07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੀ.ਪੀ.ਆਈ. ਵੱਲੋਂ ਜਗਰਾਉਂ ਵਿੱਚ ਵਿਸ਼ਾਲ ਕਾਨਫ਼ਰੰਸ

Ad Position 21
No active advertisement
ਅਜੀਤ ਡੈਸਕ 28-07-2026
ਜਗਰਾਉਂ, 27 ਜੁਲਾਈ (ਗੁਰਦੀਪ ਸਿੰਘ ਮਲਕ)-ਭਾਰਤੀ ਕਮਿਊਨਿਸਟ ਪਾਰਟੀ ਦੀ ਜਗਰਾਉਂ ਵਿਖੇ ਕਾਨਫ਼ਰੰਸ ਜ਼ਿਲ੍ਹਾ ਸਹਾਇਕ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ, ਮਨਿੰਦਰ ਭਾਟੀਆ, ਡਾਕਟਰ ਰਾਜਿੰਦਰ ਪਾਲ ਸਿੰਘ ਔਲਖ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਜਿਸਦੀ ਕਾਮਰੇਡ ਅਮਰ ਸਿੰਘ ਜਲਾਲਦੀਵਾਲ, ਭਰਪੂਰ ਸਿੰਘ ਸਵੱਦੀ, ਸਵਰਨ ਸਿੰਘ ਹਠੂਰ, ਚਮਕੌਰ ਸਿੰਘ ਬਰਮੀ ਅਤੇ ਚਮਕੌਰ ਸਿੰਘ ਦੌਧਰ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਇੱਕ ਸਮੇਂ ਦੇਸ਼ ਦਾ ਸਭ ਤੋਂ ਖੁਸ਼ਹਾਲ ਰਾਜ ਮੰਨਿਆ ਜਾਂਦਾ ਸੀ। ਹਰੀ ਕ੍ਰਾਂਤੀ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਇਆ, ਪਰ ਅੱਜ ਪੰਜਾਬ ਦੀ ਅਰਥ-ਵਿਵਸਥਾ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਕਰਜ਼ੇ ਦਾ ਬੋਝ ਵਧ ਰਿਹਾ ਹੈ ,ਪੰਜਾਬ ਸਰਕਾਰ ’ਤੇ ਕੁੱਲ ਕਰਜ਼ਾ ਲਗਭਗ 4.3 ਲੱਖ ਕਰੋੜ ਦੇ ਨੇੜੇ ਪਹੁੰਚ ਚੁੱਕਾ ਹੈ। ਖੇਤੀਬਾੜੀ ਸੰਕਟ ਵਿੱਚ ਹੈ । ਭੂੰਮੀ ਹੇਠਲਾ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ। ਖਾਦਾਂ, ਬੀਜ, ਡੀਜ਼ਲ ਅਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਵਧਣ ਨਾਲ ਲਾਗਤ ਬਹੁਤ ਵਧ ਗਈ ਹੈ। ਉਦਯੋਗ ਖਾਸ ਕਰਕੇ ਲਘੂ ਛੋਟੇ ਅਤੇ ਮੱਧਮ (ਐੱਮ.ਐੱਸ.ਐੱਮ.ਈ.) ਸੰਕਟ ਵਿਚ ਹਨ। ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ ਅਤੇ ਬਟਾਲਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਹਜ਼ਾਰਾਂ ਛੋਟੀਆਂ ਅਤੇ ਦਰਮਿਆਨੀਆਂ ਇਕਾਈਆਂ ਬੰਦ ਹੋਈਆਂ ਹਨ। ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹਨ । ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਯੂ.