07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪ੍ਰਵਾਸੀ ਮਹਿਲਾ ਨੇ ਬੱਸ ਦੇ ਅਗਲੇ ਸ਼ੀਸ਼ੇ ’ਤੇ ਮਾਰਿਆ ਪੱਥਰ, ਕੰਡਕਟਰ ਨਾਲ ਹੱਥੋਪਾਈ,- ਨਕਦੀ ਬੈਗ ਖੋਹਣ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 28-07-2026
ਗੁਰੂਸਰ ਸੁਧਾਰ, 27 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਦੇ ਖ਼ਾਲਸਾ ਕਾਲਜ ਸੁਧਾਰ ਅਤੇ ਸਰਕਾਰੀ ਹਸਪਤਾਲ ਸਾਹਮਣੇ ਅੱਜ ਸ਼ਾਮ ਪੌਣੇ ਪੰਜ ਵਜੇ ਇਕ ਪ੍ਰਵਾਸੀ ਮਹਿਲਾ ਵਲੋਂ ਪੀ.ਆਰ.ਟੀ.ਸੀ. ਬੱਸ ਦੇ ਅਗਲੇ ਸ਼ੀਸ਼ੇ ਵਿਚ ਪੱਥਰ ਮਾਰਨ ਤੋਂ ਇਲਾਵਾ ਕੰਡਕਟਰ ਨਾਲ ਹੱਥੋਪਾਈ ਕਰਨ ਉਪਰੰਤ ਰੋਸ ਵਿਚ ਆਏ ਪੀ.ਆਰ.ਟੀ.ਸੀ.ਬੱਸ ਚਾਲਕਾਂ ਨੇ ਲੁਧਿਆਣਾ ਬਠਿੰਡਾ ਰਾਜਮਾਰਗ ’ਤੇ ਦੋਵੇਂ ਪਾਸੀਂ ਬੱਸਾਂ ਟੇਢੀਆਂ ਖੜ੍ਹੀਆਂ ਕਰ ਦਿੱਤੀਆਂ ਤੇ ਜਾਮ ਲਗਾ ਦਿੱਤਾ। ਘਟਨਾ ਦਾ ਸ਼ਿਕਾਰ ਹੋਏ ਸਬੰਧਿਤ ਪੀ.ਆਰ.ਟੀ.ਸੀ.(ਪੀ.ਬੀ.11.ਡੀ.ਐਫ.) ਬੱਸ ਦੇ ਕੰਡਕਟਰ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਇਸ ਬੱਸ ਨੂੰ ਸੁਖਵਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਪਟਿਆਲਾ ਚਲਾ ਰਿਹਾ ਸੀ। ਕੁਲਦੀਪ ਸਿੰਘ ਅਨੁਸਾਰ ਬੱਸ ਸੁਧਾਰ ਬੱਸ ਸਟੈਂਡ ’ਤੇ ਸਵਾਰੀਆਂ ਉਤਾਰ ਅਤੇ ਚੜ੍ਹਾ ਕੇ ਸਰਕਾਰੀ ਹਸਪਤਾਲ ਸੁਧਾਰ ਸਾਹਮਣੇ ਪੁੱਜੀ ਤਾਂ ਇਕ ਪ੍ਰਵਾਸੀ ਮਹਿਲਾ ਨੇ ਚੱਲਦੀ ਬੱਸ ਦੇ ਅਗਲੇ ਸ਼ੀਸ਼ੇ ਵਿਚ ਪੱਥਰ ਮਾਰ ਦਿੱਤਾ, ਜਿਉਂ ਹੀ ਡਰਾਈਵਰ ਨੇ ਬੱਸ ਨੂੰ ਹੌਲੀ ਕੀਤਾ ਇਸੇ ਦੌਰਾਨ ਉਕਤ ਮਹਿਲਾ ਨੇ ਇਕ ਹੋਰ ਪੱਥਰ ਬੱਸ ਦੇ ਪਿਛਲੇ ਪਾਸੇ ਮਾਰਿਆ। ਬੱਸ ਰੁਕਣ ’ਤੇ ਕੰਡਕਟਰ ਕੁਲਦੀਪ ਸਿੰਘ ਨੇ ਮਹਿਲਾ ਤੋਂ ਕਾਰਨ ਜਾਨਣਾ ਚਾਹਿਆ ਤਾਂ ਉਹ ਮੋਬਾਈਲ ਉਪਰ ਵੀਡੀਓ ਬਣਾਉਂਦੀ ਹੋਈ ਅੱਗਿਉਂ ਕੰਡਕਟਰ ਕੁਲਦੀਪ ਸਿੰਘ ਨਾਲ ਹੱਥੋਪਾਈ ਹੋ ਗਈ ਤੇ ਉਸ ਦੀ ਟੀ ਸ਼ਰਟ ਪਾੜਨ ਤੋਂ ਬਿਨਾਂ ਮਹਿਲਾ ਨੇ ਗਾਲਾਂ ਕੱਢੀਆਂ ਅਤੇ ਨਕਦੀ ਵਾਲਾ ਬੈਗ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਉਕਤ ਘਟਨਾ ਉਪਰੰਤ ਰੋਸ ਵਿਚ ਆਏ ਪੀ.