15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਸਬਾ ਹੰਬੜਾਂ ’ਚ ਕੱਪੜਾ ਮਿੱਲ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਕੱਪੜਾ ਤੇ ਕੱਚਾ ਮਾਲ ਸੜਿਆ

Ad Position 21
No active advertisement
ਅਜੀਤ ਡੈਸਕ 29-07-2026

ਹੰਬੜਾਂ, 28 ਜੁਲਾਈ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ) ਲੁਧਿਆਣਾ ਨੇੜੇ ਕਸਬਾ ਹੰਬੜਾਂ ’ਚ ਪਾਹਵਾ ਹਸਪਤਾਲ ਅਤੇ ਡਿਕਸਨ ਕੰਪਨੀ ਦੇ ਸਾਹਮਣੇ ਕੱਪੜਾ ਬਣਾਉਣ ਵਾਲੀ ਅੰਬੀਕਾ ਇੰਟਰਨੈਸ਼ਨਲ ਪ੍ਰਾਈਵੇਟ (ਲਿਮ:) ਕੰਪਨੀ ਨੂੰ ਅਚਾਨਕ ਸਵੇਰ ਸਮੇਂ ਲੱਗੀ ਭਿਆਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਦੇਖਦੇ ਦੇਖਦੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ, ਜਿਸ ਕਾਰਨ ਫੈਕਟਰੀ ਅੰਦਰ ਪਿਆ ਕੱਪੜਾ ਅਤੇ ਕੱਚਾ ਮਾਲ ਅੱਗ ਦੀ ਲਪੇਟ ਵਿਚ ਆ ਗਿਆ। ਭਾਵੇਂ ਕਿ ਕੰਪਨੀ ’ਚ ਕੰਮ ਕਰਦੇ ਲੋਕਾਂ ਨੇ ਤਿਆਰ ਕੀਤਾ ਕੱਪੜਾ ਬਚਾਉਣ ਦੀ ਬੁਹਤ ਕੋਸ਼ਿਸ਼ ਕੀਤੀ, ਪਰ ਅੱਗ ਤੇਜ਼ ਹੋਣ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਗੱਡੀਆਂ ਇਕ ਘੰਟਾ ਦੇਰੀ ਨਾਲ ਪੁੱਜੀਆਂ, ਜਦੋਂ ਤੱਕ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਜਦੋਂ ਫੈਕਟਰੀ ਮਾਲਕਾਂ ਨੂੰ ਪਤਾ ਲੱਗਾ ਤਾਂ ਉਹ ਇਕ ਘੰਟੇ ਬਾਅਦ ਫੈਕਟਰੀ ’ਚ ਪੁੱਜੇ ਤੇ ਉਨ੍ਹਾਂ ਨੇ ਆ ਕੇ ਬਚਾਅ ਕਾਰਜਾਂ ’ਚ ਤੇ਼ਜ਼ੀ ਲਿਆਂਦੀ। ਫੈਕਟਰੀ ਮਾਲਕ ਅੱਗ ਲੱਗਣ ਕਾਰਨ ਸਦਮੇਂ ਵਿਚ ਸਨ, ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਇਸ ਲੱਗੀ ਅੱਗ ਨੂੰ ਕਾਬੂ ਕਰਨ । ਦੇਖਣ ’ਚ ਆਇਆ ਕਿ ਅੱਗ ਕਾਰਨ ਜਿੱਥੇ ਲੱਖ਼ਾਂ ਰੁਪਏ ਦੇ ਮੁੱਲ ਦਾ ਕੱਪੜਾ ਅੱਗ ਦੀ ਲਪੇਟ ’ਚ ਆਉਣ ਸਮੇਤ ਕੱਚਾ ਧਾਗਾ ਆਦਿ ਤੇ ਹੋਰ ਕੱਚਾ ਮਾਲ ਅੱਗ ਦੀ ਭੇਟ ਚੜਨ ਦਾ ਅਨੁਮਾਨ ਹੈ, ਬਾਕੀ ਸਥਿਤੀ ਬਾਅਦ ਵਿਚ ਹੀ ਸਾਫ ਹੋ ਸਕੇਗੀ। ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਕਾਹਲੋਂ, ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਆ ਲਿਆ ਤੇ ਦੱਸਿਆ ਕਿ ਫਾਇਰ ਬ੍ਰਿਗੇਡ ਗੱਡੀਆਂ ਪੂਰੀ ਮਸਤੈਦੀ ਨਾਲ ਅੱਗ ਬੁਝਾਉਣ ’ਚ ਲੱਗੀਆਂ ਹੋਈਆਂ ਹਨ। ਫੈਕਟਰੀ ਅੰਦਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ, ਪਰ ਫਿਰ ਵੀ ਫੈਕਟਰੀ ਅੰਦਰ ਕੋਈ ਮਜ਼ਦੂਰ ਆਦਿ ਫਸੇ ਹੋਣ ਸਬੰਧੀ ਜਾਂਚ ਜਾਰੀ ਹੈ। ਪੁਲਿਸ ਪਾਰਟੀ ਵਲੋਂ ਅੱਗ ਬੁਝਾਏ ਜਾਣ ਦੇ ਚੱਲ ਰਹੇ ਬਚਾਂਅ ਕਾਰਜਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਫੈਕਟਰੀ ਮਾਲਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਦੇ ਕੈਮਰੇ ਖੋਹਣ ਤੇ ਕਵਰੇਜ਼ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਲੱਗ ਰਿਹਾ ਸੀ ਕਿ ਫੈਕਟਰੀ ਮਾਲਕ ਪੂਰੀ ਤਰ੍ਹਾਂ ਨਾਲ ਸਦਮੇਂ ਵਿਚ ਹਨ। ਫੈਕਟਰੀ ਮਾਲਕੇ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਨਾਕਾਬੰਦੀ, ਜਨਤਕ ਥਾਵਾਂ ਦੀ ਚੈਕਿੰਗ ’ਚ ਵਾਧਾ- ਐਸ.ਐਸ.ਪੀ. ਗੁਪਤਾ ਅਗਲੀ ਖ਼ਬਰ ਆਈ.ਆਈ.ਐੱਮ. ਅੰਮ੍ਰਿਤਸਰ ਨੇ ਐਗਜ਼ੀਕਿਊਟਿਵ ਐੱਮ.ਬੀ.ਏ. ਬੈਚ 2026-28 ਦਾ ਉਦਘਾਟਨ ਕੀਤਾ
Ad Position 24