05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

‘ਹਰ ਬੂਥ ਕਾਂਗਰਸ ਮਜ਼ਬੂਤ’ ਲੁਧਿਆਣਾ ਦਿਹਾਤੀ ਮੀਟਿੰਗ ਦੀ ਸਫ਼ਲਤਾ ਲਈ ਮੰਡੀ ਮੁੱਲਾਂਪੁਰ ’ਚ ਇਕੱਤਰਤਾ

ਮੁੱਲਾਂਪੁਰ-ਦਾਖਾ, 4 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦਾ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਸ਼ੁਰੂ ਮੁਹਿੰਮ ਹੇਠ ਹਲਕਾ ਗਿੱਲ ਅੰਦਰ ਸਾਊਥ ਇਨ ਗਾਰਡਨ ਰਿਜ਼ੋਰਟਸ ਫੁੱਲਾਂਵਾਲ ਲੁਧਿਆਣਾ ਵਿਖੇ 6 ਅਗਸਤ ਨੂੰ ਹੋਣ ਵਾਲਾ ਪ੍ਰੋਗਰਾਮ ਸਫ਼ਲ ਬਣਾਉਣ ਲਈ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਅਧੀਨ ਬਲਾਕ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਵਲੋਂ ਹਰ ਬੂਥ ਕਾਂਗਰਸ ਮਜ਼ਬੂਤ ਜ਼ਿਲ੍ਹਾ ਪੱਧਰੀ ਇਕੱਤਰਤਾ ਵਿਚ ਮੁੱਲਾਂਪੁਰ ਤੋਂ ਵੱਡਾ ਕਾਫ਼ਲਾ ਲਿਜਾਣ ਲਈ ਕਾਂਗਰਸ ਦੀ ਇਕ ਮੀਟਿੰਗ ਹੋਈ, ਇਸ ਮੀਟਿੰਗ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੇਜਰ ਸਿੰਘ ਮੁੱਲਾਂਪੁਰ ਵਲੋਂ ਪੂਰੇ ਬਲਾਕ ਅਧੀਨ ਪਿੰਡਾਂ ਤੋਂ ਲੈ ਕੇ ਬੂਥ ਪੱਧਰ ਤੱਕ ਕਾਂਗਰਸ ਪਾਰਟੀ ਦੇ ਨਿਧੜਕ ਅਹੁਦੇਦਾਰ, ਵਰਕਰਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਂਗਰਸ ਪਾਰਟੀ ਦੀ ਇਕੱਤਰਤਾ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਹੋਰਨਾਂ ਵਲੋਂ ਸੰਬੋਧਨ ਕੀਤਾ ਜਾਣਾ ਹੈ।