ਆਰ.ਟੀ.ਸੀ. ਬੱਸ ਚਾਲਕਾਂ ਨੇ ਖ਼ਾਲਸਾ ਕਾਲਜ ਸੁਧਾਰ ਤੇ ਸਰਕਾਰੀ ਹਸਪਤਾਲ ਨਜ਼ਦੀਕ ਰਾਜਮਾਰਗ ’ਤੇ ਦੋਵੇਂ ਪਾਸੇ ਬੱਸਾਂ ਟੇਢੀਆਂ ਕਰਕੇ ਜਾਮ ਲਗਾ ਦਿੱਤਾ ਜੋ ਕਿ ਅੱਧੇ ਘੰਟੇ ਤੋਂ ਵਧੇਰੇ ਜਾਰੀ ਰਿਹਾ। ਕੰਡਕਟਰ ਕੁਲਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਪੱਥਰ ਵੱਜਣ ਕਾਰਨ ਬੱਸ ਦਾ ਅਗਲਾ ਸ਼ੀਸ਼ਾ ਤਿੜਕ ਗਿਆ ਹੈ ਤੇ ਜੇਕਰ ਇਹ ਚੱਲ ਰਹੀ ਬੱਸ ਦੌਰਾਨ ਡਰਾਈਵਰ ਦੇ ਲੱਗਦਾ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਤੇ ਬੱਸ ਵਿਚ ਇਸ ਮੌਕੇ 32 ਤੋਂ 35 ਸਵਾਰੀਆਂ ਸਵਾਰ ਸਨ। ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੀ ਪੁਲਿਸ ਮੌਕੇ ਉਪਰ ਪਹੁੰਚੀ ਤੇ ਮਹਿਲਾ ਮੁਲਾਜ਼ਮ ਦੀ ਸਹਾਇਤਾ ਨਾਲ ਕਥਿਤ ਦੋਸ਼ੀ ਪ੍ਰਵਾਸੀ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ। ਬੱਸ ਚਾਲਕ ਸੁਖਵਿੰਦਰ ਸਿੰਘ ਤੇ ਕੰਡਕਟਰ ਕੁਲਦੀਪ ਸਿੰਘ ਸਮੇਤ ਹੋਰ ਬੱਸ ਚਾਲਕ ਵੀ ਪੁਲਿਸ ਕਾਰਵਾਈ ਲਈ ਥਾਣਾ ਸੁਧਾਰ ਪਹੁੰਚੇ। ਥਾਣੇ ਵਿਚ ਜਾਣਕਾਰੀ ਦਿੰਦਿਆਂ ਕਥਿਤ ਦੋਸ਼ੀ ਪ੍ਰਵਾਸੀ ਮਹਿਲਾ ਦੀ ਇਕ ਕਰੀਬੀ ਨੇ ਦੱਸਿਆ ਕਿ ਪੱਥਰ ਮਾਰਨ ਵਾਲੀ ਮਹਿਲਾ ਦਾ ਨਾਂਅ ਗੰਗਾ ਪਤਨੀ ਮਨੋਜ ਕੁਮਾਰ ਵਾਸੀ ਮੁੱਲਾਂਪੁਰ ਦਾਖਾ ਹੈ ਤੇ ਉਹ ਆਪਣੀ ਇਕ ਹੋਰ ਮਹਿਲਾ ਸਾਥੀ ਨਾਲ ਸੁਧਾਰ ਵਿਖੇ ਆਧਾਰ ਕਾਰਡ ਦੇ ਸਬੰਧ ਵਿਚ ਕਿਸੇ ਕੰਮ ਆਈ ਸੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਅਜੇ ਮਾਮਲੇ ਦੀ ਜਾਂਚ ਜਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਛੇਵੇਂ ਪਾਤਿਸ਼ਾਹ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰੂਸਰ ਸੁਧਾਰ ਤੋਂ ਨਗਰ ਕੀਰਤਨ ਸਜਾਇਆ
Ad Position 24
No active advertisement