‘ਆਪ’ ਦੇ ਵਿਧਾਇਕ ਸੁਖਾਨੰਦ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ’ਤੇ ਬਿਆਨਬਾਜ਼ੀ ਨਾ ਸਹਿਣਯੋਗ-ਝੱਮਟ
ਹੰਬੜਾਂ, 4 ਅਗਸਤ (ਮੇਜਰ ਹੰਬੜਾਂ)-‘ਆਪ’ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਬਾਰੇ ਕੀਤੀ ਗਈ ਟਿੱਪਣੀ ਸੰਗਤਾਂ ਦੇ ਮਨਾ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਨਾ ਸਹਿਣਯੋਗ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਨੇ ‘ਆਪ’ ਵਿਧਾਇਕ ਵੱਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਬਾਰੇ ਕੀਤੀ ਟਿੱਪਣੀ ਨੂੰ ਨਾ ਸਹਿਣਯੋਗ ਦੱਸਦਿਆਂ ਕੀਤਾ ਤੇ ਕਿਹਾ ਕਿ ਵਿਧਾਇਕ ਸੁਖਾਨੰਦ ਸੰਗਤ ਤੋਂ ਮੁਆਫ਼ੀ ਮੰਗਣ।
ਹੰਬੜਾਂ, 4 ਅਗਸਤ (ਮੇਜਰ ਹੰਬੜਾਂ)-‘ਆਪ’ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਬਾਰੇ ਕੀਤੀ ਗਈ ਟਿੱਪਣੀ ਸੰਗਤਾਂ ਦੇ ਮਨਾ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਨਾ ਸਹਿਣਯੋਗ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਨੇ ‘ਆਪ’ ਵਿਧਾਇਕ ਵੱਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਬਾਰੇ ਕੀਤੀ ਟਿੱਪਣੀ ਨੂੰ ਨਾ ਸਹਿਣਯੋਗ ਦੱਸਦਿਆਂ ਕੀਤਾ ਤੇ ਕਿਹਾ ਕਿ ਵਿਧਾਇਕ ਸੁਖਾਨੰਦ ਸੰਗਤ ਤੋਂ ਮੁਆਫ਼ੀ ਮੰਗਣ।ਸ.ਝੱਮਟ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ’ਤੇ ਟਿੱਪਣੀ ਕਰਨ ਤੋਂ ਪਹਿਲਾਂ ਵਿਧਾਇਕ ਸੁਖਾਨੰਦ ਨੂੰ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਸੀ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ, ਜਿਸ ਲਈ ਵਿਧਾਇਕ ਸੁਖਾਨੰਦ ਨੂੰ ਜਲਦ ਤੋਂ ਜਲਦ ਸਿੱਖ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਝੱਮਟ ਨੇ ਕਿਹਾ ਕਿ ਅੱਜ ਜਦੋਂ ਸੂਬੇ ਦੀ ਨੌਜਵਾਨੀ ਨਸ਼ਿਆਂ ਵਿੱਚ ਧਸਦੀ ਜਾ ਰਹੀ ਹੈ ਤੇ ‘ਆਪ’ ਸਰਕਾਰ ਦੇ ਰਾਜ ’ਚ ਨਸ਼ਿਆਂ ਨੇ ਆਪਣੀਆਂ ਜੜ੍ਹਾਂ ਹੋਰ ਫੈਲਾਅ ਲਈਆਂ ਹਨ ਉਸ ਸਮੇਂ ਨੌਜਵਾਨਾਂ ਨੂੰ ਗੁਰੂ ਵਿਰਸੇ ਨਾਲ ਜੋੜਨ ਲਈ ਅਤੇ ਕੁਰਾਹੇ ਪੈ ਚੁੱਕੀ ਨੌਜਵਾਨੀ ਨੂੰ ਗੁਰੂ ਲੜ ਲੱਗਣ ਦਾ ਹੋਕਾ ਦੇਣ ਅਤੇ ਪੰਥਕ ਏਕਤ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਧਾਰਮਿਕ ਖ਼ਾਲਸਾ ਮਾਰਚ ਪ੍ਰਤੀ ਟਿੱਪਣੀ ਕਰਨਾ ਬਹੁਤ ਹੀ ਨਿਰਾਦਰ ਭਰਿਆ ਵਤੀਰਾ ਕਿਹਾ ਜਾ ਸਕਦਾ ਹੈ, ਜਿਸ ਲਈ ਵਿਧਾਇਕ ਸੁਖਾਨੰਦ ਪ੍ਰਤੀ ਸੰਗਤਾਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।