01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲੁਧਿਆਣਾ ਦਿਹਾਤੀ ਕਾਂਗਰਸ ਦੀ ਮੀਟਿੰਗ ਲੁਧਿਆਣਾ ਵਿਖੇ 6 ਨੂੰ-ਕੈਪਟਨ ਸੰਧੂ

Ad Position 21
No active advertisement
ਅਜੀਤ ਡੈਸਕ 01-08-2026
ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦਾ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਸ਼ੁਰੂ ਮੁਹਿੰਮ ਹੇਠ ਲੁਧਿਆਣਾ ਦਿਹਾਤੀ ਦੀ ਮੀਟਿੰਗ ਹਲਕਾ ਗਿੱਲ ਅੰਦਰ ਸਾਊਥ ਇਨ ਗਾਰਡਨ ਰਿਜ਼ੋਰਟਸ ਫੁੱਲਾਂਵਾਲ ਲੁਧਿਆਣਾ ਵਿਚ 6 ਅਗਸਤ ਨੂੰ ਹੋਵੇਗੀ, ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ, ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਦਿੱਤੀ ਗਈ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਮੌਜੂਦ ਰਹੇ। ਕੈਪਟਨ ਸੰਦੀਪ ਸੰਧੂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰ, ਅਨੁਸੂਚਿਤ ਜਾਤੀ ਪਛੜੀਆ ਸ੍ਰੇਣੀਆ ਵਿੰਗ, ਮਹਿਲਾ ਵਿੰਗ, ਯੂਥ ਵਿੰਗ, ਬਲਾਕ ਕਮੇਟੀਆਂ ਦੇ ਅਹੁਦੇਦਾਰ, ਮੈਂਬਰਾਂ ਦੇ ਨਾਲ ਬੀ.ਐੱਲ.ਏ ਨੂੰ ਸਨਿਮਰ ਅਪੀਲ ਕੀਤੀ ਕਿ 2 ਵਜੇ ਹੋਣ ਵਾਲੀ ਲੁਧਿਆਣਾ ਦਿਹਾਤੀ ਜ਼ਿਲ੍ਹਾ ਪੱਧਰੀ ਮੀਟਿੰਗ ਸਮੇਂ ਕੁੱਲ ਹਿੰਦ ਕਾਂਗਰਸ ਜਨ: ਸੈਕਟਰੀ ਭੂਪੇਸ਼ ਬਘੇਲ ਦੇ ਵਿਚਾਰ ਸੁਣਨ ਲਈ ਵਿਸ਼ੇਸ਼ ਸ਼ਮੂਲੀਅਤ ਹੋਵੇ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦਾ ਸੰਗਠਨ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਕਾਂਗਰਸ ਵਲੋਂ ਵਿਸ਼ੇਸ਼ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਭਾਵ ਹਰ ਬੂਥ ਕਾਂਗਰਸ ਮਜ਼ਬੂਤ ਦਾ ਨਾਅਰਾ ਦੇਣਾ ਹੈ। ਆਗਾਮੀ ਚੋਣਾਂ ਜਿੱਤਣ ਤੋਂ ਪਹਿਲਾਂ ਬੂਥ ਪੱਧਰ ਤੱਕ ਸਮੁੱਚੀ ਕਾਂਗਰਸ ਨੂੰ ਸਰਗਰਮ ਕਰਨ ਲਈ ਭੂਪੇਸ਼ ਬਘੇਲ ਦਾ ਵੱਡਾ ਯਤਨ ਹੈ। ਬਘੇਲ ਵਲੋਂ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਹੁਦੇਦਾਰਾਂ ਨਾਲ ਇਸ ਮੀਟਿੰਗ’ਚ ਸਿੱਧਾ ਸੰਵਾਦ ਹੋਵੇਗਾ। ਜਾਣਕਾਰੀ ਅਨੁਸਾਰ ਕਾਂਗਰਸ ਵਲੋਂ ਸੂਬੇ ’ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਿੱਧਾ ਭਾਵ ਵੱਖ-ਵੱਖ ਮੁੱਦਿਆਂ ’ਤੇ ‘ਆਪ’ ਸਰਕਾਰ ਨੂੰ ਘੇਰਨਾ ਹੈ।
Ad Position 22
No active advertisement
ਪਿਛਲੀ ਖ਼ਬਰ 01-08-26 ਅਗਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਕਰਵਾਇਆ
Ad Position 24
No active advertisement