06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕੋਲਡ ਸਟੋਰ ਲਈ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਕੇਸ ਦਰਜ

Ad Position 21
No active advertisement
ਅਜੀਤ ਡੈਸਕ 28-07-2026
ਜਗਰਾਉਂ, 27 ਜੁਲਾਈ (ਗੁਰਦੀਪ ਸਿੰਘ ਮਲਕ)-ਥਾਣਾ ਸਦਰ ਜਗਰਾਉਂ ਪੁਲਿਸ ਨੇ ਕੋਲਡ ਸਟੋਰ ਲਈ ਬੈਂਕ ਤੋਂ ਲੋਨ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਿਲਰਾਜ ਸਿੰਘ ਪਲਾਹਾ ਨੇ ਦੱਸਿਆ ਕਿ ਉਸ ਨੇ ਆਪਣੇ ਕੋਲਡ ਸਟੋਰ ਦਾ ਹਿਸਾਬ-ਕਿਤਾਬ ਸੰਭਾਲਣ ਲਈ ਹਰਮੋਹਨ ਸਿੰਘ ਧੀਮਾਨ ਨੂੰ ਸੀ.ਏ. (ਚਾਰਟਰਡ ਅਕਾਉਂਟੈਂਟ) ਵਜੋਂ ਰੱਖਿਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਨੇ ਕੋਲਡ ਸਟੋਰ ਵਿੱਚ ਕਰੀਬ ਇੱਕ ਕਰੋੜ ਰੁਪਏ ਦੀ ਨਵੀਂ ਮਸ਼ੀਨਰੀ ਲਗਾਉਣ ਦੀ ਯੋਜਨਾ ਦੱਸਦਿਆਂ 60 ਲੱਖ ਰੁਪਏ ਦਾ ਬੈਂਕ ਲੋਨ ਮਨਜ਼ੂਰ ਕਰਵਾਉਣ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਦੇ ਅਨੁਸਾਰ ਲੋਨ ਦੀ ਪ੍ਰਕਿਰਿਆ ਪੂਰੀ ਕਰਵਾਉਣ ਦੇ ਨਾਂਅ ’ਤੇ ਮੁਲਜ਼ਮ ਨੇ ਵੱਖ-ਵੱਖ ਮਿਤੀਆਂ ‘ਤੇ ਉਸ ਤੋਂ ਕੁੱਲ 7 ਲੱਖ ਰੁਪਏ ਲੈ ਲਏ। ਕੁਝ ਸਮੇਂ ਬਾਅਦ ਮੁਲਜ਼ਮ ਨੇ ਦਾਅਵਾ ਕੀਤਾ ਕਿ ਬੈਂਕ ਤੋਂ ਲੋਨ ਮਨਜ਼ੂਰ ਹੋ ਗਿਆ ਹੈ ਅਤੇ ਨਵੀਂ ਮਸ਼ੀਨਰੀ ਲਗਾਉਣ ਲਈ ਪੁਰਾਣੀ ਮਸ਼ੀਨਰੀ ਉਤਾਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ਉਸ ਦੀ ਗੱਲ ’ਤੇ ਵਿਸ਼ਵਾਸ ਕਰਦਿਆਂ ਪੁਰਾਣੀ ਮਸ਼ੀਨਰੀ ਉਤਰਵਾ ਦਿੱਤੀ। ਦੋਸ਼ ਹੈ ਕਿ ਇਸ ਤੋਂ ਬਾਅਦ ਨਾ ਤਾਂ ਮੁਲਜ਼ਮ ਨੇ ਨਵੀਂ ਮਸ਼ੀਨਰੀ ਲਗਵਾਈ, ਨਾ ਹੀ ਬੈਂਕ ਤੋਂ ਲੋਨ ਮਨਜ਼ੂਰ ਕਰਵਾਇਆ ਅਤੇ ਨਾ ਹੀ ਉਸ ਤੋਂ ਲਏ 7 ਲੱਖ ਰੁਪਏ ਵਾਪਸ ਕੀਤੇ। ਮਾਮਲੇ ਦੀ ਜਾਂਚ ਡੀ.ਐੱਸ.ਪੀ. ਜਗਰਾਉਂ ਵੱਲੋਂ ਕੀਤੇ ਜਾਣ ਤੋਂ ਬਾਅਦ ਥਾਣਾ ਸਦਰ ਜਗਰਾਉਂ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ) ਦੀ ਧਾਰਾ 318(4) ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰੇਲ ਦੀ ਲਪੇਟ ਵਿੱਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਬੀ.ਕੇ.ਯੂ (ਡਕੌਂਦਾ-ਬੁਰਜ ਗਿੱਲ) ਦੇਤਵਾਲ ਇਕਾਈ ਦਾ ਗਠਨ, ਜਸਵੀਰ ਸਿੰਘ ਬੇਪ੍ਰਵਾਹ ਪ੍ਰਧਾਨ ਚੁਣੇ
Ad Position 24
No active advertisement