ਜਗਰਾਉਂ, 25 ਜੁਲਾਈ (ਗੁਰਦੀਪ ਸਿੰਘ ਮਲਕ)-ਜਗਰਾਉਂ ਹਠੂਰ ਨਾਲ ਸਬੰਧਿਤ ਸ਼ੈੱਲਰ ਮਾਲਕਾਂ ਦੀ ਮੀਟਿੰਗ ’ਚ ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਚੋਣ ਆਲ ਇੰਡੀਆ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਰਹਿਨੁਮਾਈ ਅਧੀਨ ਹੋਈ। ਇਸ ਮੀਟਿੰਗ ਦੀ ਅਗਵਾਈ ਅੰਕੁਰ ਗੁਪਤਾ ਪ੍ਰਧਾਨ ਰਾਈਸ ਮਿੱਲਰ ਐਸੋਸੀਏਸ਼ਨ ਜਗਰਾਉਂ ਵੱਲੋਂ ਕੀਤੀ ਗਈ। ਇਸ ਮੌਕੇ ਸ਼ੈੱਲਰ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸ਼ੈੱਲਰ ਐਸੋਸੀਏਸ਼ਨ ਨੂੰ ਬਲਾਕ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਇਕਾਈਆਂ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ। ਜਗਰਾਉਂ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਠੂਰ ਸ਼ੈੱਲਰ ਐਸੋਸੀਏਸ਼ਨ ਦੀ ਚੋਣ ਕੀਤੀ ਗਈ, ਜਿਸ ’ਚ ਅਮਰੀਸ਼ ਮਿੱਤਲ ਸੇਰੂ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ ਅਤੇ ਬਾਕੀ ਦੇ ਆਹੁਦੇਦਾਰ ਚੁਣਨ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ। ਇਸ ਮੌਕੇ ਅਕਾਸ਼ ਮਿੱਤਲ, ਨਵਦੀਪ ਗੋਇਲ, ਵਿਸ਼ਾਲ ਗਰਗ, ਨਿਖਿਲ ਬਾਂਸ਼ਲ, ਜੀਵਨ ਗੋਇਲ, ਵਰੁਣ ਮਿੱਤਲ, ਸਾਹਿਲ ਗਰਗ, ਕਮਲ ਗਰਗ, ਮਨੀਸ਼ ਕੁਮਾਰ, ਅਨਮੋਲ ਗਰਗ ਆਦਿ ਹਾਜ਼ਰ ਸਨ।
ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਅਮਰੀਸ਼ ਮਿੱਤਲ ਪ੍ਰਧਾਨ ਬਣੇ
ਅਜੀਤ ਡੈਸਕ
26-07-2026