07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੁਰਸ਼ਰਨ ਕਲਾ ਭਵਨ ਵਿਖੇ ਨਾਟਕ ‘ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ’ ਦਾ ਸਫ਼ਲ ਮੰਚਨ

Ad Position 21
No active advertisement
ਅਜੀਤ ਡੈਸਕ 28-07-2026
ਮੁੱਲਾਂਪੁਰ-ਦਾਖਾ, 27 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਸਥਾਨਿਕ ਗੁਰਸ਼ਰਨ ਕਲਾ ਭਵਨ ਵਿਖੇ ਮਹੀਨਾਵਾਰ ਨਾਟਕ ਸਮਾਗਮ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ। ਸਮਾਗਮ ਦਾ ਰਸਮੀ ਉਦਘਾਟਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਤਰਕਸ਼ੀਲ ਸੁਸਾਇਟੀ ਕੈਲਗਰੀ ਦੇ ਆਗੂ ਗੋਪਾਲ ਕਾਉਂਕੇ, ਜਮਹੂਰੀ ਅਧਿਕਾਰ ਸਭਾ ਆਗੂ ਡਾਕਟਰ ਹਰਬੰਸ ਗਰੇਵਾਲ, ਨੈਸ਼ਨਲ ਐਵਾਰਡੀ ਲੇਖਕ ਅਮਰੀਕ ਸਿੰਘ ਤਲਵੰਡੀ, ਲੇਖਕ ਜਗਤਾਰ ਹਿੱਸੋਵਾਲ, ਜਸ਼ ਚੁਟਾਨੀ, ਹਰਕੇਸ਼ ਚੌਧਰੀ, ਮਾਸਟਰ ਉਜਾਗਰ ਸਿੰਘ ਵਲੋਂ ਸਾਂਝੇ ਰੂਪ ਵਿਚ ਕੀਤਾ। ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਵਲੋਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਇਕੱਤਰਤਾ ਨੂੰ ਸੰਬੋਧਨ ਸਮੇਂ ਹਰਕੇਸ਼ ਚੌਧਰੀ ਕਿਹਾ ਕਿ ਜਲਿ੍ਆਂ ਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਅੱਗੇ ਹਰ ਇੱਕ ਦਾ ਸਿਰ ਝੁਕਦਾ ਹੈ। ਸ਼ਹੀਦ ਊਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਧਰਮਾਂ ਰੰਗਾਂ,ਨਸਲਾਂ ਤੋਂ ਉੱਪਰ ਉੱਠ ਕੇ ਲੜੀ ਸੀ, ਅੱਜ ਦੇਸ਼ ਦੇ ਹਾਕਮ ਲੋਕਾਂ ਵਿੱਚ ਧਰਮਾਂ ਦੇ ਨਾਮ ਤੇ ਵੰਡੀਆਂ ਪਾ ਰਹੇ ਹਨ। ਰੰਗਮੰਚ ਰੰਗਨਗਰੀ (ਰਜਿ:) ਵਲੋਂ ਲੇਖਕ ਨਿਰਦੇਸ਼ਕ ਤਰਲੋਚਨ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ ‘ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ’ ਦੀ ਪੇਸ਼ਕਾਰੀ ਕੀਤੀ। ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਨਾਟਕ ਨੇ ਸਪੱਸ਼ਟ ਸੰਕੇਤ ਕੀਤਾ ਕਿ ਆਪਣੇ ਬਜ਼ੁਰਗਾਂ ਨਾਲ ਸੰਵਾਦ ਬੜਾ ਜ਼ਰੂਰੀ ਹੈ। ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਜ਼ਰੂਰੀ ਹੈ। ਇਹ ਸੱਭਿਆਚਾਰਕ ਅਤੇ ਨੈਤਿਕਤਾ ਇਕ ਸਭਿਅਕ ਸਮਾਜ ਲਈ ਬਹੁਤ ਜ਼ਰੂਰੀ ਹੈ। ਨਾਟਕ ਸਮਾਗਮ ਸਮੇਂ ਸਟੇਜ਼ ਸੰਚਾਲਨ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ। ਇਸ ਸਮੇਂ ਪ੍ਰਗਟ ਸਿੰਘ ਲੈਕਚਰਾਰ, ਮਾ. ਗੁਰਜੀਤ ਸਿੰਘ, ਕਮਲਜੀਤ ਮੋਹੀ, ਬਲਵਿੰਦਰ ਸਿੰਘ ਲਾਲ ਬਾਗ, ਸੁਖਵਿੰਦਰ ਸਿੰਘ ਮੁੱਲਾਂਪੁਰ, ਮਾ. ਕੀਰਤਪਾਲ ਸਿੰਘ, ਮਾ. ਬਲਦੇਵ ਸਿੰਘ ਕੰਮਿਊਟਰ ਫੈਕਲਟੀ, ਬਾਬਾ ਤੇਜਾ ਸਿੰਘ, ਜਰਨੈਲ ਸਿੰਘ ਮੈਂਬਰ, ਹਰਜੀਤ ਸਿੰਘ ਸਾਬਕਾ ਐੱਸ.ਡੀ.ਓ. ਹਰਮਿੰਦਰ ਸਿੰਘ ਬੱਲੀ, ਮਾ. ਸੁਖਦੇਵ ਸਿੰਘ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ 20ਵੇਂ ਦਿਨ ਵੀ ਜਾਰੀ, 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ ਅਗਲੀ ਖ਼ਬਰ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਸ਼ੁਰੂ
Ad Position 24
No active advertisement