12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਿਸਾਨ ਦੀਆਂ ਮੁਸ਼ਕਿਲਾਂ ਵਧੀਆਂ

Ad Position 21
No active advertisement
ਅਜੀਤ ਡੈਸਕ 27-07-2026

ਪਾਇਲ, 26 ਜੁਲਾਈ (ਨਿਜ਼ਾਮਪੁਰ,ਰਜਿੰਦਰ ਸਿੰਘ)-ਬਿਜਲੀ ਨਿਗਮ ਦੇ ਮੁਲਾਜ਼ਮਾਂ ਵੱਲੋ ਆਪਣੀ ਜਾਇਜ਼ ਮੰਗਾਂ ਲਈ ਪਿਛਲੇ ਕਈ ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਜਦੋਂ ਕਿਸੇ ਫੀਡਰ ਵਿਚ ਨੁਕਸ ਪੈ ਜਾਂਦਾ ਹੈ ਤਾਂ ਝੋਨੇ ਦਾ ਸੀਜ਼ਨ ਹੋਣ ਕਰਕੇ ਕਿਸਾਨਾਂ ਬਹੁਤ ਬਿਪਤਾ ਵਿਚ ਫਸ ਜਾਂਦੇ ਹਨ। ਉਹ ਆਪਣੀ ਫ਼ਰਿਆਦ ਲੈ ਕੇ ਗਰਿੱਡ ਅਤੇ ਸਬਡਵੀਜ਼ਨ ਦਫ਼ਤਰ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਆਸਾਂ ਨੂੰ ਕੋਈ ਬੂਰ ਨਹੀਂ ਪੈਂਦਾ। ਅਜਿਹੀ ਹੀ ਮਿਸਾਲ ਸਬ ਡਵੀਜ਼ਨ ਧਮੋਟ ਤੋਂ ਚੱਲਦੇ ਨਿਜ਼ਾਮਪੁਰ ਫੀਡਰ ਵਿਚ ਨੁਕਸ ਪੈਣ ਕਰਕੇ ਮਿਲੀ। ਜਦੋਂ ਨਿਜ਼ਾਮਪੁਰ ਫੀਡਰ ਵਿਚ ਨੁਕਸ ਪੈ ਜਾਣ ਕਰਕੇ ਕਿਸਾਨ ਗਰਿੱਡ ਵਿਚ ਪਹੁੰਚੇ ਤਾਂ ਹੜਤਾਲ ਕੀਤੀ ਜਾਣ ਕਰਕੇ ਕੋਈ ਕਰਮਚਾਰੀ ਨਾ ਮਿਲਿਆ। ਜਿਸ ਕਰਕੇ ਕਿਸਾਨ ਨਿਰਾਸ਼ ਹੋ ਕੇ ਵਾਪਸ ਘਰਾਂ ਨੂੰ ਪਰਤ ਆਏ। ਇਸ ਸੰਬੰਧੀ ਜਦੋਂ ਐਸ. ਡੀ. ਓ ਧਮੋਟ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਖੰਨਾ ਨੇੜੇ ਭੜੀ ਗਰਿੱਡ ’ਤੇ ਲੱਗੀ ਹੋਈ ਹੈ ਇਸ ਕਰਕੇ ਉਹ ਕੁੱਝ ਵੀ ਕਹਿਣ ਅਤੇ ਕਰਨ ਤੋਂ ਅਸਮਰਥ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਸਿੰਘ ਲਾਡੀ ਪ੍ਰਧਾਨ ਵਲੋਂ ਸਾਥੀਆਂ ਸਮੇਤ ਜਥੇਦਾਰ ਗੜਗੱਜ, ਬੀਬੀ ਸੇਰੋਂ ਤੇ ਬਿੱਲਾ ਸੇਰੋਂ ਦਾ ਸਨਮਾਨ ਅਗਲੀ ਖ਼ਬਰ 1.18 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24