਦੀਪ ਸਿੰਘ ਰੰਧਾਵਾ, ਗੁਰਚਰਨ ਸਿੰਘ ਨੱਥੋਵਾਲ, ਬਲਜੀਤ ਸਿੰਘ, ਦਿਲਪ੍ਰੀਤ ਸਿੰਘ ਸਮੇਤ ਹਲਕਾ ਰਾਏਕੋਟ ਦੇ ਹੋਰਨਾਂ ਰਾਜਨੀਤਿਕ ਆਗੂਆਂ ਵੱਲੋਂ ਵੀ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲੋਧੀਵਾਲ ਵਿਖੇ ਮਾਤਾ ਹਰਪਾਲ ਕੌਰ ਖਹਿਰਾ ਦਾ ਸਸਕਾਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਐਤੀਆਣਾ ਵਿਖੇ ਝੰਡਾ ਦਿਵਸ ਮਨਾਇਆ
Ad Position 24
No active advertisement