ਕੇ. ਅਤੇ ਹੋਰ ਦੇਸ਼ਾਂ ਵੱਲ ਬੇਰੁਜ਼ਗਾਰੀ ਤੇ ਚਿੱਟੇ ਦੇ ਡਰ ਕਾਰਨ ਚਿੱਟਿਆਂ ਦੇ ਵੱਸ ਪੈ ਕੇ, ਹਰ ਰੋਜ਼ ਪ੍ਰਵਾਸ ਕਰ ਰਹੇ ਹਨ। ਚਿੱਟੇ ਦਿਨ ਚਿੱਟੇ ਦੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਰੋਲ ਦਿੱਤੀ ਹੈ, ਇੱਕ ਸਮਾਂ ਸੀ ਜਦੋਂ ਪੰਜਾਬ ਪ੍ਰਤੀ ਵਿਅਕਤੀ ਆਮਦਨ ਵਿੱਚ ਦੇਸ਼ ਦੇ ਅਗਲੇਰੇ ਰਾਜਾਂ ਵਿੱਚ ਸੀ। ਹੁਣ ਹਰਿਆਣਾ, ਗੁਜਰਾਤ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਆਦਿ ਰਾਜ ਪੰਜਾਬ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ। ਹੱਕ ਮੰਗ ਰਹੇ ਲੋਕਾਂ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਪੇਂਡੂ ਮਜ਼ਦੂਰਾਂ ਦਾ ਰੁਜ਼ਗਾਰ ਦਾ ਇੱਕੋ ਇੱਕ ਸਹਾਰਾ ਮਨਰੇਗਾ ਖਤਮ ਕਰ ਦਿੱਤਾ ਗਿਆ ਹੈ। ਸਿਹਤ ਤੇ ਸਿੱਖਿਆ ਖਾਸ ਕਰਕੇ ਉੱਚ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਸਿੱਖਿਆ ,ਸਿਹਤ ਅਤੇ ਰੁਜ਼ਗਾਰ, ਹੋਵੇ ਹਰ ਘਰ ਦਾ ਸ਼ਿੰਗਾਰ’ ਸਾਨੂੰ ਅਜਿਹੇ ਵਿਕਾਸ ਮਾਡਲ ਦੀ ਲੋੜ ਹੈ, ਜੋ ਲੋਕ-ਕੇਂਦਰਿਤ ਹੋਵੇ ਅਤੇ ਖੇਤੀ ਦੀ ਵਿਭਿੰਨਤਾ ਅਤੇ ਫਸਲਾਂ ਦਾ ਵਾਜਬ ਭਾਅ ਮਿਲੇ। ਨੌਜਵਾਨਾਂ ਲਈ ਰੁਜ਼ਗਾਰ-ਕੇਂਦਰਿਤ ਉਦਯੋਗਿਕ ਨੀਤੀ ਵਧਾਈ ਜਾਵੇ । ਸਰਕਾਰੀ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਨਿੱਜੀਕਰਨ ’ਤੇ ਰੋਕ ਲਾਈ ਜਾਵੇ। ਠੇਕੇਦਾਰੀ ਪ੍ਰਬੰਧ ਖਤਮ ਕਰਕੇ ਸਰਕਾਰ ਸਿੱਧੀ ਆ ਨੌਕਰੀਆਂ ਦੇਵੇ। ਭਾਰਤੀ ਕਮਿਊਨਿਸਟ ਪਾਰਟੀ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਲੋਕਾਂ ਦੇ ਮੁੱਦੇ ਲੈ ਕੇ ਲੋਕਾਂ ਵਿੱਚ ਜਾਵੇਗੀ ਅਤੇ ਪੰਜਾਬ ਵਿੱਚ ਇੱਕ ਲੋਕ ਪੱਖੀ ਸਰਕਾਰ ਬਣਾਵੇਗੀ। ਇਸ ਕਨਵੈਂਸ਼ਨ ਨੂੰ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਨਰਿੰਦਰ ਸੋਹਲ ਤੋਂ ਇਲਾਵਾ ਸਹਾਇਕ ਜ਼ਿਨ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਬਰ੍ਹਮੀ, ਪ੍ਰਧਾਨ ਗੁਲਜ਼ਾਰ ਗੌਰੀਆ, ਡਾਕਟਰ ਰਜਿੰਦਰਪਾਲ ਸਿੰਘ ਔਲਖ, ਐੱਮ.ਐੱਸ. ਭਾਟੀਆ, ਐੱਸ.ਪੀ. ਸਿੰਘ ਭੁਮੱਦੀ, ਬਲਬੀਰ ਸਿੰਘ ਮਾਨ, ਗੁਰਮੇਲ ਸਿੰਘ ਮੈਲਡੇ, ਸਵਰਨ ਸਿੰਘ ਹਠੂਰ, ਬਲਾਕ ਸਕੱਤਰ ਚਮਕੌਰ ਸਿੰਘ ਦੌਧਰ, ਅਵਤਾਰ ਸਿੰਘ ਗਗੜਾ, ਪ੍ਰਧਾਨ ਹੁਕਮ ਰਾਜ ਦੇਹੜਕਾ, ਨਰਿੰਦਰ ਕੌਰ ਸੋਹਲ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂਂ ਦਵਿੰਦਰ ਸਿੰਘ ਨੂੰ ਕੈਨੇਡਾ ਓਪਨ ਵਰਕ ਪਰਮਿਟ ਮਿਲਿਆ ਅਗਲੀ ਖ਼ਬਰ ਭੂਸ਼ਨ ਗੋਇਲ ਸਰਬਸੰਮਤੀ ਨਾਲ ਮੁੜ ਬਣੇ ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ
Ad Position 24
No active advertisement