Ad Position 21
No active advertisement
ਮੁੱਲਾਂਪੁਰ ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਵਲੋਂ ਬੁਲਾਈ ਮੀਟਿੰਗ ਦੀ ਇਕੱਤਰਤਾ ਦੌਰਾਨ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 05-08-2026
ਮੁੱਲਾਂਪੁਰ-ਦਾਖਾ, 4 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦਾ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਸ਼ੁਰੂ ਮੁਹਿੰਮ ਹੇਠ ਹਲਕਾ ਗਿੱਲ ਅੰਦਰ ਸਾਊਥ ਇਨ ਗਾਰਡਨ ਰਿਜ਼ੋਰਟਸ ਫੁੱਲਾਂਵਾਲ ਲੁਧਿਆਣਾ ਵਿਖੇ 6 ਅਗਸਤ ਨੂੰ ਹੋਣ ਵਾਲਾ ਪ੍ਰੋਗਰਾਮ ਸਫ਼ਲ ਬਣਾਉਣ ਲਈ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਅਧੀਨ ਬਲਾਕ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਵਲੋਂ ਹਰ ਬੂਥ ਕਾਂਗਰਸ ਮਜ਼ਬੂਤ ਜ਼ਿਲ੍ਹਾ ਪੱਧਰੀ ਇਕੱਤਰਤਾ ਵਿਚ ਮੁੱਲਾਂਪੁਰ ਤੋਂ ਵੱਡਾ ਕਾਫ਼ਲਾ ਲਿਜਾਣ ਲਈ ਕਾਂਗਰਸ ਦੀ ਇਕ ਮੀਟਿੰਗ ਹੋਈ, ਇਸ ਮੀਟਿੰਗ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੇਜਰ ਸਿੰਘ ਮੁੱਲਾਂਪੁਰ ਵਲੋਂ ਪੂਰੇ ਬਲਾਕ ਅਧੀਨ ਪਿੰਡਾਂ ਤੋਂ ਲੈ ਕੇ ਬੂਥ ਪੱਧਰ ਤੱਕ ਕਾਂਗਰਸ ਪਾਰਟੀ ਦੇ ਨਿਧੜਕ ਅਹੁਦੇਦਾਰ, ਵਰਕਰਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਂਗਰਸ ਪਾਰਟੀ ਦੀ ਇਕੱਤਰਤਾ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਹੋਰਨਾਂ ਵਲੋਂ ਸੰਬੋਧਨ ਕੀਤਾ ਜਾਣਾ ਹੈ। ਮੁੱਲਾਂਪੁਰ ਦੱਸਿਆ ਕਿ ਕਾਂਗਰਸ ਪਾਰਟੀ ਦਾ ਸੰਗਠਨ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਕਾਂਗਰਸ ਵਲੋਂ ਵਿਸ਼ੇਸ਼ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਭਾਵ ਹਰ ਬੂਥ ਕਾਂਗਰਸ ਮਜ਼ਬੂਤ ਹੋਵੇਗਾ। ਅੱਜ ਦੀ ਮੀਟਿੰਗ ਸਮੇਂ ਮਨਪ੍ਰੀਤ ਸਿੰਘ ਈਸੇਵਾਲ, ਹਰਮਿੰਦਰ ਸਿੰਘ ਜਾਂਗਪੁਰ, ਕਰਨੈਲ ਸਿੰਘ ਗਿੱਲ, ਯੂਥ ਕਾਂਗਰਸ ਹਲਕਾ ਦਾਖਾ ਦੇ ਪ੍ਰਧਾਨ ਤਨਵੀਰ ਸਿੰਘ ਜੋਧਾਂ, ਅਮਰਦੀਪ ਸਿੰਘ ਰੂਬੀ, ਕਮਲਜੀਤ ਸਿੰਘ ਦੇਤਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਜ਼ਿਲ੍ਹਾ ਜਨ: ਸਕੱਤਰ ਯੂਥ ਕਾਂਗਰਸ ਪਰਵਿੰਦਰ ਸਿੰਘ ਧਾਲੀਵਾਲ, ਗਗਨ ਬੱਦੋਵਾਲ, ਪਿੰਕੂ ਜਿੰਦਲ, ਚਰਨਜੀਤ ਚੰਨੀ ਅਰੋੜਾ, ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਜਸਵੀਰ ਸਿੰਘ ਖੰਡੂਰ, ਹਰਵਿੰਦਰ ਸਿੰਘ ਬਿੱਲੂ ਸਹੌਲੀ, ਸਰਬਜੋਤ ਕੌਰ ਬਰਾੜ, ਕਮਲ ਰੰਧਾਵਾ, ਸੁਖਵਿੰਦਰ ਕੌਰ ਜੋਧਾਂ, ਗੀਤਾ ਰਾਣੀ ਮਿੰਨੀ ਛਪਾਰ , ਲਖਵੀਰ ਸਿੰਘ ਪਮਾਲ, ਅਵਤਾਰ ਸਿੰਘ ਰਤਨ, ਸੁਭਾਸ਼ ਮਿੰਨੀ ਛਪਾਰ, ਦਲਜੀਤ ਸਿੰਘ ਜਾਂਗਪੁਰ, ਅਵਤਾਰ ਸਿੰਘ ਪਮਾਲੀ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਕਾਲਜ ਦੇ ਈ.ਟੀ.ਟੀ. ਨਤੀਜਿਆਂ ਵਿਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ-ਨਤੀਜਾ 100 ਫ਼ੀਸਦੀ ਰਿਹਾ ਰਿੰਪਲ ਨੇ 9... ਅਗਲੀ ਖ਼ਬਰ ‘ਆਪ’ ਦੇ ਵਿਧਾਇਕ ਸੁਖਾਨੰਦ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ’ਤੇ ਬਿਆਨਬਾਜ਼ੀ ਨਾ ਸਹਿਣਯੋਗ-ਝੱਮਟ
Ad Position 24
No active advertisement