06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬੀ.ਕੇ.ਯੂ (ਡਕੌਂਦਾ-ਬੁਰਜ ਗਿੱਲ) ਦੇਤਵਾਲ ਇਕਾਈ ਦਾ ਗਠਨ, ਜਸਵੀਰ ਸਿੰਘ ਬੇਪ੍ਰਵਾਹ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 28-07-2026
ਮੁੱਲਾਂਪੁਰ-ਦਾਖਾ, 27 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ, ਬਲਵਿੰਦਰ ਸਿੰਘ ਕਮਾਲਪੁਰਾ, ਮਨਜਿੰਦਰ ਸਿੰਘ ਮੋਰਕਰੀਮਾ, ਹਰਬਖਸੀਸ ਸਿੰਘ ਰਾਏ ਚੱਕ ਭਾਈ ਕਾ, ਡਾ: ਜਗਤਾਰ ਸਿੰਘ ਐਤੀਆਣਾ, ਸਤਵੀਰ ਸਿੰਘ ਬੋਪਾਰਾਏ ਖੁਰਦ ਦੀ ਰਾਇ ਨਾਲ ਲੁਧਿਆਣਾ-1 ਬਲਾਕ ਪ੍ਰਧਾਨ ਅਮਰਪਾਲ ਸਿੰਘ ਲਲਤੋਂ ਕਲਾਂ, ਮੁੱਲਾਂਪੁਰ ਬਲਾਕ ਪ੍ਰਧਾਨ ਗਗਨਦੀਪ ਸਿੰਘ ਪਮਾਲੀ ਵਲੋਂ (ਡਕੌਂਦਾ ਬੁਰਜ ਗਿੱਲ) ਦੀ ਦੇਤਵਾਲ ਪਿੰਡ ਇਕਾਈ ਦੇ ਗਠਨ ਸਮੇਂ ਕਿਸਾਨ-ਮਜ਼ਦੂਰਾਂ ਦੀ ਲਾਮਿਸਾਲ ਇਕੱਤਰਤਾ ਹੋਈ। ਪੰਡਾਲ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਅਮਰਪਾਲ ਸਿੰਘ ਕਿਹਾ ਕਿ ਲੈਂਡ ਪੂਲਿੰਗ ਹੋਵੇ ਜਾਂ ਖੇਤੀ ਸੈਕਟਰ ਨੂੰ ਕਮਜ਼ੋਰ ਕਰਨ ਲਈ ਰਾਜ ਜਾਂ ਕੇਂਦਰ ਸਰਕਾਰ ਦੇ ਹੋਰ ਫ਼ੈਸਲਿਆਂ ਦਾ ਸਾਡੀ ਜਥੇਬੰਦੀ ਤਿੱਖਾ ਵਿਰੋਧ ਕਰੇਗੀ। ਜਥੇਦਾਰ ਅਮਰਪਾਲ ਸਿੰਘ ਖ਼ਾਲਸਾ ਕਿਹਾ ਕਿ ਸਾਡੀ ਕਿਸਾਨ ਜਥੇਬੰਦੀ ਸਰਕਾਰਾਂ ਵਲੋਂ ਖੇਤੀ ਵਿਰੋਧੀ ਫ਼ੈਸਲਿਆਂ, ਅਮਰੀਕਾ-ਭਾਰਤ ਵਪਾਰ ਸਮਝੌਤਾ, ਬਿਜਲੀ ਤੇ ਬੀਜ ਸੋਧ ਬਿੱਲ 2025 ਦੇ ਨਾਲ ਵੀ.ਬੀ-ਜੀ.ਰਾਮ.ਜੀ ਸਕੀਮ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਲੁਧਿਆਣਾ-1, ਮੁੱਲਾਂਪੁਰ-ਦਾਖਾ ਦੋਵਾਂ ਬਲਾਕਾਂ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਿੰਡ ਦੇਤਵਾਲ ਲਈ ਇਕਾਈ ਦੀ ਚੋਣ ਸਮੇਂ ਹਰਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਜਸਵੀਰ ਸਿੰਘ ਜੱਸਾ ਬੇਪਰਵਾਹ ਨੂੰ ਪ੍ਰਧਾਨ, ਅਮਨਦੀਪ ਸਿੰਘ ਮਾਹਲ ਸੀਨੀਅਰ ਮੀਤ ਪ੍ਰਧਾਨ, ਨਵੀ ਵਾਲੀਆ ਤੇ ਕਰਨ ਵਾਲੀਆ ਮੀਤ ਪ੍ਰਧਾਨ, ਪੁਸ਼ਪਿੰਦਰ ਸਿੰਘ ਢਿੱਲੋ ਕੈਸ਼ੀਅਰ, ਗੁਰਤੇਜ ਸਿੰਘ ਸਕੱਤਰ ਅਹੁਦੇਦਾਰਾਂ ਦੇ ਨਾਲ ਕਮਿਕਰ ਸਿੰਘ, ਹੈਪੀ ਸੇਖੋਂ, ਮਨਦੀਪ ਸਿੰਘ ਸੇਖੋਂ, ਦਵਿੰਦਰ ਸਿੰਘ ਮੈਂਬਰ ਬਲਵਿੰਦਰ ਸਿੰਘ, ਜਿੰਮੀ ਜੱਸੜ ਮੈਂਬਰ ਚੁਣੇ ਗਏ। ਨਵ ਨਿਯੁਕਤ ਪ੍ਰਧਾਨ ਜਸਵੀਰ ਸਿੰਘ ਬੇਪ੍ਰਵਾਹ ਵਲੋਂ ਬੀ.ਕੇ.ਯੂ. (ਡਕੌਂਦਾ-ਬੁਰਜ ਗਿੱਲ) ਦੀ ਸੀਨੀਅਰ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਕੌਮੀ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਦੀ ਮਜਬੂਤੀ ਅਤੇ ਕਿਸਾਨ-ਮਜ਼ਦੂਰਾਂ ਦੇ ਹੱਕਾਂ ਦੀ ਬਿਹਤਰੀ ਲਈ ਕੰਮ ਕਰਾਂਗਾ।
Ad Position 22
No active advertisement
ਪਿਛਲੀ ਖ਼ਬਰ ਕੋਲਡ ਸਟੋਰ ਲਈ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਕੇਸ ਦਰਜ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਨੀਤੀ ਖ਼ਿਲਾਫ਼ ਜਗਰਾਉਂ ਦੇ ਵਕੀਲਾਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਗਟ
Ad Position 24
No active advertisement